ਸੂਰਜ ਗ੍ਰਹਿਣ ਦੀ ਇਕ ਪੁਰਾਣੀ ਤਸਵੀਰ

ਆਮ ਖਬਰਾਂ

ਸਾਲ 2016 ਵਿਚ ਲੱਗਣਗੇ ਪੰਜ ਗ੍ਰਹਿਣ

By ਸਿੱਖ ਸਿਆਸਤ ਬਿਊਰੋ

January 25, 2016

ਚੰਡੀਗੜ੍ਹ: ਸਾਲ 2016 ਵਿਚ ਪੰਜ ਗ੍ਰਹਿਣ ਲੱਗਣਗੇ ਜਿਨ੍ਹਾਂ ਵਿਚੋਂ ਭਾਰਤੀ ਉਪਮਹਾਂਦੀਪ ਦੇ ਖਿੱਤੇ ਵਿਚ ਸਿਰਫ ਦੋ ਗ੍ਰਹਿਣ ਹੀ ਵੇਖੇ ਜਾ ਸਕਣਗੇ। ਪਹਿਲਾ ਗ੍ਰਹਿਣ 9 ਮਾਰਚ ਨੂੰ ਮੁਕੰਮਲ ਸੂਰਜ ਗ੍ਰਹਿਣ ਦੇ ਰੂਪ ਵਿਚ ਵਾਪਰੇਗਾ ਜੋ ਕਿ ਅੰਸ਼ਕ ਰੂਪ ਵਿਚ ਹੀ ਭਾਰਤੀ ਉਪ-ਮਹਾਂਦੀਪ ਦੇ ਉੱਤਰ-ਪੂਰਬੀ ਹਿੱਸੇ ਵਿਚ ਵੇਖਿਆ ਜਾ ਸਕੇਗਾ।

ਇਸ ਤੋਂ ਬਾਅਦ 23 ਮਾਰਚ ਨੂੰ ਅੰਸ਼ਕ ਚੰਨ-ਗ੍ਰਹਿਣ ਵਾਪਰੇਗਾ ਪਰ ਇਸ ਨੂੰ ਭਾਰਤੀ ਉਪ-ਮਹਾਂਦੀਪ ਦੇ ਖਿੱਤੇ ਵਿਚ ਨਹੀਂ ਵੇਖਿਆ ਜਾ ਸਕੇਗਾ। ਇਸੇ ਤਰ੍ਹਾਂ ਅਗਸਤ 18 ਨੂੰ ਵਾਪਰਣ ਵਾਲਾ ਅੰਸ਼ਕ ਚੰਨ-ਗ੍ਰਹਿਣ ਅਤੇ ਅਤੇ ਸਤੰਬਰ 1 ਦਾ ਸੂਰਜ ਗ੍ਰਹਿਣ ਵੀ ਇਸ ਖਿੱਤੇ ਵਿਚ ਨਹੀਂ ਵੇਖਿਆ ਜਾ ਸਕੇਗਾ। ਇਸ ਤੋਂ ਬਾਅਦ ਸਤੰਬਰ 16 ਨੂੰ ਚੰਨ-ਗ੍ਰਹਿਣ ਲੱਗੇਗਾ ਅਤੇ ਇਸ ਨੂੰ ਭਾਰਤੀ ਉਪ-ਮਹਾਂਦੀਪ ਦੇ ਖਿੱਤੇ ਵਿਚ ਵੀ ਵੇਖਿਆ ਜਾ ਸਕੇਗਾ।

ਭਾਵੇਂ ਕਿ ਗ੍ਰਿਹਾਂ ਤੇ ਉਪ-ਗ੍ਰਿਹਾਂ ਨੂੰ ਲੱਗਣੇ ਵਾਲੇ ਗ੍ਰਹਿਣਾਂ ਨੂੰ ਭਾਰਤੀ ਲੋਕ ਭਹਿਮ ਭਰਮ ਨਾਲ ਵੀ ਜੋੜਦੇ ਹਨ ਪਰ ਦੁਨੀਆ ਵਿਚ ਇਨ੍ਹਾਂ ਘਟਨਾਵਾਂ ਨੂੰ ਕੁਦਰਤ ਦੇ ਅਸਚਰਜ ਨਜ਼ਾਰਿਆਂ ਦੇ ਤੌਰ ਉੱਤੇ ਵੀ ਵੇਖਿਆ ਜਾਂਦਾ ਹੈ ਅਤੇ ਕੁਦਰਤ ਨਾਲ ਜੁੜੇ ਗਿਆਨ ਨੂੰ ਖੋਜਣ ਵਾਲੇ ਵਿਿਗਆਨੀ ਇਨ੍ਹਾਂ ਘਟਨਾਵਾਂ ਵਿਚ ਖਾਸ ਦਿਲਚਸਪੀ ਰੱਖਦੇ ਹਨ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: