ਖਾਸ ਖਬਰਾਂ

ਭਾਜਪਾ ਵੱਲੋਂ ਲਏ ਨੋਟਬੰਦੀ ਦੇ ਮਾੜੇ ਫੈਸਲੇ ਕਾਰਨ ਬੇਰੁਜ਼ਗਾਰੀ ਸਿਖਰ ‘ਤੇ – ਡਾ. ਮਨਮੋਹਨ ਸਿੰਘ

By ਸਿੱਖ ਸਿਆਸਤ ਬਿਊਰੋ

March 03, 2021

ਚੰਡੀਗੜ੍ਹ – ਰਾਜੀਵ ਗਾਂਧੀ ਇੰਸਟੀਚਿਊਟ ਆਫ ਡਿਵੈਲਪਮੈਂਟ ਸਟੱਡੀਜ਼ ਵਲੋਂ ਕਰਵਾਈ ਗਈ ਵਰਚੁਅਲ ਸਿਖਰ ਵਾਰਤਾ ਦਾ ਉਦਘਾਟਨ ਕਰਨ ਪਹੁੰਚੇ ਡਾ. ਮਨਮੋਹਨ ਸਿੰਘ ਨੇ ਮੋਦੀ ਸਰਕਾਰ ਤੇ ਤਿੱਖੇ ਹਮਲੇ ਕੀਤੇ।

ਡਾ. ਮਨਮੋਹਨ ਸਿੰਘ ਨੇ ਆਖਿਆ ਕਿ ਭਾਜਪਾ ਸਰਕਾਰ ਵਲੋਂ ਸਾਲ 2016 ਵਿੱਚ ਲਏ ਗਏ ਨੋਟਬੰਦੀ ਦੇ ਮਾੜੇ ਫੈਸਲੇ ਕਾਰਨ ਅੱਜ ਬੇਰੁਜ਼ਗਾਰੀ ਸਿਖਰ ਤੇ ਪਹੁੰਚ ਚੁੱਕੀ ਹੈ ਅਤੇ ਗੈਰ ਰਸਮੀ ਸੈਕਟਰ ਤਬਾਹ ਹੋਣ ਦੇ ਕੰਢੇ ਤੇ ਪਹੁੰਚ ਚੁੱਕਿਆ ਹੈ।

ਡਾ. ਮਨਮੋਹਨ ਸਿੰਘ ਨੇ ਕੇਂਦਰ ਸਰਕਾਰ ਤੇ ਭਾਰਤੀ ਰਿਜ਼ਰਵ ਬੈਕ (RBI) ਵਲੋਂ ਕਰਜ਼ਿਆਂ ਦੇ ਨਾਂ ਤੇ ਕੀਤੇ ਆਰਜ਼ੀ ਉਪਰਾਲੇ ਅਤੇ ਕਰਜ਼ਿਆਂ ਦੇ ਵਧਦੇ ਸੰਕਟ ਤੇ ਬੋਲਦਿਆ ਆਖਿਆ ਕਿ ਇਸ ਸੰਕਟ ਦੀ ਸੱਭ ਤੋਂ ਵੱਧ ਮਾਰ ਛੋਟੇ ਅਤੇ ਦਰਮਿਆਨੇ ਸੈਕਟਰ ਨੂੰ ਪਵੇਗੀ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: