ਵਿਦੇਸ਼ » ਸਿੱਖ ਖਬਰਾਂ

ਮਨੁੱਖੀ ਅਧਿਕਾਰਾਂ ਦੇ ਘਾਣ ਬਾਰੇ ਦਲ ਖਾਲਸਾ ਨੇ ਸੰਯੂਕਤ ਰਾਸ਼ਟਰ ਨੂੰ ਦਿੱਤਾ ਮੰਗ ਪੱਤਰ

December 12, 2014 | By

ਅੰਮਿ੍ਤਸਰ (11 ਦਸੰਬਰ, 2014): ਪਿੱਛਲੇ ਤਿੰਨ ਦਹਾਕਿਆਂ ਵਿੱਚ ਪਮਜਾਬ ਵਿੱਚ ਸੁਰੱਖਿਆ ਦਸਤਿਆਂ ਅਤੇ ਪੰਜਾਬ ਪੁਲਸਿ ਵੱਲੋਂ ਕਤਿੇ ਵੱਡੇ ਪੱਧਰ ‘ਤੇ ਮਨੁੱਖੀ ਹੱਕਾਂ ਦੇ ਘਾਣ ਬਾਰੇ ਦਲ ਖ਼ਾਲਸਾ ਦੇ ਨੁਮਾਇੰਦੇ ਮਨਮੋਹਨ ਸਿੰਘ ਖ਼ਾਲਸਾ, ਪਿ੍ਤਪਾਲ ਸਿੰਘ, ਕੁਲਦੀਪ ਸਿੰਘ, ਸੁਖਦੇਵ ਸਿੰਘ ਨੇ ਸਵਿਟਜ਼ਰ ਲੈਂਡ ਦੇ ਜਨੇਵਾ ਸ਼ਹਿਰ ‘ਚ ਸੰਯੁਕਤ ਰਾਸ਼ਟਰ ਮਨੁੱਖੀ ਅਧਿਕਾਰ ਕਮਿਸ਼ਨ ਦੀ ਸੀਨੀਅਰ ਸਲਾਹਕਾਰ ਬੀਬੀ ਕਾਤੀਆ ਸ਼ਰੀਜੀ ਨੂੰ ਮਿਲ ਕੇ ਪੰਜਾਬ ‘ਚ ਹੋਏ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਬਾਰੇ ਯਾਦ ਪੱਤਰ ਦਿੱਤਾ ।

ਦਲ ਖਾਲਸਾ ਦੇ ਪ੍ਰਤੀਨਿਧ ਸੰਯੁਕਤ ਰਾਸ਼ਟਰ ਅਧਿਕਾਰੀ ਨੂੰ ਯਾਦ ਪੱਤਰ ਸੌਪਦੇ ਹੋਏ

ਦਲ ਖਾਲਸਾ ਦੇ ਪ੍ਰਤੀਨਿਧ ਸੰਯੁਕਤ ਰਾਸ਼ਟਰ ਅਧਿਕਾਰੀ ਨੂੰ ਯਾਦ ਪੱਤਰ ਸੌਪਦੇ ਹੋਏ

ਦਲ ਖਾਲਸਾ ਦੇ ਬੁਲਾਰੇ ਕੰਵਰਪਾਲ ਸਿੰਘ ਨੇ ਪ੍ਰੈੱਸ ਨੂੰ ਜਾਣਕਾਰੀ ਦਿੰਦਿਆਂ ਦੱਸਿਆਂ ਕਿ ਪੰਜਾਬ ‘ਚ ਸੁਰੱਖਿਆ ਬਲਾਂ ਵੱਲੋਂ ਲਾਪਤਾ ਕੀਤੇ ਤੇ ਅਣਪਛਾਤੇ ਕਹਿ ਕੇ ਮਾਰੇ ਗਏ ਸਿੱਖ ਨੌਜਵਾਨਾਂ ਦੇ ਮਾਮਲੇ ‘ਚ ਜਾਂਚ ਲਈ ਕੌਮਾਂਤਰੀ ਕਮਿਸ਼ਨ ਦੀ ਮੰਗ ਕਰਦਿਆਂ ਦਲ ਖ਼ਾਲਸਾ ਨੇ ਸੰਯੁਕਤ ਰਾਸ਼ਟਰ ਦੇ ਉੱਚ ਅਧਿਕਾਰੀਆਂ ਨੂੰ ਪੰਜਾਬ ‘ਚ ਮਨੁੱਖੀ ਅਧਿਕਾਰਾਂ ਦੇ ਹੁੰਦੇ ਰਹੇ ਘਾਣ ਸਬੰਧੀ ਜਾਣਕਾਰੀ ਦਿੱਤੀ ਹੈ ।

ਨੁਮਾਇੰਦਿਆਂ ਨੇ ਉਕਤ ਅਧਿਕਾਰੀ ਨੂੰ ਬੀਤੇ ਸਮੇਂ ‘ਚ ਵਾਪਰੀਆਂ ਦਰਦਨਾਕ ਘਟਨਾਵਾਂ ਬਾਰੇ ਜਾਣਕਾਰੀ ਦਿੱਤੀ ਤੇ ਉਮਰ ਕੈਦ ਦੇ ਸਮੇਂ ਤੋਂ ਵੱਧ ਸਜਾ ਭੁਗਤ ਚੁਕੇ ਸਿੱਖ ਨੌਜਵਾਨਾਂ ਦੀ ਰਿਹਾਈ ਲਈ ਸਿੱਖ ਪ੍ਰਤੀਨਿਧਾਂ ਵੱਲੋਂ ਰੱਖੇ ਜਾ ਰਹੇ ਮਰਨ ਵਰਤਾਂ ਤੋਂ ਵੀ ਜਾਣੂੰ ਕਰਵਾਇਆ ।

ਵਫ਼ਦ ਅਨੁਸਾਰ ਸੰਯੁਕਤ ਰਾਸ਼ਟਰ ਤੱਕ ਪਹੁੰਚ ਤੋਂ ਇਲਾਵਾ ਹੋਰ ਕੋਈ ਚਾਰਾ ਨਾ ਬਚਣ ਦੀ ਗੁਜਾਰਿਸ਼ ‘ਤੇ ਉਕਤ ਅਧਿਕਾਰੀ ਨੇ ਸਿੱਖਾਂ ਦਾ ਪੱਖ ਸੁਣਦਿਆਂ ਕਾਰਵਾਈ ਦਾ ਭਰੋਸਾ ਦਿੱਤਾ ਹੈ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , ,