ਸਿੱਖ ਖਬਰਾਂ

ਸੌਦਾ ਸਾਧ ਬਨਾਈ ਜਾ ਰਹੀ ਫਿਲਮ ‘ਚ ਗੁਰਬਾਣੀ ਜਾਂ ਸਿੱਖ ਧਰਮ ਨਾਲ ਜੁੜੇ ਤੱਥ ਵਰਤਣ ਤੋਂ ਗਰੇਜ਼ ਕਰੇ: ਮੱਕੜ

September 17, 2014 | By

ਅੰਮ੍ਰਿਤਸਰ (17 ਸਤੰਬਰ, 2014): ਅੱਜ ਸ਼ੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਪ੍ਰਧਾਨ ਅਵਤਾਰ ਸਿੰਘ ਮੱਕੜ ਕਿਹਾ ਹੈ ਕਿ ਸਰਸੇ ਦਾ ਸੌਦਾ ਸਾਧ ਵਲੋਂ ਬਣਾਈ ਜਾ ਰਹੀ ਫਿਲਮ ‘ਚ ਫਿਲਮ ਨਿਰਮਾਤਾ ਨੂੰ ਗੁਰਬਾਣੀ ਜਾਂ ਗੁਰੂ ਮਰਿਆਦਾ ਜਾਂ ਸਿੱਖ ਧਰਮ ਨਾਲ ਸਬੰਧਿਤ ਕਿਸੇ ਵੀ ਤੱਥ ਜਾਂ ਪ੍ਰਤੀਕ ਦੀ ਵਰਤੋਂ ਕਰਨ ਤੋਂ ਗੁਰੇਜ਼ ਕਰਨਾ ਚਾਹੀਦਾ ਹੈ।

ਅਵਤਾਰ ਸਿੰਘ ਮੱਕੜ ਪ੍ਰਧਾਨ ਸ਼੍ਰਮੋਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ

ਅਵਤਾਰ ਸਿੰਘ ਮੱਕੜ ਪ੍ਰਧਾਨ ਸ਼੍ਰਮੋਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ

ਅੰਮ੍ਰਿਤਸਰ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਐਸ.ਜੀ.ਪੀ.ਸੀ. ਦੇ ਪ੍ਰਧਾਨ ਅਵਤਾਰ ਸਿੰਘ ਮੱਕੜ ਨੇ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸੌਦਾ ਸਾਧ ਵਲੋਂ ਬਣਾਈ ਜਾ ਰਹੀ ਫਿਲਮ ਦੇ ਖਿਲਾਫ ਨਹੀਂ ਹੈ ਪਰ ਫਿਲਮ ‘ਚ ਸਿੱਖੀ ਨਾਲ ਜੁੜੇ ਤੱਥਾਂ ਦੀ ਵਰਤੋਂ ਤੋਂ ਬਚਿਆ ਜਾਵੇ।

ਜ਼ਿਕਰਯੋਗ ਹੈ ਕਿ ਡੇਰਾ ਸੌਦਾ ਵਲੋਂ ਗਾਣਿਆਂ ਦੀਆਂ ਕਈ ਐਲਬਮਾਂ ਅਤੇ ਕੈਸਟਾਂ ਬਣਾਉਣ ਤੋਂ ਬਾਅਦ ਇਕ ਫਿਲਮ ਬਣਾਈ ਜਾ ਰਹੀ ਹੈ। ਇਸ ਫਿਲਮ ਵਿਚ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਖੁਦ ਮੁੱਖ ਰੋਲ ਨਿਭਾਅ ਰਿਹਾ ਹੈ ਅਤੇ ਉਨ੍ਹਾਂ ਦੀਆਂ ਤਿੰਨ ਬੇਟੀਆਂ ਦੀ ਭੂਮਿਕਾ ਵਿਚ ਤਿੰਨ ਅਦਾਕਾਰਾਂ ਹਨ। ਫਿਲਮ ਦੀ ਕਈ ਭਾਸ਼ਾਵਾਂ ‘ਚ ਡਬਿੰਗ ਕੀਤੀ ਜਾਵੇਗੀ ਅਤੇ ਦੇਸ਼ ਵਿਦੇਸ਼ ‘ਚ ਇਸ ਨੂੰ ਰਿਲੀਜ਼ ਕੀਤਾ ਜਾਵੇਗਾ।

ਫਿਲਮ ਦਾ ਨਿਰਦੇਸ਼ਨ ਜੀਤੂ ਅਰੋੜਾ ਅਤੇ ਉਨ੍ਹਾਂ ਦੇ 60 ਮੈਂਬਰਾਂ ਦੀ ਟੀਮ ਕਰ ਰਹੀ ਹੈ।ਇੱਥੇ ਵਰਣਨਯੋਗ ਹੈ ਕਿ ਗ਼ਲੈਮਰ ਦੇ ਸ਼ੌਕੀਨ ਸੌਦਾ ਸਾਧ ਵੱਲੋਂ ਇਸਤੋਂ ਪਹਿਲਾਂ ਵੀ ਆਪਣੇ ਗਾਣਿਆਂ ਦੀਆਂ ਕਈ ਸੀਡੀਜ਼ ਜਾਰੀ ਕੀਤੀਆਂ ਗਈਆਂ ਹਨ ਅਤੇ ਹੁਣ ਉਹ ਫਿਲਮਾਂ ‘ਚ ਪੈਰ ਰੱਖ ਰਿਹਾ ਹੈ।

ਇੱਥੇ ਇਹ ਵਰਨਣਯੋਗ ਹੈ ਕਿ ਸੌਦਾ ਸਾਧ ਇਸ ਵੇਲੇ ਔਰਤਾਂ ਨਾਲ ਬਲਾਤਕਾਰ ਕਰਨ ਅਤੇ ਕਤਲਾਂ ਵਰਗੇ ਸੰਗੀਨ ਮਾਮਲਿਆਂ ਵਿੱਚ ਅਦਾਲਤੀ ਕਾਰਵਾਈ ਦਾ ਸਾਹਮਣਾ ਕਰ ਰਿਹਾ ਹੈ।ਇੰਨੇ ਸੰਗੀਨ ਜ਼ੁਰਮ ਹੋਣ ਦੇ ਬਾਵਜੂਦ ਵੀ ਉਸਨੂੰ ਇੱਕ ਦਿਨ ਵੀ ਜੇਲ ਵਿੱਚ ਨਹੀਂ ਰੱਖਿਆ ਗਿਆ। ਰਾਜਸੀ ਪਾਰਟੀਆਂ ਵੱਲੋਂ ਸਰਪ੍ਰਸਤੀ ਪ੍ਰਾਪਤ ਹੋਣ ਸਦਕਾ ਕਾਨੂੰਨ ਵੀ ਉਸਦੀ ਕੱਠਪੁਤਲੀ ਬਣਿਆ ਹੋਇਆ ਹੈ। ਸ਼ਾਇਦ ਇਹ ਦੂਨੀਆਂ ‘ਤੇ ਪਹਿਲੀ ਵਾਰ ਹੋਇਆ ਹੋਵੇਗਾ ਕਿ ਕਤਲਾਂ ਅਤੇ ਬਲਾਤਕਾਰ ਵਰਗੇ ਸੰਗੀਨ ਜ਼ੁਰਮਾਂ ਦਾ ਸਾਹਮਣਾ ਕਰਨ ਵਾਲੇ ਕਿਸੇ ਵਿਅਕਤੀ ਨੂੰ ਦੇਸ਼ ਦੀ ਸਭ ਤੋਂ ਵੱਡੀ ਸੁਰੱਖਿਆ ਸਰਕਾਰ ਨੇ ਮੁਹੱਈਆ ਕਰਵਾਈ ਹੋਵੇ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , ,