ਸਿਆਸੀ ਖਬਰਾਂ

ਧਾਰਾ 370 ਨੂੰ ਹਟਾਉਣ ਦਾ ਫਿਲਹਾਲ ਕੋਈ ਵਿਚਾਰ ਨਹੀਂ: ਗ੍ਰਹਿ ਰਾਜ ਮੰਤਰੀ

February 26, 2015 | By

ਨਵੀਂ ਦਿੱਲੀ (25 ਫਰਵਰੀ, 2015): ਜੰਮੂ ਕਸ਼ਮੀਰ ਨੂੰ ਵਿਸ਼ੇਸ਼ ਰਾਜ ਦਾ ਦਰਜ਼ਾ ਦਿੰਦੀ ਧਾਰਾ 370 ਬਾਰੇ ਅੱਝ ਮੋਦੀ ਦੀ ਅਗਵਾਈ ਵਾਲੀ ਭਾਜਪਾ ਸਰਕਾਰ ਨੇ ਰਾਜ ਸਭਾ ‘ਚ ਲਿਖਤੀ ਸੁਆਲ ਦੇ ਜਵਾਬ ‘ਚ ਇਹ ਜਾਣਕਾਰੀ ਦਿੰਦਿਆਂ ਕਿਹਾ ਕਿ ਧਾਰਾ 370 ਨੂੰ ਨੂੰ ਹਟਾਉਣ ਦਾ ਫਿਲਹਾਲ ਸਰਕਾਰ ਦਾ ਕੋਈ ਵਿਚਾਰ ਨਹੀਂ ।ਗ੍ਰਹਿ ਰਾਜ ਮੰਤਰੀ ਹਰੀਭਾਈ ਪਾਰਥੀਭਾਈ ਨੇ ਸੰਵਿਧਾਨ ਦੀ ਧਾਰਾ 370 ਹਟਾਉਣ ਬਾਰੇ ਪੁੱਛੇ ਇਕ ਸਵਾਲ ਦੇ ਲਿਖਤੀ ਜਵਾਬ ‘ਚ ਇਹ ਜਾਣਕਾਰੀ ਦਿੱਤੀ।

ਭਾਰਤ ਦੇ ਸੰਵਿਧਾਨ 'ਚ ਧਾਰਾ 370

ਭਾਰਤ ਦੇ ਸੰਵਿਧਾਨ ‘ਚ ਧਾਰਾ 370

ਦੱਸਣਯੋਗ ਹੈ ਕਿ ਧਾਰਾ 370 ਦੇ ਕਾਰਨ ਹੀ ਜੰਮੂ-ਕਸ਼ਮੀਰ ਨੂੰ ਵਿਸ਼ੇਸ਼ ਰਾਜ ਦਾ ਦਰਜਾ ਹਾਸਲ ਹੈ।ਗ੍ਰਹਿ ਰਾਜ ਮੰਤਰੀ ਨੇ ਕਿਹਾ ਕਿ ਭਾਰਤ ਦੇ ਸੰਵਿਧਾਨ ‘ਚ ਧਾਰਾ 370 ਜੰਮੂ-ਕਸ਼ਮੀਰ ਨੂੰ ਭਾਰਤ ਦਾ ਹਿੱਸਾ ਬਣੇ ਰਹਿਣ ਲਈ ਲਿਆਂਦੀ ਗਈ ਸੀ।ਚੌਧਰੀ ਨੇ ਆਪਣੇ ਜਵਾਬ ‘ਚ ਕਿਹਾ ਕਿ ਧਾਰਾ 370, ਜੰਮੂ-ਕਸ਼ਮੀਰ ਅਤੇ ਭਾਰਤ ਸਰਕਾਰ ਦਰਮਿਆਨ ਮੌਜੂਦਾ ਰਿਸ਼ਤੇ ਬਣਾਏ ਰੱਖਣ ਦਾ ਜ਼ਰੀਆ ਹੈ।

ਇਥੇ ਇਹ ਵੀ ਵਰਨਣਯੋਗ ਹੈ ਕਿ ਮੰਗਲਵਾਰ ਨੂੰ ਹੀ ਜੰਮੂ-ਕਸ਼ਮੀਰ ‘ਚ ਸਰਕਾਰ ਦੇ ਗਠਨ ਨੂੰ ਲੈ ਕੇ ਭਾਜਪਾ ਅਤੇ ਪੀ. ਡੀ. ਪੀ. ‘ਚ ਗਠਜੋੜ ਦਾ ਐਲਾਨ ਕੀਤਾ ਗਿਆ ਹੈ । 2 ਮਹੀਨਿਆਂ ਤੱਕ ਵਿਚਾਰਾਂ ਦੇ ਟਕਰਾਅ ਕਾਰਨ ਗਠਜੋੜ ਦਾ ਮਾਮਲਾ ਅਟਕਣ ਦਾ ਇਕ ਅਹਿਮ ਕਾਰਨ ਧਾਰਾ 370 ਨੂੰ ਲੈ ਕੇ ਦੋਵਾਂ ਧਿਰਾਂ ਦਾ ਟਕਰਾਅ ਵੀ ਸੀ। ਜਿਥੇ ਭਾਜਪਾ ਧਾਰਾ 370 ਹਟਾ ਕੇ ਭਾਰਤ ਦੇ ਸੰਘੀ ਢਾਂਚੇ ਨੂੰ ਹੋਰ ਮਜ਼ਬੂਤੀ ਪ੍ਰਦਾਨ ਕਰਨਾ ਚਾਹੁੰਦੀ ਸੀ ਜਦਕਿ ਪੀ. ਡੀ. ਪੀ. ਇਸ ਨੂੰ ਹਟਾਉਣ ਦੇ ਹੱਕ ‘ਚ ਨਹੀਂ ਸੀ।

ਭਾਜਪਾ ਜੰਮੂ-ਕਸ਼ਮੀਰ ‘ਚ 25 ਸੀਟਾਂ ਹਾਸਲ ਕਰਕੇ ਰਾਜ ‘ਚ ਦੂਜੀ ਵੱਡੀ ਪਾਰਟੀ ਵਜੋਂ ਉੱਭਰੀ ।ਪਹਿਲੀ ਵਾਰ ਸੂਬੇ ‘ਚ ਏਨੀਆਂ ਸੀਟਾਂ ਜਿੱਤ ਕੇ ਸੂਬੇ ‘ਚ ਸੱਤਾ ਹਾਸਲ ਕਰਨ ਦਾ ਮੌਕਾ ਗੁਆਉਣਾ ਨਹੀਂ ਚਾਹੁੰਦੀ। ਇਸ ਲਈ ਗਠਜੋੜ ਤਹਿਤ ਸ਼ਰਤਾਂ ‘ਤੇ ਭਾਜਪਾ ਨੇ ਧਾਰਾ 370 ‘ਤੇ ਸਥਿਤੀ ਜਿਉਂ ਦੀ ਤਿਉਂ ਹੀ ਰੱਖਣ ਦਾ ਫ਼ੈਸਲਾ ਕੀਤਾ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: ,