ਆਮ ਖਬਰਾਂ

ਯਾਕੂਬ ਮੈਮਨ ਨੂੰ ਦਿੱਤੀ ਫਾਂਸੀ ਨਿਆਇਕ ਕਤਲ: ਦਲ ਖਾਲਸਾ

By ਸਿੱਖ ਸਿਆਸਤ ਬਿਊਰੋ

July 30, 2015

ਅੰਮ੍ਰਿਤਸਰ ( 30 ਜੁਲਾਈ, 2015): ਸਿੱਖ ਜੱਥੇਬੰਦੀ ਦਲ ਖਾਲਸਾ ਨੇ ਮੁਬੰਈ ਬੰਬ ਧਮਾਕਿਆਂ ਦੇ ਦੋਸ਼ੀ ਯਾਕੂਬ ਮੈਮਨ ਨੂੰ ਅੱਜ ਦਿੱਤੀ ਫਾਂਸੀ ਨੂੰ ਮੰਦਭਾਗਾ ਦਸਦਿਆਂ ਕਿਹਾ ਕਿ ਉਸ ਦਿੱਤੀ ਗਈ ਫਾਂਸੀ ਨਿਆਇਕ ਕਤਲ ਹੈ।ਭਾਰਤ ਸਰਕਾਰ ਦੇ ਹੰਕਾਰੀ ਰਵੱਈਏ ਦੀ ਨਿੰਦਾ ਕਰਦਿਆਂ ਦਲ ਖਾਲਸਾ ਨੇ ਕਿਹਾ ਕਿ ਫਾਂਸੀ ਦੀ ਸਜ਼ਾ ਖਿਲਾਫ ਉੱਠ ਰਹੀਆਂ ਆਵਾਜ਼ਾਂ ਨੂੰ ਅਣਸੁਣਿਆਂ ਕਰਦਿਆਂ ਸਰਕਾਰ ਫਾਸੀ ਦੀ ਸਜ਼ਾ ਨੂੰ ਬਰਕਰਾਰ ਰੱਖ ਰਹੀ ਹੈ।

ਦਲ ਖਾਲਸਾ ਦੇ ਆਗੂ ਕੰਵਰਪਾਲ ਸਿੰਘ ਭਾਰਤ ਸਰਕਾਰ ਵੱਲੋਂ ਪ੍ਰਸਿੱਧ ਸ਼ਖਸ਼ੀਅਤਾਂ ਵੱਲੋਂ ਵਾਰ ਵਾਰ ਅਪੀਲਾਂ ਕਰਨ ਦੇ ਬਾਵਜੂਦ ਯਾਕੂਬ ਮੈਮਨ ਨੂੰ ਫਾਂਸੀ ਦੇਣ ਦੀ ਨਿਖੇਧੀ ਕੀਤੀ।

ਉਨ੍ਹਾਂ ਕਿਹਾ ਕਿ ਮੈਮਨ ਦੀ ਫਾਂਸੀ ਰੱਦ ਕਰਕੇ ਭਾਰਤ ਸਾਬਕਾ ਰਾਸ਼ਟਰਪਤੀ ਅਬਦੁਲ ਕਲਾਮ ਨੂੰ ਸਹੀ ਅਤੇ ਆਖਰੀ ਸ਼ਰਧਾਜ਼ਲੀ ਦੇ ਸਕਦਾ ਸੀ।ਸ਼੍ਰੀ ਕਲਾਮ ਦੀ ਮੌਤ ਦੀ ਸਜ਼ਾ ਖਿਲਾਫ ਟਿੱਪਣੀ ਰਿਕਾਰਡ ਵਿੱਚ ਦਰਜ਼ ਹੈ ਜਿਸ ਵਿੱਚ ਉਨ੍ਹਾਂ ਕਿਹਾ ਸੀ ਕਿ “ਰੱਬ ਵੱਲੋਂਦਿੱਤੀ ਜ਼ਿੰਦਗੀ ਨੂੰ ਖੋਹਣ ਦਾ ਕਿਸੇ ਨੂੰ ਹੱਕ ਨਹੀ”।ਇਹ ਉਨ੍ਹਾਂ ਨਾਲ ਕੋਝਾ ਮਜ਼ਾਕ ਹੈ ਕਿ ਜਿਸ ਦਿਨ ਉਨ੍ਹਾਂ ਨੇ ਸੀਰਰ ਤਿਆਗਿਆਂ, ਉਸ ਦਿਨ ਮੂਮਨ ਨੂੰ ਫਾਂਸੀ ਦੇ ਤਖਤੇ ‘ਤੇ ਚੜਾਇਆ ਗਿਆ।

ਉਨ੍ਹਾਂ ਨੇ ਇਹ ਦੁਹਰਾਇਆ ਕਿ ਦਲ ਖਾਲਸਾ ਮੌਤ ਦੀ ਸਜ਼ਾ ਦੇ ਵਿਰੁੱਧ ਹੈ। ੳਨ੍ਹਾਂ ਕਿਹਾ ਕਿ ਅਸੀਂ ਮਹਿਸੂਸ ਕੀਤਾ ਕਿ ਫਾਂਸੀ ਦੀ ਸਜ਼ਾ ਦੇਣ ਨਾਲ ਕੋਈ ਫਰਕ ਨਹੀਂ ਪਿਆ, ਸਗੋਂ ਇਸ ਨਾਲ ਜ਼ੁਰਮ ਵਿੱਚ ਵਾਧਾ ਹੋਇਆ ਹੈ ।

ਭਾਰਤ ਸਰਕਾਰ ਦੇ ਦੋਹਰੇ ਰਵੱਈਏ ਦੀ ਨਿੰਦਾ ਕਰਦਿਆਂ ਉਨ੍ਹਾਂ ਕਿਹਾ ਕਿ ਸਰਕਾਰ ਗੁਜਰਾਤ ਵਿੱਚ ਹਜ਼ਾਰਾਂ ਮੁਸਲਮਾਨਾਂ ਦੇ ਕਤਲਾਂ, ਦਿੱਲ਼ੀ ਵਿੱਚ ਸਿੱਖਾਂ, ਉੜੀਸਾ ਵਿੱਚ ਇਸਾਈਆਂ ਅਤੇ ਬਾਬਰੀ ਮਸਜਿਦ ਨੂੰ ਢਾਹੁਣ ਵਾਲ਼ਿਆਂ ਨੂੰ ਫਾਂਸੀ ਦੇਣ ਦੇ ਮਾਮਲੇ ਵਿੱਚ ਕਿਉਂ ਖਾਮੋਸ਼ ਹੈ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: