ਦਲ ਖਾਲਸਾ ਦੇ ਬੁਲਾਰੇ ਭਾਈ ਕੰਵਰਪਾਲ ਸਿੰਘ ਅਤੇ ਹੋਰ ਆਗੂ

ਸਿਆਸੀ ਖਬਰਾਂ

ਸਿੱਖ ਮੁੱਦਿਆਂ ਲਈ ਦਲ ਖਾਲਸਾ ਨੇ ਫਰਾਂਸ ਦੇ ਪ੍ਰਧਾਨ ਮੰਤਰੀ ਨੂੰ ਲਿਖਿਆ ਪੱਤਰ

By ਸਿੱਖ ਸਿਆਸਤ ਬਿਊਰੋ

January 24, 2016

ਹੁਸ਼ਿਆਰਪੁਰ (24 ਜਨਵਰੀ, 2016): ਦਲ ਖਾਲਸਾ ਨੇ ਸਿੱਖਾਂ ਦੀ ਆਜ਼ਾਦੀ ਦੀ ਤਾਂਘ ਦੀ ਪੂਰਤੀ ਲਈ ਫਰਾਂਸ ਦਾ ਸਹਿਯੋਗ ਮੰਗਦਿਆਂ ਕਿਹਾ ਕਿ ਉਹ ਭਾਰਤੀ ਲੀਡਰਸ਼ਿਪ ਨੂੰ ਜੋਰ ਦੇਕੇ ਆਖੇ ਕਿ ਉਹ ਸੰਘਰਸ਼ੀਲ ਕੌਮਾਂ ਨੂੰ ਸਵੈ-ਨਿਰਣੇ ਦਾ ਹੱਕ ਦੇਣ ਲਈ ਭਾਰਤੀ ਸੰਵਿਧਾਨ ਵਿੱਚ ਯੋਗ ਤਰਮੀਮ ਕਰੇ।

ਭਾਰਤੀ ਗਣਤੰਤਰ ਦਿਵਸ ਮੌਕੇ ਦਿੱਲੀ ਵਿਖੇ ੨੬ ਜਨਵਰੀ ਨੂੰ ਹੋਣ ਵਾਲੇ ਸਰਕਾਰੀ ਜਸ਼ਨਾਂ ਵਿੱਚ ਮੁੱਖ ਮਹਿਮਾਨ ਦੇ ਤੌਰ ਉਤੇ ਸ਼ਾਮਿਲ ਹੋਣ ਲਈ ਆਪਣੇ ੩ ਦਿਨਾਂ ਦੀ ਭਾਰਤ ਦੌਰੇ ਲਈ ਫਰਾਂਸ ਦੇ ਰਾਸ਼ਟਰਪਤੀ ਫਰਾਂਕਿਓਸ ਉਲਾਂਦ ਦੇ ਪੰਜਾਬ ਦੀ ਧਰਤੀ ਉਤੇ ਆਉਣ ਤੋਂ ਕੁੱਝ ਘੰਟੇ ਪਹਿਲਾਂ, ਦਲ ਖਾਲਸਾ ਨੇ ਉਹਨਾਂ ਨੂੰ ਖੱਤ ਲਿੱਖ ਕੇ ਦਸਿਆ ਕਿ ੨੬ ਜਨਵਰੀ ਦਾ ਦਿਨ ਸਿੱਖਾਂ ਅਤੇ ਹੋਰਨਾਂ ਘੱਟ-ਗਿਣਤੀਆਂ ਲਈ ਵਿਸ਼ਵਾਸਘਾਤ ਦਿਹਾੜਾ ਹੈ ਕਿਉਕਿ ਇਸ ਦਿਨ ਲਾਗੂ ਹੋਏ ਸੰਵਿਧਾਨ ਦੀ ਛਤਰ-ਛਾਇਆ ਹੇਠ ਪਿਛਲ਼ੇ ੬ ਦਹਾਕਿਆਂ ਅੰਦਰ ਉਹਨਾਂ ਦੇ ਜਮਹੂਰੀ ਹੱਕ ਖੋਹੇ ਗਏ ਹਨ ਅਤੇ ਰਾਜਸੀ ਇੱਛਾਵਾਂ ਦਾ ਘਾਣ ਕੀਤਾ ਗਿਆ।

ਪੰਜਾਬ ਦੀ ਰਾਜਧਾਨੀ ਚੰਡੀਗੜ ਵਿਖੇ ਪਹੁੰਚਣ ਉਤੇ ਉਹਨਾਂ ਨੂੰ ਜੀਂ ਆਇਆਂ ਆਖਦਿਆਂ, ਜਥੇਬੰਦੀ ਨੇ ਕਿਹਾ ਕਿ ਅੱਜ ਦੇ ਦੌਰ ਵਿੱਚ ਇਹ ਜ਼ਰੂਰੀ ਹੋ ਗਿਆ ਹੈ ਕਿ ਸਿੱਖ-ਫਰਾਂਸ ਇਤਿਹਾਸਕ ਰਿਸ਼ਤਿਆਂ ਨੂੰ ਨਵੇਂ ਪਰਪੇਖ ਵਿੱਚ ਮੁੜ ਸੁਰਜੀਤ ਕੀਤਾ ਜਾਵੇ। ਜਥੇਬੰਦੀ ਨੇ ਆਪਣਾ ਖੱਤ ਫਰਾਂਸ ਦੇ ਨਵੀ ਦਿੱਲੀ ਸਥਿਤ ਰਾਜਦੂਤ ਨੂੰ ਈ-ਮੇਲ ਰਾਂਹੀ ਸ਼ਨੀਵਾਰ ਸ਼ਾਮ ਨੂੰ ਭੇਜਿਆ, ਪਰ ਮੀਡੀਆ ਨੂੰ ਐਤਵਾਰ ਨੂੰ ਰੀਲੀਜ਼ ਕੀਤਾ ਗਿਆ।

ਜਥੇਬੰਦੀ ਦੇ ਬੁਲਾਰੇ ਕੰਵਰਪਾਲ ਸਿੰਘ ਨੇ ਫਰਾਂਸ ਰਾਸ਼ਟਰਪਤੀ ਦੀ ਭਾਰਤ ਫੇਰੀ ਉਤੇ ਟਿਪਣੀ ਕਰਦਿਆਂ ਮੰਨਿਆ ਕਿ ਭਾਰਤ ਇੱਕ ਵੱਡੀ ਆਰਥਿਕ ਮੰਡੀ ਹੋਣ ਕਾਰਨ, ਦੁਨੀਆ ਦੇ ਤਾਕਤਵਾਰ ਮੁਲਕਾਂ ਦੇ ਨਜਰੀਏ ਵਿੱਚ ਇਸ ਦੇਸ਼ ਅਤੇ ਇਸਦੀ ਲੀਡਰਸ਼ਿਪ ਪ੍ਰਤੀ ਇੱਕ ਵੱਡਾ ਬਦਲਾਅ ਆ ਚੁੱਕਾ ਹੈ ਪਰ ਉਹਨਾਂ ਨਾਲ ਹੀ ਕਿਹਾ ਕਿ ਆਰਥਿਕ ਹਿੱਤਾਂ ਕਾਰਨ ਮਨੁੱਖੀ ਤੇ ਸ਼ਹਿਰੀ ਹੱਕਾਂ ਤੇ ਅਧਿਕਾਰਾਂ ਨੂੰ ਕੁਰਬਾਨ ਕਰਨਾ ਵੱਡੀ ਭੁੱਲ ਹੋਵੇਗਾ ਅਤੇ ਇਸ ਪ੍ਰਥਾਏ ਸਿੱਖ ਅਤੇ ਦੂਜੀਆਂ ਘੱਟ-ਗਿਣਤੀ ਕੌਮਾਂ ਚਿੰਤਤ ਵੀ ਹਨ।

ਉਹਨਾਂ ਮੀਡੀਆ ਨੂੰ ਜਾਣਕਾਰੀ ਦੇਂਦਿੰਆ ਦਸਿਆ ਕਿ ਉਹਨਾਂ ਖੱਤ ਵਿੱਚ ਸਪਸ਼ਟ ਕੀਤਾ ਹੈ ਕਿ ਸਿੱਖ ਕੌਮ ਰਾਏਸ਼ੁਮਾਰੀ ਰਾਂਹੀ ਪੰਜਾਬ ਦੀ ਪ੍ਰਭੂਸੱਤਾ ਹਾਸਿਲ ਕਰਨ ਲਈ ਵਚਨਬੱਧ ਹੈ।

ਸਕੂਲੀ ਸਿੱਖ ਬਚਿਆਂ ਦੇ ਦਸਤਾਰ ਬਨਣ ਉਤੇ ਲਗੀ ਪਾਬੰਦੀ ਦੇ ਹਵਾਲੇ ਨਾਲ ਜਥੇਬੰਦੀ ਨੇ ਇਹ ਵੀ ਮੰਗ ਕੀਤੀ ਕਿ ਸ਼੍ਰੀ ਉਲਾਂਦ ਫਰਾਂਸ ਵਿੱਚ ਸਕੂਲ ਜਾਂਦੇ ਸਿੱਖ ਵਿਦਆਰਥੀਆਂ ਨੂੰ ਦਸਤਾਰ ਸਜਾਉਣ ਦਾ ਅਧਿਕਾਰ ਦੇਣ ਅਤੇ ਏਸੇ ਤਰਾਂ ਉਥੋਂ ਦੇ ਵਸਨੀਕ ਸਿੱਖਾਂ ਨੂੰ ਵੀ ਆਪਣੇ ਸ਼ਨਾਖਤੀ ਦਸਤਾਵੇਜਾਂ ਉਤੇ ਦਸਤਾਰ ਵਾਲੀ ਤਸਵੀਰ ਲਗਾਉਣ ਦਾ ਹੱਕ ਦੇਣ।

ਖੱਤ ਵਿੱਚ ਭਾਰਤ ਅੰਦਰ ਘੱਟ-ਗਿਣਤੀਆਂ ਅਤੇ ਦਲਿਤਾਂ ਖਿਲਾਫ ਵੱਧੀ ਅਹਿਸਣਸ਼ੀਲਤਾ ਬਾਰੇ ਵੀ ਖੁਲਾਸਾ ਕੀਤਾ ਗਿਆ ਹੈ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: