ਮਨਜੀਤ ਸਿੰਘ ਜੀ.ਕੇ., ਪਰਮਜੀਤ ਸਿੰਘ ਸਰਨਾ (ਫਾਈਲ ਫੋਟੋ)

ਸਿਆਸੀ ਖਬਰਾਂ

ਮਨਜੀਤ ਸਿੰਘ ਜੀਕੇ ਨੇ ਸਾਬਤ ਕੀਤਾ ਕਿ ਉਹ ਨਾਗਪੁਰ ਦੇ ਇਸ਼ਾਰਿਆਂ ‘ਤੇ ਕੰਮ ਕਰ ਰਿਹੈ: ਸਰਨਾ

By ਸਿੱਖ ਸਿਆਸਤ ਬਿਊਰੋ

October 16, 2017

ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਪ੍ਰਧਾਨ ਪਰਮਜੀਤ ਸਿੰਘ ਸਰਨਾ ਨੇ 15 ਅਕਤੂਬਰ, ਐਤਵਾਰ ਨੂੰ ਜਾਰੀ ਇਕ ਬਿਆਨ ‘ਚ ਕਿਹਾ ਕਿ ਮਨਜੀਤ ਸਿੰਘ ਜੀ.ਕੇ. ਅਤੇ ਉਸਦੇ ਵਿਦਵਾਨ ਡਾਕਟਰ ਸਾਹਿਬ ਨੇ ਆਪਣੇ ਪੰਥ ਵਿਰੋਧੀ ਕੰਮਾਂ ਤੋਂ ਸਾਬਤ ਕਰ ਦਿੱਤਾ ਹੈ ਕਿ ਉਹ ਆਪਣੇ ਨਾਗਪੁਰ ‘ਚ ਬੈਠੇ ਆਕਾਵਾਂ ਦੀ ਵਿਚਾਰਧਾਰਾ ‘ਤੇ ਚੱਲਦਿਆਂ ਸਿੱਖਾਂ ਦੀ ਨਿਆਰੀ ਤੇ ਅੱਡਰੀ ਪਛਾਣ ਨੂੰ ਮਿਟਾਉਣ ਅਤੇ ਭਾਰਤ ਨੂੰ ਹਿੰਦੂ ਦੇਸ਼ ਬਣਾਉਣ ਦੇ ਏਜੰਡੇ ਨੂੰ ਸਿਰੇ ਚਾੜ੍ਹਨ ਲਈ ਸਿੱਖ ਸੰਸਥਾਵਾਂ ਵਿਚ ਸ਼ਰੇਆਮ ਆਰ.ਐਸ.ਐਸ. ਦੀ ਘੁਸਪੈਠ ਕਰਵਾ ਰਹੇ ਹਨ।

ਸਰਨਾ ਨੇ ਕਿਹਾ ਕਿ ਇਸ ਗੱਲ ਦਾ ਖੁਲਾਸਾ ਉਸ ਵੇਲੇ ਹੋਇਆ ਜਦੋਂ ਜੀ.ਕੇ. ਦੀ ਕਮਾਨ ਹੇਠ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਆਰ.ਐਸ.ਐਸ. ਵਲੋਂ 25 ਅਕਤੂਬਰ 2017 ਨੂੰ ਦਿੱਲੀ ‘ਚ ਤਾਲਕਟੋਰਾ ਸਟੇਡੀਅਮ ਵਿਖੇ ਕਰਵਾਏ ਜਾ ਰਹੇ ਸਿੱਖ ਸੰਮੇਲਨ ਵਿਚ ਖੁਲ੍ਹ ਕੇ ਹਿੱਸਾ ਲੈਣ ਦਾ ਐਲਾਨ ਕੀਤਾ।

ਸਬੰਧਤ ਖ਼ਬਰ ਨੂੰ ਅੰਗ੍ਰੇਜ਼ੀ ਵਿਚ ਪੜ੍ਹਨ ਲਈ: Anti-Panthic Outfit Rashtriya Sikh Sangat Resumes its Activities, SGPC, Jathedars Go Silent …

ਉਨ੍ਹਾਂ ਕਿਹਾ ਕਿ ਸੰਗਤਾਂ ਨੂੰ ਸੋਚਣਾ ਚਾਹੀਦਾ ਹੈ ਕਿ ਕਿਵੇਂ ਭਾਜਪਾ ਨੇ ਆਪਣੇ ਵਿਧਾਇਕ ਮਨਜਿੰਦਰ ਸਿੰਘ ਸਿਰਸਾ ਨੂੰ ਦਿੱਲੀ ਕਮੇਟੀ ਦਾ ਜਨਰਲ ਸਕੱਤਰ ਅਤੇ ਭਾਜਪਾ ਦੇ ਕੌਂਸਲਰ ਪਰਮਜੀਤ ਸਿੰਘ ਰਾਣਾ ਨੂੰ ਦਿੱਲੀ ਕਮੇਟੀ ਦਾ ਧਰਮ ਪ੍ਰਚਾਰ ਦਾ ਚੇਅਰਮੈਨ ਬਣਾ ਕੇ ਸਿੱਖਾਂ ਦੀ ਦੂਸਰੀ ਵੱਡੀ ਧਾਰਮਿਕ ਸੰਸਥਾ ‘ਚ ਸਿੱਧੇ ਤੌਰ ‘ਤੇ ਘੁਸਪੈਠ ਕੀਤੀ।

ਸਬੰਧਤ ਖ਼ਬਰ: ਗੁਰਪੁਰਬ ਸਬੰਧੀ ਹੋਣ ਵਾਲੀ ਮੀਟਿੰਗ ਦੀ ਪ੍ਰਧਾਨਗੀ ਆਰਐਸਐਸ ਮੁਖੀ ਮੋਹਨ ਭਾਗਵਤ ਕਰੇਗਾ: ਮੀਡੀਆ ਰਿਪੋਰਟ …

ਉਨ੍ਹਾਂ ਦੁਨੀਆਂ ਭਰ ਦੇ ਸਿੱਖਾਂ ਨੂੰ ਅਪੀਲ ਕੀਤੀ ਕਿ ਉਹ ਆਰ.ਐਸ.ਐਸ. ਤੇ ਉਸਦੇ ਸਿੱਖ ਭੇਸ ਵਿਚ ਵਿਚਰਦੇ ਜੀ.ਕੇ., ਉਸਦੇ ਵਿਦਵਾਨ ਡਾਕਟਰ ਤੇ ਸਿਰਸਾ ਵਰਗਿਆਂ ਦਾ ਡਟ ਕੇ ਵਿਰੋਧ ਕਰਨ ਤੇ ਸਿੱਖ ਸੰਸਥਾਵਾਂ ਵਿਚ ਆਰ.ਐਸ.ਐਸ. ਦੀ ਹੋ ਰਹੀ ਘੁਸਪੈਠ ਨੂੰ ਰੋਕਣ। ਅਖੀਰ ‘ਚ ਸਰਨਾ ਨੇ ਕਿਹਾ ਕਿ ਸਿੱਖ ਪੰਥ ਨੂੰ ਜੀ.ਕੇ., ਸਿਰਸਾ ਵਰਗਿਆਂ ਦਾ ਬਾਈਕਾਟ ਕਰਨਾ ਚਾਹੀਦਾ ਹੈ।

ਸਬੰਧਤ ਖ਼ਬਰ: 2004 ਵਿਚ “ਪੰਥ ਵਿਰੋਧੀ” ਐਲਾਨੀ ਰਾਸ਼ਟਰੀ ਸਿੱਖ ਸੰਗਤ ਮੁੜ ਸਰਗਰਮ ਹੋਈ (ਖਾਸ ਰਿਪੋਰਟ) …

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: