ਗੁਰਦੁਆਰਾ ਸਾਹਿਬ ਨਾਨਕ ਮੱਠ ਵਿੱਚ ਐੱਸ ਪੀ ਉਬਰਾਏ ਗੁਰੂ ਘਰ ਦੇ ਸੇਵਾਦਾਰ ਨਾਲ

ਸਿੱਖ ਖਬਰਾਂ

ਨੇਪਾਲ ਵਿੱਚ ਆਏ ਭੁਚਾਲ ਤੋਂ ਬਾਅਦ ਗੁਰਦੁਆਰਾ ਸਾਹਿਬਾਨ ਦੀਆਂ ਇਮਾਰਤਾਂ ਸਹੀ ਸਲਾਮਤ

By ਸਿੱਖ ਸਿਆਸਤ ਬਿਊਰੋ

April 27, 2015

ਪਟਿਆਲਾ (26 ਅਪ੍ਰੈਲ, 2015): ਨੇਪਾਲ ਵਿੱਚ ਗਰੂ ਨਾਨਕ ਸਾਹਿਬ ਜੀ ਦੀ ਯਾਦ ਨਾਲ ਸਬੰਧਿਤ ਗਗੁਰਦੁਆਰਾ ਸਾਹਿਬ ਨਾਨਕਮੱਠ ਸਾਹਿਬ, ਕੂਪਨਟੋਲ ਦੇ ਗੁਰਦੁਆਰਾ ਖੂਹ ਸਾਹਿਬ ਸਮੇਤ ਹੋਰ ਗੁਰਦੁਆਰਾ ਸਾਹਿਬਾਨ ਦੀਆਂ ਇਮਾਰਤਾਂ ਸੁਰੱਖਿਅਤ ਹਨ । ਇਹ ਜਾਣਕਾਰੀ ਸਰਬੱਤ ਦਾ ਭਲਾ ਟਰੱਸਟ ਦੇ ਆਗੂ ਅਤੇ ਸਮਾਜ ਸੇਵੀ ਐੱਸ. ਪੀ ੳੇਬਰਾਏ ਨੇ ਦਿੱਤੀ।

ਬੀਤੇ ਦਿਨ ਜਿਸ ਤਰ੍ਹਾਂ ਨਿਪਾਲ ਦੇ ਵੱਖ-ਵੱਖ ਖੇਤਰਾਂ ਵਿਚ ਭੁਚਾਲ ਦੇ ਤੇਜ਼ ਝਟਕਿਆਂ ਨੇ ਪੁਰਾਣੀਆਂ ਤੇ ਨਵੀਆਂ ਇਮਾਰਤਾਂ ਨੂੰ ਤਹਿਸ-ਨਹਿਸ ਕਰ ਦਿੱਤਾ ਅਤੇ ਵੱਡੀ ਗਿਣਤੀ ‘ਚ ਜਾਨੀ ਤੇ ਮਾਲੀ ਨੁਕਸਾਨ ਹੋਇਆ ਹੈ ।ਇਸ ਤੋਂ ਬਾਅਦ ਉਥੇ ਰਾਹਤ ਕਾਰਜਾਂ ‘ਚ ਆਪਣਾ ਯੋਗਦਾਨ ਪਾਉਣ ਲਈ ਸਰਬੱਤ ਦਾ ਭਲਾ ਟਰੱਸਟ ਦੇ ਮੈਨੇਜਿੰਗ ਟਰੱਸਟੀ ਐਸ. ਪੀ. ਸਿੰਘ ਉਬਰਾਏ ਵੀ ਪਹੁੰਚੇ ।ਉਨ੍ਹਾਂ ਦੱਸਿਆ ਕਿ ਉਥੇ ਬੇਘਰ ਲੋਕਾਂ ਲਈ ਲੰਗਰ ਵੀ ਲਗਾ ਦਿੱਤੇ ਗਏ ਹਨ ।

ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਵੀ ਬਣਦੀ ਮਦਦ ਲਈ ਮੌਕਾ ਦੇਖ ਕੇ ਐਲਾਨ ਕੀਤਾ ਜਾਵੇਗਾ ।ਉਨ੍ਹਾਂ ਦੱਸਿਆ ਕਿ ਸਰਬੱਤ ਦਾ ਭਲਾ ਟਰੱਸਟ ਨੇ ਨਿਪਾਲ ਖ਼ਾਸ ਕਰ ਕਠਮੰਡੂ ਵਿਖੇ ਸਥਿਤ ਗੁਰਦੁਆਰਾ ਨਾਨਕਮੱਠ ਸਾਹਿਬਾਨ ਦੀ ਸਾਂਭ-ਸੰਭਾਲ ਲਈ ਪਿਛਲੇ ਲੰਮੇ ਸਮੇਂ ਤੋਂ ਨਿਪਾਲ ਸਰਕਾਰ ਨਾਲ ਰਾਬਤਾ ਕਾਇਮ ਕੀਤਾ ਹੋਇਆ ਹੈ ।

ਉਨ੍ਹਾਂ ਦੱਸਿਆ ਕਿ ਗੁਰਦੁਆਰਾ ਨਾਨਕਮੱਠ ਸਾਹਿਬ, ਕੂਪਨਟੋਲ ਦੇ ਗੁਰਦੁਆਰਾ ਖੂਹ ਸਾਹਿਬ ਸਮੇਤ ਹੋਰ ਗੁਰਦੁਆਰਾ ਸਾਹਿਬਾਨ ਦੀਆਂ ਇਮਾਰਤਾਂ ਸੁਰੱਖਿਅਤ ਹਨ ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: