Site icon Sikh Siyasat News

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪੂਰੀ ਤਰ੍ਹਾਂ ਪਤਨ ਹੋ ਚੁੱਕਾ ਹੈ, ਬਾਦਲਾਂ ਨੇ ਇਸਨੂੰ ਨਿੱਜੀ ਅਦਾਰਾ ਬਣਾ ਲਿਆ: ਦਲ ਖਾਲਸਾ

ਅੰਮ੍ਰਿਤਸਰ: ਦਲ ਖਾਲਸਾ ਦੇ ਬੁਲਾਰੇ ਕੰਵਰਪਾਲ ਸਿੰਘ ਨੇ ਮੀਡੀਆ ਨਾਲ ਗੱਲ ਕਰਦੇ ਹੋਏ ਕਿਹਾ ਕਿ ਸ਼੍ਰੋਮਣੀ ਕਮੇਟੀ ਆਪਣੀ ਚਮਕ ਅਤੇ ਮਹਤੱਤਾ ਗੁਆ ਚੁੱਕੀ ਹੈ ਅਤੇ ਹੁਣ ਉਹ ਦਿਨ-ਪ੍ਰਤੀ-ਦਿਨ ਖੁਰ ਰਹੀ ਹੈ ਕਿਉਂਕਿ ਬਾਦਲ ਪਰਿਵਾਰ ਨੇ ਉਸ ਨੂੰ ਆਪਣੀ ਨਿੱਜੀ ਜਗੀਰ ਬਣਾ ਕੇ ਰੱਖ ਦਿੱਤਾ ਹੈ।

ਉਹਨਾਂ ਕਿਹਾ ਕਿ ਦਲ ਖਾਲਸਾ ਦਾ ਇਹ ਮੰਨਣਾ ਹੈ ਕਿ ਰਘੂਜੀਤ ਸਿੰਘ ਵਿਰਕ ਦੀ ਸੀਨੀਆਰ ਮੀਤ-ਪ੍ਰਧਾਨ ਵਜੋਂ ਵਾਪਸੀ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸੰਘਰਸ਼ ਨੂੰ ਪੁਨਰ ਸੁਰਜੀਤ ਕਰੇਗੀ।

ਦਲ ਖਾਲਸਾ ਦੇ ਬੁਲਾਰੇ ਕੰਵਰਪਾਲ ਸਿੰਘ (ਫਾਈਲ ਫੋਟੋ)

ਉਹਨਾਂ ਕਿਹਾ ਕਿ ਨਵੀਂ ਅੰਤਿਰੰਗ ਕਮੇਟੀ ਦੀ ਪ੍ਰਧਾਨਗੀ ਇੱਕ ਦਾਗੀ ਅਤੇ ਵਿਵਾਦਤ ਬੰਦੇ ਨੂੰ ਦੇਣਾ ਇੱਕ ਹੋਰ ਨਿਘਾਰ ਹੈ। ਉਹਨਾਂ ਕਿਹਾ ਕਿ ਇਸ ਨਾਲ ਅਕਾਲੀ ਦਲ ਵਿੱਚ ਧਾਰਮਿਕ ਲੀਡਰਸ਼ਿਪ ਦੀ ਅਣਹੋਂਦ ਸਾਫ ਦਿਖਾਈ ਦੇ ਰਹੀ ਹੈ। ਉਹਨਾਂ ਕਿਹਾ ਕਿ ਇਹ ਤ੍ਰਾਸਦੀ ਹੈ ਕਿ ਕੌਮ ਦੇ ਸੁਚੇਤ ਵਰਗ ਨੂੰ ਹੁਣ ਤੋਂ ਦੋ ਦਾਗੀ ਅਤੇ ਅਯੋਗ ਵਿਅਕਤੀ ਸ਼੍ਰੋਮਣੀ ਕਮੇਟੀ ਪ੍ਰਧਾਨ ਗੋਬਿੰਦ ਸਿੰਘ ਲੋਂਗੋਵਾਲ ਅਤੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਦਾ ਸਾਹਮਣਾ ਕਰਨਾ ਪਵੇਗਾ।

ਸਬੰਧਤ ਖ਼ਬਰ:

ਨਵੇਂ ਸ਼੍ਰੋਮਣੀ ਕਮੇਟੀ ਪ੍ਰਧਾਨ ਨੂੰ ਡੇਰਾ ਸਿਰਸਾ ਤੋਂ ਵੋਟਾਂ ਮੰਗਣ ਲਈ ਇਸੇ ਸਾਲ ਤਨਖਾਹੀਆ ਐਲਾਨਿਆ ਗਿਆ ਸੀ …

ਉਹਨਾਂ ਦਸਿਆ ਕਿ ਗੋਬਿੰਦ ਸਿੰਘ ਲੋਂਗੋਵਾਲ 2011 ਤੋਂ ਸ਼੍ਰੋਮਣੀ ਕਮੇਟੀ ਮੈਂਬਰ ਚਲੇ ਆ ਰਹੇ ਹਨ ਪਰ ਇਸ ਦੇ ਬਾਵਜੂਦ ਉਹਨਾਂ ਅਕਾਲ ਤਖਤ ਸਾਹਿਬ ਦੇ ਹੁਕਮਾਂ ਦੀ ਉਲੰਘਣਾ ਕੀਤੀ। ਉਹਨਾਂ ਕਿਹਾ ਕਿ ਭਾਵੇਂ ਗੋਬਿੰਦ ਸਿੰਘ ਲੋਂਗੋਵਾਲ ਤਨਖਾਹ ਲਗਵਾ ਚੁੱਕੇ ਹਨ ਪਰ ਉਹਨਾਂ ਦੀ ਅੰਦਰੂਨੀ ਚੇਤੰਨਾ ਅਤੇ ਮਨਸ਼ਾ ‘ਤੇ ਸਵਾਲੀਆ ਚਿੰਨ੍ਹ ਹਮੇਸ਼ਾਂ ਲੱਗਾ ਰਹੇਗਾ ਕਿਉਂਕਿ ਉਹ ਵੋਟਾਂ ਖਾਤਿਰ ਗੁਰਮਤਿ-ਵਿਰੋਧੀ ਡੇਰੇ ਗਏ ਸਨ। ਉਹਨਾਂ ਚੇਤਾਵਨੀ ਦਿੱਤੀ ਕਿ ਨਵੀਂ ਅੰਤਿੰਰਗ ਕਮੇਟੀ ਨੂੰ ਪੰਥਕ ਹਲਕਿਆਂ ਵਲੋਂ ਵਿਰੋਧ ਝੱਲਣਾ ਪਵੇਗਾ।

ਇਸ ਖ਼ਬਰ ਨੂੰ ਵਿਸਥਾਰ ਸਹਿਤ ਅੰਗ੍ਰੇਜ਼ੀ ਵਿਚ ਪੜ੍ਹਨ ਲਈ:

Degeneration Of The SGPC Is Complete, Badals Made Institution Their Personal Fiefdom: Dal Khalsa …

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version