ਸਿਆਸੀ ਖਬਰਾਂ

ਕਿੰਨੇ ਹੋਰ ਸਾਲਾਂ ਲਈ ਸੌਦਾ ਸਾਧ ਜਾਵੇਗਾ ਜੇਲ੍ਹ ਅੰਦਰ ?

By ਸਿੱਖ ਸਿਆਸਤ ਬਿਊਰੋ

January 03, 2019

ਚੰਡੀਗੜ੍ਹ: ਪੰਚਕੁਲਾ ਵਿਚਲੀ ਸੀਬੀਆਈ ਅਦਾਲਤ ਛੇਤੀ ਹੀ ਡੇਰਾ ਸੱਚਾ ਸੌਦਾ ਦੇ ਮੁਖੀ ਗੁਰਮੀਤ ਰਾਮ ਰਹੀਮ ਉੱਤੇ ਚਲ ਰਹੇ ਕਤਮ ਦੇ ਮੁਕੱਦਮੇ ਬਾਰੇ ਫੈਸਲਾ ਸੁਣਾਉਣ ਜਾ ਰਹੀ ਹੈ। ਇਹ ਮੁਕੱਦਮਾ ਵੀ ਸੀਬੀਆਈ ਜੱਜ ਜਗਦੀਪ ਸਿੰਘ ਵਲੋਂ ਸੁਣਿਆ ਜਾ ਰਿਹਾ ਹੈ ਜਿਹਨਾਂ ਵਲੋਂ 2017 ਵਿਚ ਜਬਰ-ਜਨਾਹ ਮਾਮਲੇ ਵਿਚ ਗੁਰਮੀਤ ਰਾਮ ਰਹੀਮ ਨੂੰ 14 ਸਾਲਾਂ ਦੀ ਸਜਾ ਸੁਣਾਈ ਗਈ ਸੀ।

ਇਹ ਮੁਕੱਦਮਾ ਪੱਤਰਕਾਰ ਰਾਮ ਚੰਦਰ ਛੱਤਰਪਤੀ ਦੀ 2002 ਵਿਚ ਹੋਈ ਮੌਤ ਨਾਲ ਸੰਬੰਧਤ ਹੈ। ਇਸ ਕੇਸ  ਵਿਚ ਗੁਰਮੀਤ ਰਾਮ ਰਹੀਮ ਅਤੇ 3 ਹੋਣ ਜਣੇ ਮੁੱਖ ਦੋਸ਼ੀ ਹਨ।

ਰਾਮ ਚੰਦਰ ਛੱਤਰਪਤੀ, ਜੋ ਕਿ ਪੂਰਾ ਸੱਚ ਅਖਬਾਰ ਦੇ ਸੰਪਾਦਕ ਸਨ, ਨੂੰ ਉਹਨਾਂ ਦੇ ਸਿਰਸਾ ਵਿਚਲੇ ਘਰ ਵਿਚ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ ਪੱਤਰਕਾਰ ਰਾਮ ਚੰਦਰ ਛੱਤਰਪਤੀ ਨੇ ਆਪਣੀ ਅਖਬਾਰ ਵਿਚ ਇੱਕ ਬੇਨਾਮੀ ਚਿੱਠੀ ਛਾਪੀ ਜਿਹੜੀ ਕਿ ਇਸ ਗੱਲ ਦਾ ਖੁਲਾਸਾ ਕਰਦੀ ਸੀ ਕਿ ਡੇਰਾ ਮੁਖੀ ਵਲੋਂ ਡੇਰੇ ਅੰਦਰ ਜਨਾਨੀਆਂ ਨਾਲ ਸਰੀਰਕ ਸ਼ੋਸ਼ਣ ਅਤੇ ਜਬਰ ਜਨਾਹ ਕੀਤਾ ਜਾ ਰਿਹਾ ਹੈ।

ਇਸ ਮੁਕੱਦਮੇ ਦੀ ਆਖਰੀ ਸੁਣਵਾਈ 2 ਜਨਵਰੀ ਨੂੂੰ ਹੋਈ ਸੀਬੀਆਈ ਅਦਾਲਤ ਵਲੋਂ ਦੋਵਾਂ ਪੱਖਾਂ ਦੇ ਪੱਖ ਸੁਣੇ ਅਤੇ ਫੈਸਲਾ 11 ਜਨਵਰੀ ਨੂੰ ਸੁਣਾਉਣਾ ਤੈਅ ਕੀਤਾ ਹੈ। ਅਦਾਲਤ ਵਲੋਂ ਜਾਰੀ ਕੀਤਾ ਗਿਆ ਬਿਆਨ ਇਹ ਦੱਸਦਾ ਹੈ ਕਿ “ਸਾਰੇ ਦੋਸ਼ੀ ਬੰਦੇ – ਨਿਰਮਲ ਸਿੰਘ, ਕੁਲਦੀਪ ਸਿੰਘ, ਕ੍ਰਿਸ਼ਨ ਲਾਲ ਜਿਹੜੇ ਕਿ ਜਮਾਨਤ ਉੱਤੇ ਹਨ ਉਹ ਅਗਲੀ ਤਰੀਕ ਉੱਤੇ ਅਦਾਲਤ ਵਿਚ ਹਾਜਰ ਹੋਣ ਅਤੇ ਸੁਨਾਰੀਆ ਜੇਲ੍ਹ ਰੋਹਤਕ ਦੇ ਸੁਪਰੀਡੈਂਟ ਨੂੰ ਇਹ ਹੁਕਮ ਕੀਤਾ ਗਿਆ ਹੈ ਕਿ ਉਹ ਅਗਲੀ 11 ਤਰੀਕ ਨੂੰ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਦੀ ਅਦਾਲਤ ਵਿਚ ਹਾਜਰੀ ਯਕੀਨੀ ਬਣਾਉਣ

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: