May 28, 2024 | By ਸਿੱਖ ਸਿਆਸਤ ਬਿਊਰੋ
ਚੰਡੀਗੜ੍ਹ- ਦਲ ਖਾਲਸਾ ਯੂਨਿਟ ਗੁਰਦਾਸਪੁਰ ਵਲੋਂ ਪਿੰਡ ਸੈਦੋਵਾਲ -ਗੁਨੋਪੁਰ ਖੁਰਦ ਵਿਖੇ ਬੀਤੇ ਦਿਨੀ ਜੂਨ 1984 ਦੇ ਘੱਲੂਘਾਰੇ ਅਤੇ ਇਲਾਕੇ ਦੇ ਸ਼ਹੀਦ ਸਿੰਘਾ ਦੀ ਯਾਦ ਵਿੱਚ ਘੱਲੂਘਾਰਾ ਯਾਦਗਾਰੀ ਸਮਾਗਮ ਮਨਾਇਆ ਗਿਆ।
ਇਸ ਯਾਦਗਾਰੀ ਸਮਾਗਮ ਵਿੱਚ ਆਖੰਡ ਪਾਠ ਸਾਹਿਬ ਦੇ ਭੋਗ ਪਾਉਣ ਉਪਰੰਤ ਕਥਾ – ਕੀਰਤਨ ਅਤੇ ਪੰਥਕ ਵਿਚਾਰਾਂ ਹੋਈਆਂ।
ਸਮਾਗਮ ਵਿੱਚ ਵਿਸ਼ੇਸ਼ ਤੌਰ ਤੇ ਨੌਜਵਾਨ ਪੰਥਕ ਆਗੂ ਭਾਈ ਪਰਮਜੀਤ ਸਿੰਘ ਮੰਡ (ਕਾਰਜਕਾਰੀ ਪ੍ਰਧਾਨ ਦਲ ਖਾਲਸਾ )ਅਤੇ ਸੰਘਰਸ਼ਸ਼ੀਲ ਸਿੱਖ ਆਗੂ ਭਾਈ ਨਰਾਇਣ ਸਿੰਘ ਚੌੜਾ ਨੇ ਹਾਜਰੀ ਭਰੀ ਅਤੇ ਸਿੱਖ ਸੰਗਤਾਂ ਨਾਲ ਜੂਨ 84 , ਪੰਥ ਅਤੇ ਪੰਜਾਬ ਦੇ ਵਰਤਮਾਨ ਅਤੇ ਭਵਿੱਖ ਬਾਰੇ ਡੂੰਘੀਆਂ ਵਿਚਾਰਾਂ ਦੀ ਸਾਂਝ ਪਾਈ ।
ਇਸ ਮੌਕੇ ਪ੍ਰਬੰਧਕਾ ਵਲੋਂ ਜੰਗ ਹਿੰਦ-ਪੰਜਾਬ ਦੇ ਸ਼ਹੀਦ ਸਿੰਘਾ ਦੇ ਪਰਿਵਾਰਾਂ ਨੂੰ ਸਨਮਾਨਿਤ ਕੀਤਾ ਗਿਆ ਅਤੇ ਭਾਈ ਦਿਲਬਾਗ ਸਿੰਘ ਅਤੇ ਉਹਨਾਂ ਦੇ ਸਾਥੀਆਂ ਵਲੋਂ ਕੀਤੇ ਜਾ ਰਹੇ ਉਪਰਾਲੇ ਵਿੱਚੋਂ ਇੱਕ ਧਾਰਮਿਕ ਪ੍ਰੀਖਿਆ ਵਿੱਚ ਭਾਗ ਲੈਣ ਵਾਲੇ ਬੱਚੇ-ਬੱਚੀਆਂ ਨੁੂੰ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਦਲ ਖਾਲਸਾ ਵਲੋਂ 5 ਜੂਨ ਸ਼ਾਮ 5 ਵਜੇ ਕੱਢੇ ਜਾ ਰਹੇ ਘੱਲੂਘਾਰਾ ਯਾਦਗਾਰੀ ਮਾਰਚ ਵਿੱਚ ਸ਼ਾਮਿਲ ਹੋਣ ਲਈ ਸੰਗਤਾਂ ਨੂੰ ਸੱਦਾ ਦਿੱਤਾ ਗਿਆ
ਹੋਰ ਸਬੰਧਤ ਖਬਰਾਂ ਪੜ੍ਹੋ :-
Related Topics: Bhai Narain Singh, Dal Khalsa, Parmjeet Singh Mand