ਆਮ ਖਬਰਾਂ

ਅਯੋਧਿਆ ਵਿੱਚ ਰਾਮ ਮੰਦਰ ਦੇ ਨਿਰਮਾਣ ਲਈ ਪੱਥਰਾਂ ਦੇ ਟਰੱਕ ਪਹੁੰਚੇ

By ਸਿੱਖ ਸਿਆਸਤ ਬਿਊਰੋ

December 22, 2015

ਅਯੋਧਿਆ (21 ਦਸੰਬਰ, 2015): ਬਾਬਰੀ ਮਸਜਿਦ ਅਤੇ ਰਾਮ ਮੰਦਰ ਦੀ ਵਿਵਾਦਤ ਜਗਾ ‘ਤੇ ਵਿਸ਼ਵ ਹਿੰਦੂ ਪ੍ਰੀਸ਼ਦ ਵੱਲੋਂ ਕੱਲ ਦੋ ਟਰੱਕ ਪੱਥ੍ਰਾਂ ਦੇ ਪਹੁੰਚਾਏ ਗਏ ਹਨ।ਇਹ ਪੱਥਰ ਰਾਮ ਮੰਦਿਰ ਨਿਰਮਾਣ ਲਈ ਭਾਰਤ ਭਰ ਤੋਂ ਪੱਥਰ ਇਕੱਠੇ ਕਰਨ ਦੇ ਵਿਸ਼ਵ ਹਿੰਦੂ ਪ੍ਰੀਸ਼ਦ (ਵਿਹਿਪ) ਦੇ ਐਲਾਨ ਤੋਂ ਛੇ ਮਹੀਨਿਆਂ ਬਾਅਦ ਬੀਤੇ ਕੱਲ੍ਹ ਅਯੋਧਿਆ ਪਹੁੰਚੇ ਹਨ।

ਵਿਹਿਪ ਦੇ ਬੁਲਾਰੇ ਸ਼ਰਦ ਸ਼ਰਮਾ ਨੇ ਦੱਸਿਆ ਕਿ ਰਾਮ ਜਨਮਭੂਮੀ ਨਿਆਸ ਦੇ ਮੁਖੀ ਮਹੰਤ ਨ੍ਰਿਤ ਗੋਪਾਲ ਦਾਸ ਵੱਲੋਂ ਮੰਦਿਰ ਦੀ ਉਸਾਰੀ ‘ਚ ਵਰਤੇ ਜਾਣ ਵਾਲੇ ਪੱਥਰਾਂ ਦੀ ਪੂਜਾ ਕੀਤੀ ਗਈ।

ਇਸ ਦੌਰਾਨ ਮਹੰਤ ਨਿਤਿਆ ਗੋਪਾਲ ਦਾਸ ਨੇ ਖਬਰ ਏਜ਼ੰਸੀ ਨੂੰ ਦੱਸਿਆ ਕਿ ਇਹ ਮੋਦੀ ਸਰਕਾਰ ਵੱਲੋਂ ਦਿੱਤਾ ਇਸ਼ਾਰਾ ਹੈ ਕਿ ਮੰਦਰ ਹੁਣ ਬਣ ਜਾਵੇਗਾ।

ਪੱਥਰਾਂ ਦੇ ਟਰੱਕ ਆਉਣ ‘ਤੇ ਫੈਜ਼ਾਬਾਦ ਦੇ ਪੁਲਿਸ ਮੁਖੀ ਨੇ ਕਿਹਾ ਕਿ ਪੁਲਿਸ ਸਥਿਤੀ ‘ਤੇ ਪੂਰੀ ਨਜ਼ਰ ਰੱਖ ਰਹੀ ਹੈ। ਉੱਤਰ ਪ੍ਰਦੇਸ਼ ਦੇ ਮੁੱਖ ਸਕੱਤਰ ਦੇਵਾਸ਼ਿਸ਼ ਪਾਂਡੇ ਨੇ ਕਿਹਾ ਕਿ ਸਰਕਾਰ ਮੰਦਰ ਦੇ ਨਿਰਮਾਣ ਲਈ ਅਯੋਧਿਆ ਵਿੱਚ ਪੱਥਰ ਨਹੀਂ ਆਉਣ ਦੇਵੇਗੀ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: