ਸਹਿਜੜਾ ਬਰਨਾਲਾ ਦੇ ਸਰਕਾਰੀ ਸਕੂਲ ਵਿਖੇ ਕੰਧਾ ਉੱਤੇ ਬਣਾਏ ਚਿੱਤਰਾ ਦਾ ਦ੍ਰਿਸ਼ | ਸਰੋਤ: ਪੰਜਾਬ ਸਕੂਲ ਸਿੱਖਿਆ ਬੋਰਡ ਦਾ ਟਵਿਟਰ ਖਾਤਾ

ਖਾਸ ਖਬਰਾਂ

ਮਾਂ-ਬੋਲੀ ਪੰਜਾਬੀ ਨੂੰ ਸਿੱਖਿਆ ਦੇ ਮਾਧਿਅਮ ਵਜੋਂ ਸਰਕਾਰੀ ਸਕੂਲਾਂ ’ਚ ਵੀ ਨੁੱਕਰੇ ਲਾਉਣ ਦੀ ਤਿਆਰੀ

By ਸਿੱਖ ਸਿਆਸਤ ਬਿਊਰੋ

May 02, 2019

ਚੰਡੀਗੜ੍ਹ: ਮਾਂ-ਬੋਲੀ ਪੰਜਾਬੀ ਨੂੰ ਸਿੱਖਿਆ ਦੇ ਮਾਧਿਅਮ ਵਜੋਂ ਪੰਜਾਬ ਦੇ ਸਰਕਾਰੀ ਸਕੂਲਾਂ ਵਿਚ ਮਿਲੀ ਢੋਈ ਵੀ ਹੁਣ ਖੁੱਸਣ ਜਾ ਰਹੀ ਹੈ। ਆਪਣੇ ਫੈਸਲਿਆਂ ਕਾਰਨ ਵਿਵਾਦਾਂ ਚ ਰਹਿਣ ਵਾਲੇ ਪੰਜਾਬ ਸਰਕਾਰ ਦੇ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਨੇ ਪੰਜਾਬ ਦੇ ਸਰਕਾਰੀ ਸਕੂਲਾਂ ਦੇ ਮੁਖੀਆਂ ਨੂੰ ਵਿਦਿਆਰਥੀਆਂ ਦੀ ਸਿੱਖਿਆ ਦਾ ਮਾਧਿਅਮ ਪੰਜਾਬੀ ਦੀ ਥਾਂ ਅੰਗਰੇਜ਼ੀ ਵੱਲ ਲਿਜਾਣ ਲਈ ਹੁਕਮ ਚਾੜ੍ਹੇ ਹਨ।

2019-20 ਦੇ ਵਿਦਿਅਕ ਸਾਲ ਦੀ ਪਹਿਲੀ ਤਿਮਾਹੀ ਲਈ ਸਰਕਾਰੀ ਸਕੂਲਾਂ ਦੇ ਮੁਖੀਆਂ ਵਾਸਤੇ ਜਾਰੀ ਕੀਤੀ ਗਈ 20 ਨੁਕਾਤੀ ਕਾਰਜ-ਸੂਚੀ (ਜਿਸ ਦੀ ਨਕਲ ਸਿੱਖ ਸਿਆਸਤ ਕੋਲ ਮੌਜੂਦ ਹੈ) ਦੀ ਤੀਜੀ ਮਦ ਵਿਚ ਕਿਹਾ ਗਿਆ ਹੈ ਕਿ ਪੇਂਡੂ ਸਰਕਾਰੀ ਸਕੂਲਾਂ ਵਿਚ ਘੱਟੋ-ਘੱਟ 40% ਵਿਦਿਆਰਥੀਆਂ ਵਲੋਂ ਆਪਣੀ ਸਿੱਖਿਆ ਦਾ ਮਾਧਿਅਮ ਅੰਗਰੇਜ਼ੀ ਚੁਣਿਆ ਜਾਵੇ ਅਤੇ ਸ਼ਹਿਰਾਂ ਦੇ ਸਰਕਾਰੀ ਸਕੂਲਾਂ ਵਿਚ ਘਟੋ-ਘੱਟ 60% ਵਿਦਿਆਰਥੀ ਆਪਣੀ ਸਿੱਖਿਆ ਦਾ ਮਾਧਿਅਮ ਅੰਗਰੇਜ਼ੀ ਚੁਣਨ।

ਸੂਬੇ ਦੇ ਨਿਜੀ ਸਕੂਲਾਂ ਵਿਚ ਪਹਿਲਾਂ ਹੀ ਮਾਂ-ਬੋਲੀ ਪੰਜਾਬੀ ਨੂੰ ਨੁੱਕਰੇ ਲਾ ਕੇ ਅੰਗਰੇਜ਼ੀ ਅਤੇ ਹਿੰਦੀ ਨੂੰ ਅੱਗੇ ਕੀਤਾ ਜਾ ਚੁੱਕਾ ਹੈ। ਹੁਣ ਸਿੱਖਿਆ ਸਕੱਤਰ ਵਲੋਂ ਇਹ ਅਮਲ ਸਰਕਾਰੀ ਸਕੂਲਾਂ ਵਿਚ ਵੀ ਲਾਗੂ ਕਰਨ ਲਈ ਸਕੂਲ ਮੁਖੀਆਂ ਨੂੰ ਕਿਹਾ ਜਾ ਰਿਹਾ ਹੈ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: