ਸਿੱਖ ਖਬਰਾਂ

ਧਾਰਾ 25 ਬੀ ਦਾ ਮਾਮਲਾ: ਸਿੱਖਾਂ ਨੂੰ ਗਣਤੰਤਰ ਦਿਵਸ ਦਾ ਬਾਈਕਾਟ ਕਰਦਿਆਂ ਵਿਰੋਧ ਦਰਸਾਉਣ ਦੀ ਦਲ ਖਾਲਸਾ ਨੇ ਕੀਤੀ ਅਪੀਲ

December 15, 2014 | By

Dal Khalsa 1

ਭਾਈ ਹਰਚਰਨਜੀਤ ਸਿੰਘ ਧਾਮੀ ਤੇ ਭਾਈ ਕੰਵਰਪਾਲ ਸਿੰਘ

ਅੰਮ੍ਰਿਤਸਰ (14 ਦਸੰਬਰ, 2014): ਸਿੱਖ ਧਰਮ ਦੇ ਹੋਂਦ ਵਿੱਚ ਆਉਣ ਤੋਂ ਹੀ ਬਹ੍ਰਾਮਣਵਾਦ ਇਸ ਦੀ ਨਿਆਰੀ ਹੋਂਦ ਨਾਲ ਖਾਰ ਖਾਂਦਾ ਆ ਰਿਹਾ ਹੈ।ਸਿੱਖ ਧਰਮ ਦੀ ਨਿਆਰੀ ਹਸਤੀ ਨੂੰ ਦਰਕਿਨਾਰ ਕਰਦਿਆਂ ਇਸਨੂੰ ਬ੍ਰਹਾਮਣਵਾਦ ਦੇ ਇੱਕ ਅੰਗ ਵੱਜੋਂ ਪ੍ਰਚਾਰਦਾ ਆ ਰਿਹਾ ਹੈ।

ਪੁਰਾਤਨ ਸਮੇਂ ਦੀ ਤਾਂ ਗੱਲ ਛੱਡੋਂ ਆਪਣੇ ਆਪ ਨੂੰ ਧਰਮ ਨਿਰਪੱਖ ਅਖਵਾਉਣ ਵਾਲੇ ਭਾਰਤ ਨੇ ਆਪਣੇ ਸੰਵਿਧਾਨ ਅੰਦਰ ਸਿੱਖਾਂ ਨੂੰ ਇੱਕ ਕੌਮ ਵੱਜੋਂ ਮਾਨਤਾ ਨਾ ਦੇ ਕੇ, ਨਾ ਸਿਰਫ ਇਸਦੀ ਨਿਆਰੀ ਹੋਂਦ ਤੋਂ ਹੀ ਮੁਨਕਰ ਹੋਇਆ ਬਲਕਿ ਇਨੂੰ ਬ੍ਰਹਾਮਣਵਾਦ ਦੇ ਖਾਰੇ ਸਮੁੰਦਰ ਵਿੱਚ ਗਰਕ ਕਰਨ ਵਾਲਿਆ ਨੂੰ ਸੰਵਿਧਾਨਕ ਸਹੁਲਤ ਮੁਹੱਈਆ ਕਰਵਾ ਦਿੱਤੀ।

ਇਸ ਸਬੰਧੀ ਸਿੱਖ ਜੱਥੇਬੰਦੀ ਦਲ ਖਾਲਸਾ ਨੇ ਸਿੱਖ ਜਗਤ ਨੂੰ ਅਪੀਲ ਕਰਦਿਆਂ ਕਿਹਾ ਕਿ ਸੰਵਿਧਾਨ ਦੀ ਧਾਰਾ 25 (ਬ) (2) ‘ਚ ਸੋਧ ਨੂੰ ਲੈ ਕੇ ਸੰਘਰਸ਼ ਕਰ ਰਹੇ ਸਿੱਖਾਂ ਨੂੰ ਗਣਤੰਤਰ ਦਿਵਸ ਦਾ ਬਾਈਕਾਟ ਕਰਦਿਆਂ ਵਿਰੋਧ ਦਰਸਾਉਣਾ ਚਾਹੀਦਾ ਹੈ।

ਇਸ ਸਬੰਧੀ ਦਲ ਖ਼ਾਲਸਾ ਦੇ ਭਾਈ ਹਰਚਰਨਜੀਤ ਸਿੰਘ ਧਾਮੀ ਤੇ ਭਾਈ ਕੰਵਰਪਾਲ ਸਿੰਘ ਨੇ ਕਿਹਾ ਕਿ ਜਥੇਦਾਰ ਅਕਾਲ ਤਖਤ ਸਾਹਿਬ ਵੱਲੋਂ ਉਕਤ ਧਾਰਾ ਵਿਰੁੱਧ ਅਮਰੀਕੀ ਸੰਸਥਾ ‘ਸਿੱਖਜ਼ ਫਾਰ ਜਸਟਿਸ’ ਵੱਲੋਂ ਵਿੱਢੀ ਮੁਹਿੰਮ ਨੂੰ ਸਹਿਯੋਗ ਦੇਣ ਦੀ ਕੀਤੀ ਅਪੀਲ ਤੋਂ ਅੱਗੇ ਵੱਧਦਿਆਂ ਸਿੱਖ 26 ਜਨਵਰੀ ਦੇ ਜਸ਼ਨਾਂ ਤੋਂ ਉਦੋਂ ਤੱਕ ਦੂਰ ਰਹਿਣ ਜਦ ਤੱਕ ਸੰਵਿਧਾਨਕ ਬੇਇਨਸਾਫੀਆਂ ਖਤਮ ਨਹੀਂ ਹੁੰਦੀਆਂ।

ਜ਼ਿਕਰਯੋਗ ਹੈ ਕਿ ਇਸ ਸਬੰਧ ਵਿੱਚ ਸਿੱਖਾਂ ਨੂੰ ਭਾਰਤੀ ਕਾਨੂੰਨ ਵਿੱਚ ਹਿੰਦੂ ਦਰਸਾਉਣ ਵਾਲੀ ਧਾਰਾ 25 ਬੀ ਖਤਮ ਕਰਨ ਲਈ ਮਨੁੱਖੀ ਅਧਿਕਾਰ ਸੰਸਥਾ ਸਿਖਸ ਫਾਰ ਜਸਟਿਸ ਵੱਲੋਂ ਓਬਾਮਾ ਨੂੰ ਪਾਈ ਗਈ ਪਟੀਸ਼ਨ ‘ਸਿੱਖ ਹਿੰਦੂ ਨਹੀਂ’ ‘ਤੇ ਦੁਨੀਆ ਭਰ ਦੇ ਸਿੱਖਾਂ, ਸਿੱਖ ਜਥੇਬੰਦੀਆਂ, ਸਿੱਖ ਸੰਸਥਾਵਾਂ ਨੂੰ 31 ਦਸੰਬਰ ਤੱਕ 100,000 ਦਸਤਖਤ ਕਰਨ ਦੀ ਅਪੀਲ ਕੀਤੀ ਗਈ ਹੈ। ਹੁਣ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਵੀ ਸਿੱਖ ਕੌਮ ਨੂੰ ਹਦਾਇਤ ਦਿੱਤੀ ਹੈ ਕਿ ਸਿੱਖ ਹਿੰਦੂ ਧਰਮ ਦਾ ਹਿੱਸਾ ਨਹੀਂ ਹੈ, ਅਲੱਗ ਧਰਮ ਹੈ।

ਅਮਰੀਕਾ ਵਿੱਚ ਸਿੱਖ ਹਿੱਤਾਂ ਲਈ ਕੰਮ ਕਰਨ ਵਾਲੀ ਅਧਿਕਾਰ ਜਥੇਬੰਦੀ ਵਲੋਂ ਸ਼ੁਰੂ ਕੀਤੀ ਗਈ ‘ ਵੀ ਦ ਪੀਉਪਲ ਵਾਈਟ ਹਾਊਸ ਪਟੀਸ਼ਨ’ ਵਿਚ ਓਬਾਮਾ ਨੂੰ ਬੇਨਤੀ ਕੀਤੀ ਗਈ ਹੈ ਕਿ ਉਹ ਪ੍ਰਧਾਨ ਮੰਤਰੀ ਮੋਦੀ ਨੂੰ ਸਵਾਲ ਕਰਨ ਕਿ ‘ਭਾਰਤੀ ਸੰਵਿਧਾਨ ਸਿੱਖਾਂ ਨੂੰ ਹਿੰਦੂ ਕਿਉਂ ਦਰਸਾਉਂਦਾ ਹੈ?’ ਅਤੇ ਉਨ੍ਹਾਂ ਨਾਲ ‘ਸਿੱਖ ਨਸਲਕੁਸ਼ੀ’ ਤੇ ‘ਸਿਖਾਂ ਦੇ ਖੁਦਮੁਖਤਿਆਰ ਦੇ ਅਧਿਕਾਰ’ ਬਾਰੇ ਮੁੱਦੇ ਉਠਾਏ ਜਾਣ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , ,