Site icon Sikh Siyasat News

ਪੰਜਾਬ ‘ਚ ਸ਼ੁਰੂ ਹੋਣਗੇ ਗੱਤਕਾ ਸਿਖਲਾਈ ਕੇਂਦਰ

ਫਿਰੋਜ਼ਪੁਰ:  ਗੱਤਕਾ ਵਿਰਸੇ ਦੀ ਪੁਰਾਤਨ ਖੇਡ ਹੈ ਜੋ ਖਿਡਾਰੀਆਂ ਨੂੰ ਵਿਰਸੇ ਅਤੇ ਸੱਭਿਆਚਾਰ ਨਾਲ ਜੋੜਦੀ ਹੈ। ਇਸ ਕਰਕੇ ਰਾਜ ਸਰਕਾਰ ਇਸ ਖੇਡ ਨੂੰ ਪ੍ਰਫੁੱਲਤ ਕਰਨ ਲਈ ਪੰਜਾਬ ਖੇਡ ਵਿਭਾਗ ਰਾਹੀਂ ਪ੍ਰਫੁੱਲਤ ਕਰਨ ਖਾਤਰ ਪੰਜਾਬ ‘ਚ ਵੱਖ ਵੱਖ ਥਾਵਾਂ ‘ਤੇ ਗੱਤਕਾ ਸਿਖਲਾਈ ਕੇਂਦਰ ਖੋਲੇ ਜਾਣਗੇ ਤਾਂ ਜੋ ਬੱਚੇ ਨਸ਼ਿਆਂ ਅਤੇ ਮਾੜੀਆਂ ਕੁਰਿਹਤਾਂ ਤੋਂ ਬਚਦੇ ਹੋਏ ਖੇਡਾਂ ਨਾਲ ਜੁੜ ਸਕਣ। ਇਹ ਵਿਚਾਰ ਅੱਜ ਇੱਥੇ ਖੇਡਾਂ ਅਤੇ ਯੁਵਕ ਸੇਵਾਵਾਂ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨੇ ਮਾਤਾ ਸਾਹਿਬ ਕੌਰ ਪਬਲਿਕ ਸਕੂਲ ਗੁਰੂਹਰਸਹਾਏ ਵਿਖੇ ਗੱਤਕਾ ਐਸੋਸੀਏਸ਼ਨ ਆਫ ਇੰਡੀਆ ਅਤੇ ਇੰਟਰਨੈਸ਼ਨਲ ਸਿੱਖ ਮਾਰਸ਼ਲ ਆਰਟ ਅਕੈਡਮੀ (ਇਸਮਾ) ਦੇ ਸਹਿਯੋਗ ਨਾਲ ਤਿੰਨ ਰੋਜਾ 8ਵੇਂ ਗਤਕਾ ਮੁਕਾਬਲੇ ਦਾ ਉਦਘਾਟਨ ਕਰਦਿਆਂ ਕੀਤਾ।

ਉਨਾਂ ਕਿਹਾ ਕਿ ਮਿਸ਼ਨ ਤੰਦਰੁਸਤ ਪੰਜਾਬ ਤਹਿਤ ਖਿਡਾਰੀਆਂ ਨੂੰ ਸ਼ਰੀਰਕ ਅਤੇ ਮਾਨਸਿਕ ਪੱਖੋਂ ਤੰਦਰੁਸਤ ਰੱਖਣ ਦੇ ਮਕਸਦ ਨਾਲ ਰਾਜ ਸਰਕਾਰ ਖੇਡਾਂ ਵੱਲ ਵੱਧ ਤੋਂ ਵੱਧ ਤਵੱਜੋਂ ਦੇ ਰਹੀ ਹੈ ਉਨਖ਼ਾਂ ਕਿਹਾ ਕਿ ਖੇਡ ਵਿਭਾਗ ਵੱਲੋਂ ਗੱਤਕੇ ਨੂੰ ਪੰਜਾਬ ਵਿੱਚ ਹੋਰ ਪ੍ਰਚਲਿਤ ਕਰਨ ਲਈ ਹਰ ਸਕੂਲ ਅਤੇ ਕਾਲਜ ਵਿੱਚ ਇਸ ਖੇਡ ਸ਼ੁਰੂ ਕਰਵਾਇਆ ਜਾਵੇਗਾ। ਉਨ੍ਹਾਂ ਇਸ ਖੇਡ ਦੇ ਵਿਕਾਸ ਲਈ ਗੱਤਕਾ ਐਸੋਸੀਏਸ਼ਨ ਆਫ ਇੰਡੀਆ ਨੂੰ ਆਪਣੇ ਇਖਤਿਆਰੀ ਫੰਡ ਵਿੱਚੋਂ 5 ਲੱਖ ਰੁਪਏ ਦੇਣ ਦਾ ਐਲਾਨ ਕਰਦਿਆਂ ਕਿਹਾ ਕਿ ਬੜੇ ਮਾਣ ਵਾਲੀ ਗੱਲ ਹੈ ਕਿ ਗੁਰੂ ਹਰਗੋਬਿੰਦ ਸਾਹਿਬ ਦੇ ਪ੍ਰਕਾਸ਼ ਦਿਹਾੜੇ ‘ਤੇ ਉੱਚ ਪੱਧਰ ਦੇ ਗੱਤਕਾ ਖੇਡ ਮੁਕਾਬਲੇ ਪੰਜਾਬ ਵਿੱਚ ਕਰਵਾਏ ਜਾ ਰਹੇ ਹਨ। ਉਨ੍ਹਾਂ ਇਸ ਮੌਕੇ ਐਲਾਨ ਕੀਤਾ ਕਿ ਪੰਜਾਬ ਦਾ ਪਹਿਲਾ ਗੱਤਕਾ ਸਿਖਲਾਈ ਕੇਂਦਰ ਗੁਰੂਹਰਸਹਾਏ ਵਿਖੇ ਸ਼ੁਰੂ ਕੀਤਾ ਜਾ ਰਿਹਾ ਹੈ।

ਪੁਰਾਣੀ ਤਸਵੀਰ

ਇਸ ਮੌਕੇ ਗੱਤਕਾ ਐਸੋਸੀਏਸ਼ਨ ਦੇ ਪ੍ਰਧਾਨ ਹਰਜੀਤ ਸਿੰਘ ਗਰੇਵਾਲ ਨੇ ਇਸ ਗਤਕਾ ਮੁਕਾਬਲੇ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਪਹਿਲੀ ਵਾਰ ਹੈ ਕਿ ਨੈਸ਼ਨਲ ਗੱਤਕਾ ਚੈਂਪੀਅਨਸ਼ਿਪ ਵਿੱਚ 14 ਰਾਜਾਂ ਤੋਂ ਗੱਤਕਾ ਖਿਡਾਰੀ ਅਤੇ ਖਿਡਾਰਣਾਂ ਭਾਗ ਲੈ ਰਹੀਆਂ ਹਨ ਜਿਨਖ਼ਾਂ ਵਿੱਚ ਹਰਿਆਣਾ, ਚੰਡੀਗੜਖ਼, ਦਿੱਲੀ, ਰਾਜਸਥਾਨ, ਮਹਾਰਾਸ਼ਟਰ, ਪਾਂਡੀਚਿਰੀ, ਉਤਰਾਖੰਡ, ਛੱਤੀਸ਼ਗੜਖ਼, ਉਤਰਪ੍ਰਦੇਸ਼, ਤਾਮਿਲਨਾਡੂ, ਕਰਨਾਟਕਾ, ਪੰਜਾਬ, ਜੰਮੂ ਅਤੇ ਤੇਲੰਗਾਨਾ ਰਾਜਾਂ ਵੱਲੋਂ ਸ਼ਮੂਲੀਅਤ ਕੀਤੀ ਜਾ ਰਹੀ ਹੈ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version