ਸਿੱਖ ਖਬਰਾਂ

ਸਮੁੱਚੀ ਸਿੱਖ ਕੌਮ ਵਿੱਚ ਸਤਿਕਾਰਤ ਸੰਘਰਸ਼ਸੀਲ ਸ਼ਹੀਦ ਪ੍ਰੀਵਾਰਾ ਵੱਲੋਂ 1 ਨਵੰਬਰ ਨੂੰ ਪੰਜਾਬ ਬੰਦ ਦੇ ਸੱਦੇ ਨੂੰ ਸਫਲ ਬਣਾਉਣ ਦੀ ਅਪੀਲ

By ਸਿੱਖ ਸਿਆਸਤ ਬਿਊਰੋ

October 21, 2014

ਅੰਮ੍ਰਿਤਸਰ ( 21 ਅਕਤੂਬਰ, 2014): ਸਮੁੱਚੀ ਸਿੱਖ ਕੌਮ ਵਿੱਚ ਵਿਸ਼ੇਸ਼ ਸਤਿਕਾਰਤ ਸਥਾਨ ਰੱਖਦੇ ਅਜੌਕੇ ਸਿੱਖ ਸੰਘਰਸ਼ ਦੌਰਾਨ ਸ਼ਹੀਦ ਹੋਏ ਸਿੰਘਾਂ ਦੇ ਪਰਿਵਾਰਾਂ ਵੱਲੋਂ ਨਵੰਬਰ 1984 ਸਿੱਖ ਨਸਲਕੁਸੀ ਦੇ ਖਿਲਾਫ਼ ਲੜੇ ਜਾ ਰਹੇ ਸੰਘਰਸ਼ ਨੂੰ ਪੂਰਨ ਇਕਜੁੱਟਤਾ ਨਾਲ ਕਾਮਯਾਬ ਕਰਨ ਲਈ ਆਲ ਇੰਡੀਆ ਸਿੱਖ ਸਟੂਡੈਂਟਸ ਫ਼ੈਡਰੇਸ਼ਨ ਅਤੇ ਨਵੰਬਰ 1984 ਸਿੱਖ ਨਸਲਕੁਸੀ ਦੇ ਪੀੜਤ ਪ੍ਰੀਵਾਰਾ, ਵਿਧਵਾਵਾ ਵੱਲੋਂ ਦਿੱਤੇ ਪੰਜਾਬ ਬੰਦ ਦੇ ਸੱਦੇ ਦੀ ਪੂਰਨ ਹਮਾਇਤ ਕੀਤੀ ਜਾ ਰਹੀ ਹੈ।

\n1 ਨਵੰਬਰ ਨੂੰ ਸਿੱਖ ਨਸਲਕੁਸ਼ੀ ਦੇ ਖਿਲਾਫ ਕੀਤੇ ਜਾ ਰਹੇ ਪੰਜਾਬ ਬੰਦ ਨੂੰ ਸਫਲ ਬਣਾਉਣ ਦੀ ਅਪੀਲ ਕਰਦਿਆ ਸ਼ਹੀਦ ਭਾਈ ਸਤਵੰਤ ਸਿੰਘ ਦੇ ਪਿਤਾ ਬਾਪੂ ਤ੍ਰਿਲੌਕ ਸਿੰਘ ਅਗਵਾਨ ਬੇਟੇ ਭਾਈ ਸਰਵਨ ਸਿੰਘ ਆਕਲੈਂਡ, ਸ਼ਹੀਦ ਭਾਈ ਬੇਅੰਤ ਸਿੰਘ ਦੇ ਬੇਟੇ ਭਾਈ ਸਰਬਜੀਤ ਸਿੰਘ ਖਾਲਸਾ, ਭਾਈ ਜਸਵਿੰਦਰ ਸਿੰਘ ਅਸਟਰੇਲੀਆ, ਭਾਈ ਵਰਿਆਮ ਸਿੰਘ, ਸ਼ਹੀਦ ਭਾਈ ਕੇਹਰ ਸਿੰਘ ਦੇ ਬੇਟੇ ਸ੍ਰ ਸਤਵੰਤ ਸਿੰਘ ਦਿੱਲੀ, ਸ਼ਹੀਦ ਭਾਈ ਹਰਜਿੰਦਰ ਸਿੰਘ ਜਿੰਦਾ ਦੇ ਭਰਾ ਭਾਈ ਨਿਰਭੈ ਸਿੰਘ ਗਦਲੀ ਭੈਣ ਬੀਬੀ ਬਲਵਿੰਦਰ ਕੌਰ ਨੇ ਜਾਰੀ ਬਿਆਨ ਵਿੱਚ ਕਿਹਾ ਹੈ ਕਿ 6 ਜੂਨ 1984 ਅਤੇ ਨਵੰਬਰ 1984 ਦੌਰਾਨ ਅਤੇ ਉਸ ਤੋਂ ਬਾਅਦ ਲਗਾਤਾਰ ਕਈ ਸਾਲਾ ਦੌਰਾਨ ਸਿੱਖ ਕੌਮ ਦੀ ਭਿਆਨਕ ਨਸਲਕੁਸੀ ਕੀਤੀ ਗਈ ਹੈ ਜਿਸ ਦੇ ਤਮਾਮ ਦੋਸ਼ੀ ਕਾਨੂੰਨ ਦੀ ਗ੍ਰਿਫਤ ਤੋ ਬਾਹਰ ਹਨ ਅਜਿਹੇ ਕਾਤਲਾ ਖਿਲਾਫ ਅਵਾਜ ਬੁਲੰਦ ਕਰਨ ਲਈ ਬੀਬੀ ਜਗਦੀਸ਼ ਕੌਰ ਅਤੇ ਫ਼ੈਡਰੇਸ਼ਨ ਪ੍ਰਧਾਨ ਸ੍ਰ ਕਰਨੈਲ ਸਿੰਘ ਪੀਰ ਮੁਹੰਮਦ ਨੇ ਜੋ 1 ਨਵੰਬਰ 2014 ਦਿਨ ਸ਼ਨੀਵਾਰ ਨੂੰ ਪੰਜਾਬ ਬੰਦ ਦਾ ਸੱਦਾ ਦਿੱਤਾ ਹੈ ਉਸ ਦਿਨ ਸਪੂੰਰਨ ਪੰਜਾਬ ਬੰਦ ਰੱਖ ਕੇ ਪੰਜਾਬ ਦੇ ਸਿੱਖਾ, ਮਨੁੱਖੀ ਹੱਕਾ ਹਕੂਕਾ ਨੂੰ ਪਿਆਰ ਕਰਨ ਵਾਲੇ ਲੋਕਾਂ ਅਤੇ ਹਰੇਕ ਫਿਰਕੇ ਨੂੰ ਅੱਗੇ ਆਕੇ ਸਾਥ ਦੇਣਾ ਚਾਹੀਦਾ ਹੈ।

ਸ਼ਹੀਦ ਪ੍ਰੀਵਾਰਾ ਨੇ ਦਲ ਬਾਦਲ ਅਤੇ ਸ੍ਰੌਮਣੀ ਕਮੇਟੀ ਨੂੰ ਸਵਾਲ ਕੀਤਾ ਕਿ ਉਹ ਹੁਣ ਮੌਦੀ ਸਰਕਾਰ ਬਨਣ ਤੇ ਨਵੰਬਰ 1984 ਸਿੱਖ ਨਸਲਕੁਸੀ ਮੁੱਦੇ ਤੇ ਚੁੱਪ ਕਿਉ ਹੈ ? ਹੁਣ ਇਨਸਾਫ਼ ਪ੍ਰਾਪਤੀ ਲਈ ਪ੍ਰਧਾਨ ਮੰਤਰੀ ਦੇ ਘਰ ਮੂਹਰੇ ਧਰਨੇ ਕਿਉ ਨਹੀ ਦਿੱਤੇ ਜਾਦੇ।

ਉਹਨਾਂ ਸਮੂਹ ਪੰਥਕ ਦਲਾ, ਸਭਾ ਸੋਸੇਇਟੀਆਂ, ਅਕਾਲੀ ਧੜਿਆ, ਸੰਤ ਮਹਾਪੁਰਸ਼ਾ, ਨਿਹੰਗ ਸਿੰਘ ਜਥੇਬੰਦੀਆਂ, ਪਿੰਡਾਂ ਦੀਆ ਪੰਚਾਇਤਾ, ਯੂਥ ਕਲੱਬਾ, ਵਿਦਿਆਰਥੀਆ ਆਦਿ ਨੂੰ ਅਪੀਲ ਕੀਤੀ ਕਿ ਉਹ ਪੰਜਾਬ ਬੰਦ ਨੂੰ ਕਾਮਯਾਬ ਕਰਨ ਲਈ ਅੱਗੇ ਆਉਣ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: