ਚੰਡੀਗੜ੍ਹ: ਦਲ ਖ਼ਾਲਸਾ ਅਤੇ ਅਕਾਲੀ ਦਲ ਪੰਚ ਪ੍ਰਧਾਨੀ ਨੇ 20 ਮਈ ਨੂੰ ਸੈਕਟਰ 34 ਦੇ ਗੁਰਦੁਆਰਾ ਸਾਹਿਬ ਵਿਖੇ ਏਕਤਾ ਦਾ ਐਲਾਨ ਕੀਤਾ। ਏਕਤਾ ਤੋਂ ਬਾਅਦ ਆਜ਼ਾਦੀ ਪੱਖੀ ਜਥੇਬੰਦੀਆਂ ਨੇ ਦਲ ਖ਼ਾਲਸਾ ਨਾਂ ਰੱਖਣ ’ਤੇ ਸਹਿਮਤੀ ਪ੍ਰਗਟ ਕੀਤੀ। ਭਾਈ ਹਰਪਾਲ ਸਿੰਘ ਚੀਮਾ ਨੂੰ ਦਲ ਖ਼ਾਲਸਾ ਦਾ ਕਾਰਜਕਾਰੀ ਪ੍ਰਧਾਨ ਚੁਣਿਆ ਗਿਆ। ਸਿੱਖ ਸਿਆਸਤ ਨਿਊਜ਼ ਨੇ ਦਲ ਖ਼ਾਲਸਾ ਦੀ ਭਵਿੱਖ ਦੀਆਂ ਨੀਤੀਆਂ ਬਾਰੇ ਅਤੇ ਏਕਤਾ ਬਾਰੇ ਭਾਈ ਹਰਪਾਲ ਸਿੰਘ ਚੀਮਾ ਨਾਲ ਗੱਲਬਾਤ ਕੀਤੀ।