ਸਿੱਖ ਖਬਰਾਂ

ਆਈਪੀਟੀ ਵੱਲੋਂ ਪੰਜਾਬ ‘ਚ ਲਾਵਾਰਿਸ ਲਾਸ਼ਾਂ ਦੇ ਮਾਮਲੇ ‘ਚ ਪੀੜਤ ਪਰਵਾਰਾਂ ਦੀ ਦਾਸਤਾਨ ਸੁਣਨੀ ਸ਼ੁਰੂ ਕੀਤੀ

By ਸਿੱਖ ਸਿਆਸਤ ਬਿਊਰੋ

April 02, 2017

ਅੰਮ੍ਰਿਤਸਰ: ਨਿਰਪੱਖ ਲੋਕ ਟ੍ਰਿਬਿਊਨਲ ਵੱਲੋਂ ਅੰਮ੍ਰਿਤਸਰ ਸਾਹਿਬ ਵਿਖੇ ਪੰਜਾਬ ਵਿੱਚ ਲਾਵਾਰਿਸ ਲਾਸ਼ਾਂ ਕਹਿ ਕੇ ਖਪਾਏ ਗਏ ਨੌਜਵਾਨਾਂ ਦੇ ਪਰਵਾਰਾਂ ਦੀਆਂ ਗਵਾਹੀਆਂ ਦਰਜ਼ ਕੀਤੀਆਂ ਜਾ ਰਹੀਆਂ ਹਨ। ਇਸ ਟ੍ਰਿਬਿਊਨਲ ਵਿੱਚ ਭਾਰਤੀ ਸੁਪਰੀਕ ਕੋਰਟ ਦੇ ਸਾਬਕਾ ਜੱਜ ਏ.ਕੇ. ਗਾਂਗੁਲੀ, ਸੀਨੀਅਰ ਵਕੀਲ ਕੋਲਿਨ ਗਨਸਾਲਵਿਸ, ਮਣੀਪੁਰ ਤੋਂ ਮਨੁੱਖੀ ਹੱਕਾਂ ਦੇ ਕਾਰਕੁੰਨ ਬਬਲੂ ਲੋਟੋਂਗਮ, ਝਾੜਖੰਡ ਤੋਂ ਮਨੁੱਕੀ ਹੱਕਾਂ ਦੀ ਕਾਰਕੁੰਨ ਸੋਨੀ ਸੋਰੀ, ਤਪਨ ਬੋਸ (ਦੱਖਣੀ ਏਸ਼ੀਆ ਮਨੁੱਖੀ ਹੱਕ ਮੰਚ), ਬੀਬੀ ਪਰਮਜੀਤ ਕੌਰ ਖਾਲੜਾ (ਖਾਲੜਾ ਮਿਸ਼ਨ ਕਮੇਟੀ), ਪ੍ਰਵੀਨਾ ਅਹੰਗਰ (ਕਸ਼ਮੀਰ ਵਿੱਚ ਲਾਪਤਾ ਕੀਤੇ ਲੋਕਾਂ ਦੇ ਮਾਪਿਆਂ ਦੀ ਜਥੇਬੰਦੀ) ਅਤੇ ਕਵਿਤਾ ਸ਼੍ਰੀਵਾਸਤਵ (ਪੀਪਲਜ਼ ਯੂਨੀਅਨ ਫਾਰ ਸਿਵਲ ਲਿਬਰਟੀਜ਼) ਵੱਲੋਂ ਇਨ੍ਹਾਂ ਮਾਮਲਿਆਂ ਵਿਚ ਗਵਾਹੀਆਂ ਸੁਣੀਆਂ ਜਾ ਰਹੀ ਹਨ।

ਪ੍ਰਬੰਧਕਾਂ ਨੇ ਸਿੱਖ ਸਿਆਸਤ ਨੂੰ ਜਾਣਕਾਰੀ ਦਿੱਤੀ ਕਿ ਇਹ ਉਪਰਾਲਾ ਨਿਰਪੱਖ ਲੋਕ ਟ੍ਰਿਬਿਊਨਲ ਵੱਲੋਂ ਪੰਜਾਬ ਡਿਸਅਪੀਅਰਡ ਡਾਟ ਓਰਗ, ਖਾਲੜਾ ਮਿਸ਼ਨ ਆਰਗੇਨਾਈਜ਼ੇਸ਼ਨ, ਪੰਜਾਬ ਹਿਊਮਨ ਰਾਈਟਸ ਕਮਿਸ਼ਨ, ਲਾਇਰਜ਼ ਫਾਰ ਹਿਊਮਨ ਰਾਈਟਸ ਇੰਟਰਨੈਸ਼ਨਲ, ਪੰਜਾਬ ਵਿੱਚ ਲਾਪਤਾ ਲੋਕਾਂ ਲਈ ਤਾਲਮੇਲ ਕਮੇਟੀ, ਹਿਊਮਨਰਾਈਟਸ ਲਾਅ ਨੈਟਵਰਕ, ਕੋਆਰਡੀਨੇਸ਼ਨ ਕਮੇਟੀ ਓਨ ਡਿਸਅਪੀਅਰੈਂਸਿਸ ਇਨ ਪੰਜਾਬ ਅਤੇ ਸਿੱਖਸ ਫਾਰ ਹਿਊਮਨ ਰਾਈਟਸ ਦੇ ਸਹਿਯੋਗ ਨਾਲ ਉਲੀਕਿਆ ਗਿਆ ਹੈ।

ਇਸ ਸੁਣਵਾਈ ਦੌਰਾਨ ਸ਼ਨਿੱਚਰਵਾਰ (ਅਪ੍ਰੈਲ 1) ਨੂੰ 28 ਪਰਵਾਰਾਂ ਦੀਆਂ ਗਵਾਹੀਆਂ ਦਰਜ਼ ਕੀਤੀਆਂ ਗਈਆਂ। ਅੱਜ ਐਤਵਾਰ (2 ਅਪ੍ਰੈਲ) ਨੂੰ ਮੁੜ ਗਵਾਹੀਆਂ ਦਰਜ਼ ਕੀਤੀਆਂ ਜਾ ਰਹੀਆਂ ਹਨ।

ਇਸ ਮੌਕੇ ਸੀਨੀਅਰ ਵਕੀਲ ਰਾਜਵਿੰਦਰ ਸਿੰਘ ਬੈਂਸ, ਨਵਕਿਰਨ ਸਿੰਘ, ਬਰਜਿੰਦਰ ਸਿੰਘ ਸੋਢੀ; ਸ. ਗੁਰਤੇਜ ਸਿੰਘ (ਸਾਬਕਾ ਆਈ. ਏ. ਐਸ.), ਸਿੱਖਸ ਫਾਰ ਹਿਊਮਨ ਰਾਈਟਸ ਦੇ ਹਰਪਾਲ ਸਿੰਘ ਚੀਮਾ, ਵਕੀਲ ਹਰਸਿੰਦਰ ਸਿੰਘ (ਕੋਆਰਡੀਨੇਸ਼ਨ ਕਮੇਟੀ ਓਨ ਡਿਸਅਪੀਅਰੈਂਸਿਸ ਇਨ ਪੰਜਾਬ), ਵਕੀਲ ਬਲਬੀਰ ਸੈਣੀ, ਜਗਜੀਤ ਸਿੰਘ (ਵਕੀਲ), ਬੈਰਿਸਟਰ ਸਤਨਾਮ ਸਿੰਘ ਬੈਂਸ, ਜਸਪਾਲ ਸਿੰਘ ਮੰਝਪੁਰ (ਵਕੀਲ) ਅਤੇ ਪਰਮਜੀਤ ਸਿੰਘ ਵੱਲੋਂ ਮਾਹਿਰਾਨਾਂ ਗਵਾਹੀਆਂ ਦਰਜ਼ ਕਰਵਾਈਆਂ ਜਾਣਗੀਆਂ।

ਵਿਸਤਾਰਤ ਰਿਪੋਰਟ (ਅੰਗਰੇਜ਼ੀ ਵਿੱਚ) ਪੜ੍ਹਨ ਲਈ ਵੇਖੋ: Independent People’s Tribune (IPT) ਵੱਲੋਂ ਪੰਜਾਬ ਵਿੱਚ ਲਾਵਾਰਿਸ ਲਾਸ਼ਾਂ ਦੇ ਮਾਮਲੇ ਵਿਚ ਪੀੜਤ ਪਰਵਾਰਾਂ ਦੀ ਦਾਸਤਾਨ ਸੁਣਨੀ ਸ਼ੁਰੂ ਕੀਤੀ …

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: