ਆਮ ਖਬਰਾਂ » ਸਾਹਿਤਕ ਕੋਨਾ

ਚੋਣਾਂ (ਕਵਿਤਾ – ਪੰਜਾਬ ਵਿਧਾਨ ਸਭਾ ਚੋਣਾਂ ਲਈ ਵੋਟਾਂ ਵਾਲੇ ਦਿਨ ‘ਤੇ ਵਿਸ਼ੇਸ਼)

February 4, 2017 | By

ਚੋਣਾਂ

ਬਿਰਖਾਂ ਦੀ ਕਤਾਰ
ਪਹਿਲਾਂ ਨਾਲੋਂ ਕਿਤੇ ਲੰਮੀ ਏ
ਇਸ ਵਾਰ.

ਝੱਖੜਾਂ ਦੇ ਝੰਬੇ ਹੋਏ
ਟੁੱਟੀਅਾਂ ਟਾਹਣੀਆਂ
ਲਿਅਾਏ ਨੇ ਨਾਲ

ਗੁੱਸੇ ਨਾਲ ਭਰੇ ਹੋਏ
ਤਣੇ ਸੁਰਖ ਲਾਲ
ਪੱਤਝੜ ਦੇ ਖਾਲੀ ਕੀਤੇ
ਅਾਸਾਂ ਦੇ ਨਾਲ ਭਰੇ
ਤੁਰੇ ਜਾ ਰਹੇ
ਅਗਾਂਹ
ਹੋਰ ਅਗਾਂਹ
ਜੜਾਂ ਨੂੰ ਛੱਡ ਕੇ ਪਿਛਾਂਹ

ਵੱਢੇ ਟੁੱਕੇ ਵਿਚੋਂ ਪਾੜੇ
ਚਲਦੇ ਰਹੇ ਦਿਨ ਰਾਤ ਕੁਹਾੜੇ
ਲੋਹੇ ਨੂੰ ਕੁਝ ਕਹਿਣ ਨਾ ਜੋਗੇ
ਦਸਤਿਅਾਂ ਹੱਥੋਂ ਦੁਖੀ ਵਿਚਾਰੇ

ਲਾ ਰਹੇ ਨੇ ਨਾਅਰੇ
ੳੁਚੇ ਤੇ ਕਰਾਰੇ
ਦਸਤਿਅਾਂ ਦਾ ਵਿਗਿਅਾਨ
ਸਮਝ ਚੁੱਕੇ ਨੇ ਸਾਰੇ
ਪਰ ਹੁਣ
ਕਰਕੇ ਤਿਅਾਰੀ
ਜਿੱਤਣ ਦੀ ਹੈ ਵਾਰੀ
ਦਸਤਿਅਾਂ ਨੂੰ ਪਾਸੇ ਕਰ
ਚੁਨਣ ਜਾ ਰਹੇ ਨੇ
ਸਿਰਫ ਲੋਹੇ ਦੀ ਬਣੀ ਅਾਰੀ
ਤਾਂ ਹੀ
ਬਿਰਖ ਕਤਾਰੀਂ
ਪਹਿਲਾਂ ਨਾਲੋਂ ਕਿਤੇ ਜਿਅਾਦਾ
ਲੱਗੇ ਨੇ ਇਸ ਵਾਰੀਂ।

– ਜਸਬੀਰ ਸਿੰਘ

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , ,