March 4, 2021 | By ਸਿੱਖ ਸਿਆਸਤ ਬਿਊਰੋ
ਨਿਊ ਜਰਸੀ, ਅਮਰੀਕਾ: ਦਿੱਲੀ ਦੀਆਂ ਬਰੂਹਾਂ ਉੱਤੇ ਲੰਘੇ ਤਿੰਨ ਮਹੀਨੇ ਤੋਂ ਵੀ ਵੱਧ ਸਮੇਂ ਤੋਂ ਚੱਲ ਰਹੇ ਕਿਸਾਨੀ ਸੰਘਰਸ਼ ਦੀ ਹਿਮਾਇਤ ਵਿੱਚ ਅਮਰੀਕਾ ਰਹਿੰਦੇ ਪੰਜਾਬੀ ਭਾਈਚਾਰੇ, ਖਾਸਕਰਕੇ ਪਰਵਾਸੀ ਸਿੱਖਾਂ, ਵੱਲੋਂ ਨਿਊ ਜਰਸੀ ਸਥਿੱਤ ਇੰਡੀਆ ਦੇ ਸਫਾਰਤਖਾਨੇ (ਅੰਬੈਸੀ) ਦੇ ਬਾਹਰ ਮੁਜਾਹਿਰਾ ਕੀਤਾ ਜਾਵੇਗਾ। ਇਹ ਮਜਾਹਿਰਾ 6 ਮਾਰਚ ਦਿਨ ਸ਼ਨਿੱਚਰਵਾਰ ਨੂੰ ਨਿਊਜਰਸੀ ਦੇ ਸਮੇਂ ਮੁਤਾਬਿਕ ਸਵੇਰੇ 11 ਵਜੇ ਤੋਂ 2 ਵਜੇ ਤੱਕ ਹੋਵੇਗਾ।
ਇਸ ਮੁਜਾਹਿਰੇ ਵਿੱਚ ਵੱਡੀ ਗਿਣਤੀ ਵਿੱਚ ਨੌਜਵਾਨਾਂ ਵੱਲੋਂ ਸ਼ਮੂਲੀਅਤ ਕੀਤੇ ਜਾਣ ਦੀ ਆਸ ਹੈ ਅਤੇ ਅਮਰੀਕਾ ਵਿਚਲੇ ਪੰਜਾਬੀ ਅਤੇ ਪਰਵਾਸੀ ਸਿੱਖ ਭਾਈਚਾਰੇ ਦੀਆਂ ਸੰਸਥਾਵਾਂ ਵੀ ਇਸ ਮੁਜਾਹਿਰੇ ਵਿੱਚ ਸਹਿਯੋਗ ਕਰਨਗੀਆਂ।
Related Topics: farmer, Farmers Protest, Sikhs in New Jersey