ਸਾਹਿਤਕ ਕੋਨਾ

ਸਰ ਮਜ਼ਿੰਲ-ਏ-ਆਜ਼ਾਦੀ ਨੂੰ ਕਰਾਂਗਾ ਮੈ…

By ਸਿੱਖ ਸਿਆਸਤ ਬਿਊਰੋ

February 02, 2012

ਸਾਥੀ ਰੂਹ ਦੇ ਪੰਜ ਕਕਾਰ ਮੇਰੇ, ਕਦੇ ਵੱਖ ਨਾ ਇਨ੍ਹਾਂ ਨੂੰ ਕਰਾਂਗਾ ਮੈਂ ।

ਸੀਸ ਝੁਕੇਗਾ ਗੁਰੂ ਗ੍ਰੰਥ ਅੱਗੇ , ਦੇਹਧਾਰੀ ਦੇ ਪੈਰੀਂ ਨਾ ਧਰਾਂਗਾ ਮੈਂ ।

ਨਹੀਂਓ ਜ਼ਾਲਮ ਦਾ ਕਦੇ ਵੀ ਸਾਥ ਦੇਣਾ, ਸਦਾ ਨਾਲ਼ ਮਜ਼ਲੂਮ ਦੇ ਖੜਾਂਗਾ ਮੈਂ ।

ਮੇਰੇ ਕੋਲ਼ ਹਥਿਆਰ ਹੈ ਹੌਸਲੇ ਦਾ, ਨਾਲ਼ ਟਾਕਰਾ ਜ਼ੁਲਮ ਦੇ ਕਰਾਂਗਾ ਮੈਂ ।

ਗੁਰੂਬਾਣੀ ਨੇ ਬਖਸ਼ਿਆ ਸਬਰ ਐਨਾ, ਹਰ ਤਸੀਹੇ ਨੂੰ ਹੱਸਕੇ ਜਰਾਂਗਾ ਮੈਂ ।

ਵੱਲ ਸਿੱਖੀ ਜੋ ਤੱਕੇਗਾ ਅੱਖ ਗਹਿਰੀ, ਉਹਦੀ ਧੌਣ ਤੇ ਗੋਡਾ ਵੀ ਧਰਾਂਗਾ ਮੈਂ ।

ਇੱਕੋ ਸੁਪਨਾ ਹੈ ਮੇਰਾ ਆਜ਼ਾਦ ਹੋਣਾ, ਪੂਰਾ ਹੋਣ ਤੱਕ ਵੈਰੀ ਨਾਲ਼ ਲੜਾਂਗਾ ਮੈਂ ।

ਪੈਣੇ ਖੂਨ ਦੇ ਭਾਵੇਂ ਦਰਿਆ ਤਰਨੇ, ਸਰ ਮਜ਼ਿੰਲ-ਏ-ਆਜ਼ਾਦੀ ਨੂੰ ਕਰਾਂਗਾ ਮੈ ।

– ਸੁਖਜੀਤ ਸਿੰਘ
ਉਕਤ ਤਸਵੀਰ ਅਤੇ ਕਵਿਤਾ ਸੁਖਜੀਤ ਸਿੰਘ ਦੇ “ਫੇਸਬੁੱਕ” ਤੋਂ ਕੌਮੀ ਆਵਾਜ਼ ਰੇਡੀਓ ਦੇ “ਫੇਸਬੁੱਕ” ਰਾਹੀਂ ਧੰਨਵਾਦ ਸਹਿਤ ਲੈ ਕੇ ਇਥੇ ਸਾਂਝੀ ਕੀਤੀ ਗਈ ਹੈ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: