ਗੁਰਦਾਸ ਮਾਨ (ਇਕ ਪੁਰਾਣੀ ਤਸਵੀਰ)

ਆਮ ਖਬਰਾਂ

ਹਿੰਦੀ ਥੋਪਣ ਦੀ ਵਕਾਲਤ ਤੋਂ ਬਾਅਦ ਗੁਰਦਾਸ ਮਾਨ ਪੰਜਾਬੀ ਦੇ ਹਿਮਾਇਤੀਆਂ ਨੂੰ ਮੰਦੇ-ਬੋਲ ਬੋਲਣ ਲੱਗਾ

By ਸਿੱਖ ਸਿਆਸਤ ਬਿਊਰੋ

September 22, 2019

ਕਨੇਡਾ: ਪੰਜਾਬੀ ਗਾਇਕ ਗੁਰਦਾਸ ਮਾਨ ਵੱਲੋਂ ਬੀਤੇ ਦਿਨਾਂ ਦੌਰਾਨ “ਇਕ ਦੇਸ਼, ਇਕ ਭਾਸ਼ਾ” ਦੇ ਹਿੰਦੂਤਵੀ ਤੇ ਬਸਤੀਵਾਦੀ ਏਜੰਡੇ ਦੀ ਹਿਮਾਇਤ ਕਰਨ ਤੋਂ ਬਾਅਦ ਪੰਜਾਬੀ ਬੋਲੀ ਦੇ ਹਿਮਾਇਤੀਆਂ ਵੱਲੋਂ ਗੁਰਦਾਸ ਮਾਨ ਦੇ ਵਿਚਾਰਾਂ ਨਾਲ ਵਿਰੋਧ ਪ੍ਰਗਟਾਇਆ ਜਾ ਰਿਹਾ ਹੈ। ਇਸ ਤੋਂ ਖਿਝਿਆ ਗੁਰਦਾਸ ਮਾਨ ਹੁਣ ਪੰਜਾਬੀ ਬੋਲੀ ਦੇ ਹਿਮਾਇਤੀਆਂ ਨੂੰ ਮੰਦੇ-ਬੋਲ ਬੋਲ ਰਿਹਾ ਹੈ।

ਕਨੇਡਾ ਦੇ ਐਬਟਸਫੋਰਡ ਸ਼ਹਿਰ ਵਿਚ ਇਕ ਅਖਾੜੇ ਦੌਰਾਨ ਜਦੋਂ ਚਰਨਜੀਤ ਸਿੰਘ ਸੁੱਜੋਂ ਨਾਮੀ ਲੇਖਕ ਨੇ ਇਕ ਇਸ਼ਤਿਹਾਰ ਉੱਤੇ ਗੁਰਦਾਸ ਮਾਨ ਵੱਲੋਂ ਹਿੰਦੀ ਥੋਪੇ ਜਾਣ ਦੀ ਕੀਤੀ ਹਿਮਾਇਤ ਵਿਰੁਧ ਆਪਣੇ ਵਿਚਾਰ ਲਿਖ ਕੇ ਪਰਗਟ ਕੀਤੇ ਤਾਂ ਇਸ ਤੋਂ ਖਿਝੇ ਗਾਇਕ ਨੇ ਭਰੀ ਸਭਾ ਵਿਚ ਮਾਵਾਂ, ਭੈਣਾਂ ਤੇ ਧੀਆਂ ਦੀ ਸੰਗ-ਸਰਮ ਵੀ ਨਾ ਕਰਦਿਆਂ ਉਸ ਨੂੰ ਮੰਦੇ ਬੋਲ ਬੋਲੇ।

ਕਿਸੇ ਸਮੇਂ ਆਪਣੇ ਆਪ ਨੂੰ ਪੰਜਾਬੀ ਬੋਲੀ ਦਾ ਅਲੰਬਰਦਾਰ ਕਹਾਉਂਦੇ ਰਹੇ ਇਸ ਪੰਜਾਬੀ ਗਾਇਕ ਦੀ ਇਸ ਨੀਚ ਹਰਕਤ ਦੀ ਚੌਂਪਾਸਿਓਂ ਨਿਖੇਧੀ ਹੋ ਰਹੀ ਹੈ। ਭਾਵੇਂ ਕਿ ਗੁਰਦਾਸ ਮਾਨ ਦੇ ਕਹੇ ਮੰਦ ਬੋਲਾਂ ਦੀ ਬੋਲਦੀ-ਮੂਰਤ (ਵੀਡੀਓ) ਬਿਜਾਲ (ਇੰਟਰਨੈਟ) ਉੱਤੇ ਬਹੁਤ ਘੁੰਮ ਰਹੀ ਹੈ ਪਰ ਸਿੱਖ ਸਿਆਸਤ ਨੇ ਇਨ੍ਹਾਂ ਮੰਦਬੋਲਾਂ ਨੂੰ ਪਾਠਕਾਂ/ਸਰੋਤਿਆਂ ਨਾਲ ਨਾ ਸਾਂਝੇ ਕਰਨ ਦਾ ਫੈਸਲਾ ਕੀਤਾ ਹੈ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: