ਲੇਖ » ਸਿੱਖ ਖਬਰਾਂ

ਕੀ ਹਰਮਨ ਸਿੰਘ ਨੇ ਆਪਣੇ ਸਿਰ ਤੋਂ ਦਸਤਾਰ ਲਾਹ ਕੇ ਵਾਕਿਆ ਹੀ ਸਿੱਖ ਰਹਿਤ ਮਰਿਆਦਾ ਦੀ ਉਲੰਘਣਾ ਕੀਤੀ ਜਾਂ ਇਨਸਾਨੀਅਤ ਨੂੰ ਧਰਮ ਤੋਂ ਉੱਤੇ ਰੱਖਿਆ?

May 20, 2015 | By

ਨਿਊਜ਼ੀਲੈਂਡ ਦੇ ਆਕਲੈਂਡ ਸ਼ਹਿਰ ਨਾਲ ਲੱਗਦੇ ਇੱਕ ਇਲਾਕੇ ਟਾਕਾਨੀਨੀ ‘ਚ ਇੱਕ ਕਾਰ ਵੱਲੋ ਇਕ ਸੱਤ ਸਾਲ ਦੇ ਬੱਚੇ ਨੂੰ ਟੱਕਰ ਮਾਰ ਕੇ ਬੁਰੀ ਤਰ੍ਹਾਂ ਜ਼ਖਮੀ ਕਰ ਦਿੱਤਾ ਗਿਆ ਅਤੇ ਕਾਰ ਨੂੰ ਭਜਾ ਕੇ ਲੈ ਜਾਣ ‘ਚ ਵੀ ਕਾਮਯਾਬ ਰਿਹਾ ।

ਇਸ ਹਾਦਸੇ ‘ਚ ਉਸ ਬੱਚੇ ਨੂੰ ਕਾਫੀ ਸੱਟਾਂ ਲੱਗੀਆਂ ਜਿਸ ਕਾਰਨ ਜਦ ਉਸ ਬੱਚੇ ਦੇ ਰੋਣ ਦੀ ਆਵਾਜ਼ ਸੁਣ ਹਰਮਨ ਸਿੰਘ ਨਾਂਅ ਦਾ ਸਿੱਖ ਜੋ ਘਟਨਾ ਵਾਲੀ ਸਥਾਨ ਦੇ ਸਾਹਮਣੇ ਰਹਿੰਦਾ ਸੀ, ਨੇ ਬਾਹਰ ਆ ਕੇ ਦੇਖਿਆ ਤਾਂ ਬੱਚਾ ਜ਼ਖਮੀ ਹਾਲਤ ‘ਚ ਸੜਕ ‘ਤੇ ਪਿਆ ਸੀ ।

ਖ਼ੂਨ ਵਗ਼ ਰਿਹਾ ਸੀ ਤਾਂ ਹਰਮਨਪ੍ਰੀਤ ਨੇ ਆਪਣੇ ਸਿਰ ਦੀ ਦਸਤਾਰ ਇੱਕ ਦਮ ਖੋਲ੍ਹ ਕੇ ਜ਼ਖਮੀ ਬੱਚੇ ਦੇ ਵਗ਼ ਰਹੇ ਖ਼ੂਨ ਵਾਲੀ ਜਗ੍ਹਾ ‘ਤੇ ਬੰਨ੍ਹ ਦਿੱਤੀ ਤਾਕਿ ਖ਼ੂਨ ਵਗਣਾ ਬੰਦ ਕੀਤਾ ਜਾ ਸਕੇ।

ਹਰਮਨ ਸਿੰਘ ਜ਼ਖਮੀ ਬੱਚੀ ਦੀ ਸਹਾਇਤਾ ਕਰਦਾ ਹੋਇਆ

ਹਰਮਨ ਸਿੰਘ ਜ਼ਖਮੀ ਬੱਚੀ ਦੀ ਸਹਾਇਤਾ ਕਰਦਾ ਹੋਇਆ

ਕੀ ਹਰਮਨ ਸਿੰਘ ਨੇ ਸਿੱਖ ਰਹਿਤ ਮਰਿਆਦਾ ਦੀ ਉਲੰਘਣਾ ਕੀਤੀ?:

ਜੇਕਰ ਅਸੀਂ ਮੀਡੀਆ ਵਿੱਚ ਛਪੀਆਂ ਰਿਪੋਰਟਾਂ ਵੇਖੀਏ ਤਾਂ ਉਨ੍ਹਾਂ ਵਿੱਚੋਂ ਜਿਆਦਾਤਰ (ਡੇਲੀ ਮੇਲ ਅਤੇ ਹੋਰ)ਇਹ ਕਹਿੰਦੀਆਂ ਹਨ ਕਿ ਹਰਮਨ ਸਿੰਘ ਨੇ ਸਿੱਖ ਰਹਿਤ ਮਰਿਆਦਾ ਦੇ ਕਰੜੇ ਅਸੂਲਾਂ ਦੀ ਉਲੰਘਣਾ ਕੀਤੀ ਹੈ।

ਕਿਸੇ ਹੋਰ ਅਖਬਾਰ (ਵੰਨ ਇੰਡੀਆ) ਨੇ ਕਿਹਾ ਕਿ ਹਰਮਨ ਸਿੰਘ ਨੇ ਕਿਸੇ ਅਨਜਾਣ ਲਈ ਆਪਣੀ ਦਸਤਾਰ ਸਿਰ ਤੋਂ ਲਾਹ ਕੇ ਆਪਣੀਆਂ ਧਾਰਮਿਕ ਭਾਵਨਾਵਾਂ ਤੋਂ ਇਨਸਾਨੀਅਤ ਨੂੰ ਉੱਪਰ ਰੱਖਿਆ ਹੈ।

ਪਰ ਇੱਥੇ ਸਾਵਲ ਪੈਦਾ ਹੁੰਦਾ ਹੈ ਕਿ ਕੀ ਹਰਮਨ ਸਿੰਘ ਨੇ ਵਾਕਿਆ ਹੀ ਸਿੱਖ ਰਹਿਤ ਮਰਿਆਦਾ ਦੀ ਉਲੰਘਣਾ ਕੀਤੀ ਹੈ, ਜਿਹਾ ਕਿ ਮੀਡੀਆ ਵੱਲੋਂ ਪ੍ਰਚਾਰਿਆ ਜਾ ਰਿਹਾ ਹੈ।

ਜਿਸ ਤਰਾਂ ਅਸੀਂ ਸਾਰੇ ਜਾਣਦੇ ਹਾਂ ਕਿ ਸਿੱਖ ਜਨਤਕ ਤੌਰ ‘ਤੇ ਆਪਣੇ ਸਿਰ ਤੋਂ ਦਸਤਾਰ ਨਹੀਂ ਲਾਹੁੰਦਾ ਅਤੇ ਨੰਗੇ ਸਿਰ ਲੋਕਾਂ ਵਿੱਚ ਵਿਚਰਨ ਨੂੰ ਚੰਗਾ ਨਹੀਂ ਸਮਝਿਆ ਜਾਂਦਾ।ਦਸਤਾਰ ਸਿੱਖ ਦੀ ਪਛਾਣ ਦਾ ਇੱਕ ਅਨਿੱਖੜਵਾਂ ਅੰਗ ਹੈ ਅਤੇ ਇੱਕ ਸਿੱਖ ਲਈ ਇਹ ਜਰੂਰੀ ਹੈ ਕਿ ਉਹ ਹਰ ਸਮੇਂ ਸਿਰ ‘ਤੇ ਦਸਤਾਰ ਸਜ਼ਾਏ।

ਅਸੀਂ ਇਹ ਵੀ ਜਾਣਦੇ ਹਾਂ ਕਿ ਸਿੱਖਾਂ ਨੂੰ ਦਸਤਾਰ ਕਰਕੇ ਕਈ ਰੁਕਾਵਟਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਅਤੇ ਇੱਥੌਂ ਤੱਕ ਕਿ ਕਈ ਮੁਲਕਾਂ, ਜਿਵੇ ਫਰਾਂਸ ਵਿੱਚ ਦਸਤਾਰ ‘ਤੇ ਪਾਬੰਦੀ ਲੱਗੀ ਹੋਈ ਹੈ।ਇਹ ਮਸਲਾ ਸਿੱਖਾਂ ਲਈ ਹਰ ਜਗਾਂ ਚਿੰਤਾ ਦਾ ਕਾਰਨ ਬਣਿਆ ਹੋਇਆ ਹੈ।

ਪਰ ਜਦ ਹਰਮਨ ਸਿੰਘ ਨੇ ਜ਼ਖਮੀ ਸਿੱਖ ਬੱਚੇ ਦੀ ਜਾਨ ਬਚਾੁੳਣ ਲਈ ਆਪਣੇ ਸਿਰ ਤੋਂ ਪੱਗ ਉਤਾਰ ਦਿੱਤੀ ਤਾਂ ਹਰ ਸਿੱਖ ਨੇ ਉਸਦੀ ਪ੍ਰਸੰਸ਼ਾ ਕੀਤੀ। ਕਿਸੇ ਨੇ ਵੀ ਇਸ ਤਰਾਂ ਜਨਤਕ ਤੌਰ ‘ਤੇ ਉਸਦੇ ਦਸਤਾਰ ਸਿਰ ਤੋਂ ਲਾਹੁਣ ਦੀ ਨੁਕਤਚੀਨੀ ਨਹੀਂ ਕੀਤੀ।

ਸਵਾਲ ਪੈਦਾ ਹੁੰਦਾ ਹੈ -ਕਿਉਂ?:

ਇਸ ਦਾ ਉੱਤਰ ਇਹ ਹੈ ਕਿ ਹਰ ਸਿੱਖ ਜਾਣਦਾ ਹੈ ਕਿ ਹਰਮਨ ਸਿੰਘ ਨੇ ਇੱਕ ਸੱਚੇ ਸਿੱਖ ਦਾ ਫਰਜ਼ ਨਿਭਾਇਆ ਹੈ ਅਤੇ ਉਸਨੇ ਸਹੀ ਕੀਤਾ ਜੋ ਉਸ ਸਮੇਂ ਕਰਨਾ ਬਣਦਾ ਸੀ। ਕਿਸੇ ਸਿੱਖ ਨੇ ਇਸਦੀ ਆਲੋਚਨਾ ਨਹੀਂ ਕੀਤੀ ਕਿਉਂਕਿ ਸਿੱਖ ਧਰਮ ਵਿੱਚ ਸੇਵਾ ਦੇ ਸੰਕਲਪ ਅਨੁਸਾਰ ਉਹ ਵੀ ਇਹੀ ਕਰਦਾ, ਜੋ ਹਰਮਨ ਸਿੰਘ ਨੇ ਕੀਤਾ ਹੈ।

ਮੀਡੀਆ ਦੀ ਅਗਿਆਨਤਾ: ਮੀਡੀਆ ਦੀਆਂ ਖ਼ਬਰਾਂ ਕਿ ਹਰਮਨ ਸਿੰਘ ਨੇ ਜ਼ਖਮੀ ਬੱਚੇ ਦੀ ਸਹਾਇਤਾ ਲਈ ਜਨਤਕ ਤੌਰ ‘ਤੇ ਦਸਤਾਰ ਸਿਰੋਂ ਲਾਹ ਕੇ ਸਿੱਖ ਰਹਿਤ ਮਰਿਆਦਾ ਦੀ ਉਲੰਘਣਾਂ ਕੀਤੀ ਜਾਂ ਮਨੁੱਖਤਾ ਨੂੰ ਧਾਰਮਕਿ ਭਾਵਨਾਵਾਂ ਤੋਂ ਉਪੱਰ ਰੱਖਿਆ” ਇਹ ਸਭ ਮੀਡੀਆ ਦੀ ਸਿੱਖੀ ਪ੍ਰਤੀ ਅਗਿਆਨਤਾ ਦਾ ਹੀ ਨਤੀਜ਼ਾ ਹੈ।

ਮੈਂ ਇਹ ਮੰਨਦਾ ਹਾਂ ਕਿ ਜ਼ਿਆਦਾਤਰ ਅਖਬਾਰਾਂ ਨੇ ਆਪਣੀਆਂ ਖ਼ਬਰਾਂ ਵਿੱਚ ਹਰਮਨ ਸਿੰਘ ਦੀ ਪ੍ਰਸੰਸ਼ਾ ਕੀਤੀ, ਪਰ ਇਸਦੇ ਵਿੱਚ ਵੀ ਇੱਕ ਫਰਕ ਹੈ।ਅਖਬਾਰਾਂ ਨੇ ਉਸਦੀ ਪ੍ਰਸੰਸ਼ਾ ਇਸ ਲਈ ਕੀਤੀ ਕਿ ਇੱਕ ਜ਼ਖਮੀ ਬੱਚੇ ਦੀ ਸਹਾਇਤਾ ਲਈ ਉਸਨੇ ਕਰੜੇ ਸਿੱਖ ਰਹਿਤ ਮਰਿਆਦਾ ਦੇ ਨਿਯਮਾਂ ਨੇ ਤੋੜਿਆ ਅਤੇ ਉਸਨੇ ਮਨੁੱਖਤਾ ਨੂੰ ਧਰਮ (ਸਿੱਖੀ) ਤੋਂ ੳੁੱਪਰ ਰੱਖਿਆ।

ਪਰ ਅਸਲ ਗੱਲ ਇਹ ਹੈ ਕਿ ਜਰੂਰਤਮੰਦ ਵਿਅਕਤੀ ਦੀ ਮੱਦਦ ਕਰਕੇ ਜਿਸਨੂੰ ਅਜਿਹੀ ਮੱਦਦ ਦੀ ਲੋੜ ਸੀ, ਹਰਮਨ ਸਿੰਘ ਨੇ ਸਿੱਖੀ ਦੀ ਸੇਵਾ ਪ੍ਰੰਪਰਾ ਨੂੰ ਹੀ ਨਿਭਾਿੲਆ ਹੈ।

ਇੱਥੇ ਉਸਨੇ ਨਾਂ ਤਾਂ ਸਿੱਖ ਰਹਿਤ ਮਰਿਆਦਾ ਦੇ ਕਿਸੇ ਅਸੂਲ ਦੀ ਉਲੰਘਣਾ ਕੀਤੀ ਹੈ ਅਤੇ ਨਾਹੀ ਨਿਸਾਨੀਅਤ ਨੂੰ ਧਰਮ ਤੋਂ ਉੱਤੇ ਰੱਖਿਆਹੈ, ਉਸਤਾਂ ਸਿਰਫ ਸਿੱਖੀ ਵੱਲੋਂ ਵਿਖਾਏ ਰਸਤੇ ‘ਤੇ ਹੀ ਚੱਲਿਆ ਹੈ।


Translated from English: Did NZ Sikh Harman Singh really break religious protocol or place humanity above Sikhi by removing his turban?


ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , ,