ਬਾਦਲ ਦਲ ਦੇ ਸੀਨੀਅਰ ਆਗੂ ਬਲਾਤਕਾਰ ਦੇ ਦੋਸ਼ 'ਚ ਚੰਡੀਗੜ੍ਹ ਦੀ ਅਦਾਲਤ 'ਚ ਆਤਮ ਸਮਰਪਣ ਕਰਨ ਮੌਕੇ

ਸਿਆਸੀ ਖਬਰਾਂ

ਮੀਡੀਆ ਰਿਪੋਰਟਾਂ: ਬਾਦਲ ਦਲ ਦੇ ਆਗੂ ਸੁੱਚਾ ਸਿੰਘ ਲੰਗਾਹ ਨੇ ਚੰਡੀਗੜ੍ਹ ਅਦਾਲਤ ‘ਚ ਆਤਮ ਸਮਰਪਣ ਕੀਤਾ

By ਸਿੱਖ ਸਿਆਸਤ ਬਿਊਰੋ

October 02, 2017

ਚੰਡੀਗੜ੍ਹ: ਬਾਦਲ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਮੰਤਰੀ ਸੁੱਚਾ ਸਿੰਘ ਲੰਗਾਹ ਨੇ ਚੰਡੀਗੜ੍ਹ ‘ਚ ਡਿਊਟੀ ਮਜਿਸਟ੍ਰੇਟ ਹਿਰਦੇਜੀਤ ਸਿੰਘ ਦੀ ਅਦਾਲਤ ‘ਚ ਅੱਜ (ਸੋਮਵਾਰ) ਦੁਪਹਿਰ ਬਾਅਦ ਆਤਮ ਸਮਰਪਣ ਕਰ ਦਿੱਤਾ।

ਲੰਗਾਹ ਨੇ ਸ਼ਨੀਵਾਰ ਨੂੰ ਆਤਮ ਸਮਰਪਣ ਕਰਨਾ ਸੀ ਜੋ ਕਿ ਉਸਨੇ ਨਹੀਂ ਕੀਤਾ।

ਜ਼ਿਕਰਯੋਗ ਹੈ ਕਿ ਸਾਬਕਾ ਮੰਤਰੀ ਅਤੇ ਬਾਦਲ ਦਲ ਦੇ ਸੀਨੀਅਰ ਆਗੂ ਸੁੱਚਾ ਸਿੰਘ ਲੰਗਾਹ ‘ਤੇ ਇਕ ਔਰਤ ਨੇ ਬਲਾਤਕਾਰ ਦਾ ਦੋਸ਼ ਲਾ ਕੇ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਸੀ।

ਲੰਗਾਹ ਜੋ ਕਿ ਸ਼੍ਰੋਮਣੀ ਕਮੇਟੀ ਦਾ ਮੈਂਬਰ ਵੀ ਹੈ, ‘ਤੇ ਇਕ ਵਿਧਵਾ ਔਰਤ ਨੇ ਧਾਰਾ 376 (ਬਲਾਤਕਾਰ), 384 (ਧੱਕੇ ਨਾਲ ਉਗਰਾਹੀ), 420 (ਧੋਖਾਧੜੀ) ਅਤੇ 506 ਤਹਿਤ ਗੁਰਦਾਸਪੁਰ ਸਿਟੀ ਪੁਲਿਸ ਕੋਲ ਪਰਚਾ ਦਰਜ ਕਰਵਾਇਆ ਸੀ।

ਸਬੰਧਤ ਖ਼ਬਰ: ਸੁੱਚਾ ਸਿੰਘ ਲੰਗਾਹ ਖਿਲਾਫ ਬਲਾਤਕਾਰ ਤੇ ਧੋਖਾਧੜੀ ਦਾ ਕੇਸ ਦਰਜ …

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: