ਸੁਖਬੀਰ ਬਾਦਲ (ਫਾਈਲ ਫੋਟੋ)

ਆਮ ਖਬਰਾਂ

ਗੋਲਡਨ ਟੈਂਪਲ ਪਲਾਜ਼ਾ ਦੀਵਾਲੀ ਮੌਕੇ ਆਮ ਲੋਕਾਂ ਨੂੰ ਸਮਰਪਿਤ ਕਰ ਦਿੱਤਾ ਜਾਵੇਗਾ: ਸੁਖਬੀਰ ਬਾਦਲ

By ਸਿੱਖ ਸਿਆਸਤ ਬਿਊਰੋ

October 10, 2014

ਅੰਮ੍ਰਿਤਸਰ (7 ਅਕਤੂਬਰ,2014): ਸ੍ਰੀ  ਦਰਬਾਰ ਸਾਹਿਬ ਦੇ ਸਾਹਮਣੇ ਇੰਪਰੂਵਮੈਂਟ ਟਰੱਸਟ ਅੰਮ੍ਰਿਤਸਰ ਵੱਲੋਂ ਬਣਾਏ ਜਾ ਰਹੇ ਗੋਲਡਨ ਟੈਂਪਲ ਪਲਾਜ਼ਾ ਦੇ ਚੱਲ ਰਹੇ ਕੰਮ ਦਾ ਜਾਇਜ਼ਾ ਲੈਦਿਆਂ ਪੰਜਾਬ ਦੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਗੋਲਡਨ ਟੈਂਪਲ ਪਲਾਜ਼ੇ ਨੂੰ ਦੀਵਾਲੀ ਮੌਕੇ ਆਮ ਲੋਕਾਂ ਨੂੰ ਸਮੱਰਪਿਤ ਕਰ ਦਿੱਤਾ ਜਾਵੇਗਾ, ਜਿਸ ਨਾਲ ਸ੍ਰੀ ਦਰਬਾਰ ਸਾਹਿਬ ਵਿਖੇ ਦਰਸ਼ਨਾਂ ਲਈ ਆਉਣ ਵਾਲੇ ਸ਼ਰਧਾਲੂਆਂ ਨੂੰ ਵੀ ਸਹੂਲਤ ਹੋਵੇਗੀ।

ਉਨਾਂ ਸਬੰਧਤ ਅਧਿਕਾਰੀਆਂ ਨੂੰ ਪਲਾਜ਼ੇ ਦੀ ਅੰਦਰੂਨੀ ਸਜਾਵਟ ਦਾ ਕੰਮ ਵੀ ਛੇਤੀ ਮੁਕੰਮਲ ਕਰਨ ਦੀ ਹਦਾਇਤ ਕਰਦਿਆ ਕਿਹਾ ਕਿ ਸ੍ਰੀ ਦਰਬਾਰ ਸਾਹਿਬ ਕੰਪਲੈਕਸ ਨੇੜੇ ਆਮ ਗੱਡੀਆਂ ਨੂੰ ਜਾਣ ਤੋਂ ਸਖਤੀ ਨਾਲ ਰੋਕਿਆ ਜਾਵੇ, ਤਾਂ ਜੋ ਸ਼ਰਧਾਲੂਆਂ ਨੂੰ ਕੋਈ ਮੁਸ਼ਿਕਲ ਨਾ ਆਵੇ।

ਅੱਜ ਇਥੇ ਅੰਮ੍ਰਿਤਸਰ ਦੇ ਵਿਕਾਸ ਕੰਮਾਂ ਬਾਰੇ ਸੀਨੀਅਰ ਅਧਿਕਾਰੀਆਂ ਨਾਲ ਮੀਟਿੰਗ ਦੌਰਾਨ ਉਪ ਮੁੱਖ ਮੰਤਰੀ ਨੇ ਮੀਟਿੰਗ ਵਿਚ ਸ਼ਾਮਿਲ ਕਾਰਪੋਰੇਸ਼ਨ ਦੇ ਅਧਿਕਾਰੀਆਂ ਨੂੰ ਸ਼ਹਿਰ ਦੀਆਂ ਸਾਰੀਆਂ ਸੜਕਾਂ ਦੀ ਸਾਫ ਸਫਾਈ ਦਾ ਕੰਮ ਵੱਡੀਆਂ ਮਸ਼ੀਨਾਂ ਨਾਲ ਕੇਵਲ ਰਾਤ ਨੂੰ ਕਰਨ ਦੀ ਹਦਾਇਤ ਕੀਤੀ, ਤਾਂ ਜੋ ਆਮ ਲੋਕ ਇਸ ਕਾਰਵਾਈ ਤੋਂ ਪ੍ਰਭਵਿਤ ਨਾ ਹੋਣ।

ਉਨ੍ਹਾਂ ਨੂੰ ਹਾਲ ਗੇਟ ਤੋਂ ਸ੍ਰੀ ਦਰਬਾਰ ਸਾਹਿਬ ਤੱਕ ਦੇ ਰਸਤੇ ਨੂੰ ਰਿਵਾਇਤੀ ਦਿੱਖ ਦੇਣ ਸਬੰਧੀ ਚੱਲ ਰਹੇ ਪ੍ਰਾਜੈਕਟ ਦਾ ਵੇਰਵਾ ਲੈਂਦੇ ਕਿਹਾ ਕਿ ਇਹ ਕੰਮ ਸ੍ਰੀ ਦਰਬਾਰ ਸਾਹਿਬ ਵਾਲੇ ਪਾਸੇ ਤੋਂ ਸ਼ੁਰੂ ਕੀਤਾ ਜਾਵੇ ਅਤੇ ਪਹਿਲੇ ਪੜਾਅ ਵਿਚ ਟਾਊਨ ਹਾਲ ਤੱਕ ਦਾ ਕੰਮ ਨੇਪਰੇ ਚਾੜਿਆ ਜਾਵੇ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: