ਆਮ ਖਬਰਾਂ

ਦਿੱਲੀ ਦੀ ਅਨਾਜ ਮੰਡੀ ਵਿਚਲੇ ਇਕ ਕਾਰਖਾਨੇ ‘ਚ ਭਿਆਨਕ ਅੱਗ ਨਾਲ 43 ਮੌਤਾਂ, ਕਈ ਜਖਮੀ

December 8, 2019 | By

ਨਵੀਂ ਦਿੱਲੀ: ਅੱਜ ਸਵੇਰੇ ਲਗਭੱਗ ਚਾਰ ਵਜੇ ਦਿੱਲੀ ਦੀ ਅਨਾਜ ਮੰਡੀ ਦੀ ਇਕ ਕਾਰਖਾਨਾ ਭਿਆਨਕ ਅੱਗ ਦੀ ਲਪੇਟ ਵਿਚ ਆ ਗਿਆ। ਅੱਗ ਬੁਝਾਉਣ ਲਈ 30 ਅੱਗ ਬੁਝਾਊ ਗੱਡੀਆਂ ਦੀ ਵਰਤੋਂ ਕੀਤੀ ਗਈ।

ਇਹ ਕਾਰਖਾਨਾ ਤੰਗ ਗਲੀਆਂ ਵਾਲੇ ਇਲਾਕੇ ਵਿੱਚ ਹੋਣ ਕਰਕੇ ਅੱਗ ਬੁਝਾਊ ਮਹਿਕਮੇ ਨੂੰ ਭਾਰੀ ਮੁਸੱਕਤ ਕਰਨੀ ਪਈ। ਅੱਗ ਦੀ ਲਪੇਟ ਵਿਚ ਆਏ ‘ਚ ਕੰਮ ਕਰਨ ਵਾਲੇ ਮਜਦੂਰ ਘਟਨਾ ਵੇਲੇ ਕਾਰਖਾਨੇ ਵਿਚ ਸੁਤੇ ਪਏ ਸਨ ਇਸ ਕਰਕੇ ਮਰਨ ਵਾਲਿਆਂ ਦੀ ਗਿਣਤੀ ਜਿਆਦਾ ਹੋ ਗਈ।

ਦਿੱਲੀ ਵਿਚ ਲੱਗੀ ਅੱਗ ਦੇ ਕੁਝ ਦ੍ਰਿਸ਼

ਇਸ ਕਾਰਖਾਨੇ ਵਿੱਚ ਜਿਆਦਾਤਰ ਪਲਾਸਟਿਕ ਅਤੇ ਰਬੜ ਆਦਿ ਦਾ ਸਮਾਨ ਬਣਦਾ ਸੀ। ਪਲਾਸਟਿਕ ਅਤੇ ਰਬੜ ਆਦਿ ਦੇ ਸੜਨ ਤੋਂ ਪੈਦਾ ਹੋਈਆਂ ਜਹਿਰੀਲੀਆਂ ਗੈਸਾਂ ਕਰਕੇ ਬਹੁਤੇ ਮਜਦੂਰਾਂ ਦੀ ਮੌਤ ਝੁਲਸਣ ਦੀ ਬਜਾਏ ਦਮ ਘੁੱਟਣ ਨਾਲ ਹੋਈ। ਜਖਮੀਆਂ ਨੂੰ ਲੋਕ ਨਾਇਕ ਜੈ ਪ੍ਰਕਾਸ ਨਰਾਇਣ ਅਤੇ ਲੇਡੀ ਹਾਰਡਿੰਗ ਹਸਪਤਾਲਾਂ ਵਿੱਚ ਦਾਖਲ ਕਰਾਇਆ ਗਿਆ ਹੈ।

⊕ ਇਹ ਖਬਰ ਅੰਗਰੇਜ਼ੀ ਵਿਚ ਪੜ੍ਹੋ – DELHI ANAJ MANDI FIRE: AT LEAST 43 DEAD, SEVERAL CRITICALLY INJURE

ਖਬਰਾਂ ਹਨ ਕਿ ਇਹ ਕਾਰਖਾਨ ਗੈਰ ਕਾਨੂੰਨੀ ਤਰੀਕੇ ਨਾਲ ਚੱਲ ਰਿਹਾ ਸੀ।

ਦਿੱਲੀ ਦੇ ਮੁੱਖ ਮੰਤਰੀ ਕੇਜਰੀਵਾਲ ਨੇ ਮ੍ਰਿਤਕਾਂ ਦੇ ਪਰਿਵਾਰਾਂ ਨੂੰ 10-10 ਲੱਖ ਅਤੇ ਜਖਮੀਆਂ ਦਾ ਮੁਫਤ ਇਲਾਜ ਅਤੇ ਇਕ-ਇਕ ਲੱਖ ਰੁਪਏ ਦੀ ਮਦਦ ਦੇਣ ਦਾ ਐਲਾਨ ਕੀਤਾ ਅਤੇ ਘਟਨਾ ਦੀ ਜਾਂਚ ਕਰਾਉਣ ਦਾ ਹੁਕਮ ਦਿੱਤਾ।

ਕੇਂਦਰ ਸਰਕਾਰ ਨੇ ਵੀ ਮ੍ਰਿਤਕਾਂ ਦੇ ਪਰਿਵਾਰਾਂ ਨੂੰ ਪੰਜ ਲੱਖ ਅਤੇ ਜਖਮੀਆਂ ਨੂੰ 25000 ਰੁਪਏ ਦੀ ਮਦਦ ਦੇਣ ਦਾ ਐਲਾਨ ਕੀਤਾ ਹੈ।

ਇਸ ਮੌਕੇ ਤੇ ਪਹੁੰਚੇ ਕਈ ਸਿਆਸੀ ਨੇਤਾ ਦੁੱਖ ਘੱਟ ਅਤੇ ਸਿਆਸੀ ਦੂਸ਼ਣਬਾਜੀ ਜਿਆਦਾ ਕਰਦੇ ਵੇਖੇ ਗਏ।

ਪੁਲਿਸ ਨੇ ਕਾਰਖਾਨੇ ਦੇ ਮਾਲਕ ਰਿਹਾਨ ਵਿਰੁੱਧ ਕੇਸ ਦਰਜ ਕਰ ਲਿਆ ਹੈ ਅਤੇ ਉਸ ਦੇ ਭਾਈ ਨੂੰ ਹਿਰਾਸਤ ਵਿਚ ਲੈ ਲਿਆ ਹੈ।

ਇਕ ਖਬਰ ਅਦਾਰੇ ਨਾਲ ਗੱਲ ਕਰਦਿਆਂ ਨੈਸ਼ਨਲ ਡਿਸਾਸਟਰ ਰਿਪੌਂਸ ਟੀਮ (ਨੈ.ਡਿ.ਰਿ.ਟੀ.) ਦੇ ਸਾਬਕਾ ਡੀ.ਆਈ.ਜੀ. ਨਵੀਨ ਭਟਨਾਗਰ ਨੇ ਸਰਕਾਰੀ ਤੰਤਰ ਦੀਆਂ ਨਾਕਾਮੀਆਂ ਤੇ ਗੰਭੀਰ ਦੋਸ਼ ਲਾਉਂਦਿਆਂ ਅਜਿਹੀਆਂ ਘਟਨਾਵਾਂ ਲਈ ਸਰਕਾਰ ਨੂੰ ਜਿੰਮੇਵਾਰ ਠਹਿਰਾਇਆ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: