ਕੌਮਾਂਤਰੀ ਖਬਰਾਂ » ਸਿੱਖ ਖਬਰਾਂ

ਵਿਦੇਸ਼ਾਂ ਵਿੱਚ ਖਾਲਿਸਤਾਨ ਦੀ ਆਵਾਜ਼ ਬੁਲੰਦ ਕਰਨ ਵਾਲੇ ਡਾ. ਗੁਰਮੀਤ ਸਿੰਘ ਔਲਖ ਨਹੀਂ ਰਹੇ

June 22, 2017 | By

ਚੰਡੀਗੜ: ਯੁਨਾਈਟਿਡ ਖਾਲਸਾ ਦਲ ਯੂ,ਕੇ ਨੇ ਇੱੱਕ ਪ੍ਰੈਸ ਬਿਆਨ ਜਾਰੀ ਕਰਦਿਆਂ ਕਿਹਾ ਕਿ ਪੰਜਾਬ ਵਿੱਚ ਵਸਦੇ ਸਿੱਖਾਂ ਦੇ ਦਰਦ ਨੂੰ ਆਪਣਾ ਦਰਦ ਸਮਝਦਿਆਂ ਸਿੱਖ ਕੌਮ ਨੂੰ ਭਾਰਤ ਸਰਕਾਰ ਦੀ ਗੁਲਾਮੀ ਤੋਂ ਨਿਜ਼ਾਤ ਦਿਵਾਉਣ ਲਈ ਵਿਦੇਸ਼ਾਂ’ਚ ਅਜ਼ਾਦ ਸਿੱਖ ਰਾਜ ਖਾਲਿਸਤਾਨ ਦੀ ਅਵਾਜ਼ ਬੁਲੰਦ ਕਰਨ ਵਾਲੇ ਡਾਕਟਰ ਗੁਰਮੀਤ ਸਿੰਘ ਔਲਖ ਦੀ ਮੌਤ ਤੇ ਯੁਨਾਈਟਿਡ ਖਾਲਸਾ ਦਲ ਯੂ,ਕੇ ਵਲੋਂ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ।

ਉਨਾਂ ਕਿਹਾ ਕਿ ਬੇਵਕਤ ਮੌਤ ਨਾਲ ਸਿੱਖ ਕੌਮ ਦੀ ਚੱਲ ਰਹੀ ਅਜ਼ਾਦੀ ਦੀ ਤਹਿਰੀਕ ਨੂੰ ਵੱਡਾ ਘਾਟਾ ਪਿਆ ਹੈ । ਦਲ ਦੇ ਪ੍ਰਧਾਨ ਸ੍ਰ, ਨਿਰਮਲ ਸਿੰਘ ਸੰਧੂ, ਅਤੇ ਜਨਰਲ ਸਕੱਤਰ ਸ੍ਰ, ਲਵਸ਼ਿੰਦਰ ਸਿੰਘ ਡੱਲੇਵਾਲ ਵਲੋਂ ਅਕਾਲ ਪੁਰਖ ਅੱੱਗੇ ਅਰਦਾਸ ਕਰਦਿਆਂ ਕਿਹਾ ਕਿ ਪ੍ਰਮਾਤਮਾ ਉਹਨਾਂ ਦੀ ਆਤਮਾ ਨੂੰ ਸਦੀਵ ਕਾਲ ਲਈ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ ਅਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬੱਲ ਬਖਸ਼ਣ।

ਡਾ. ਗੁਰਮੀਤ ਸਿੰਘ ਔਲਖ ( ਪ੍ਰੋਫਾਈਲ ਫੋਟੋ )

ਡਾ. ਗੁਰਮੀਤ ਸਿੰਘ ਔਲਖ ( ਪ੍ਰੋਫਾਈਲ ਫੋਟੋ )

ਕੌਸਲ ਆਫ ਖਾਲਿਸਤਾਨ ਦੇ ਮੁਖੀ ਡਾਕਟਰ ਗੁਰਮੀਤ ਸਿੰਘ ਔਲਖ ਨੇ ਬੜੇ ਹੀ ਸੁਚੱਜੇ ਢੰਗ ਨਾਲ ਖਾਲਿਸਤਾਨ ਦੀ ਅਵਾਜ਼ ਅੰਤਰਾਸ਼ਟਰੀ ਪੱਧਰ ਤੇ ਬੁਲੰਦ ਕੀਤੀ ਹੈ ਅਤੇ ਕੌਮੀ ਘਰ ਖਾਲਿਸਤਾਨ ਨੂੰ ਸਦਾ ਸਮਰਪਤ ਰਹੇ ਹਨ । ਸਭ ਤੋਂ ਵੱਡੀ ਗੱਲ ਕਿ ਉਹ ਭਾਰਤ ਸਰਕਾਰ ਦੇ ਬਣਾਏ ਭਰਮ ਜਾਲ ਵਿੱਚ ਨਹੀਂ ਫਸੇ।

ਡਾਕਟਰ ਔਲਖ ਦਾ ਭਾਰਤ ਦਾਖਲਾ ਬੰਦ ਹੋਣ ਤੋਂ ਬਾਅਦ ਉਹਨਾਂ ਵਤਨ ਵਾਪਸੀ ਦੀ ਚਾਹਤ ਨੂੰ ਆਪਣੇ ਅਸੂਲਾਂ ਤੇ ਭਾਰੀ ਨਹੀਂ ਪੈਣ ਦਿੱਤਾ ਜੋ ਕਿ ਬਹੁਤ ਹੀ ਸ਼ਲਾਘਾਯੋਗ ਸਟੈਂਡ ਹੈ ।

ਯੁਨਾਈਟਿਡ ਖਾਲਸਾ ਦਲ ਯੂ,ਕੇ ਵਲੋਂ ਭਾਰਤ ਸਰਕਾਰ ਅਤੇ ਭਾਰਤ ਸਰਕਾਰ ਦੇ ਕਰਿੰਦਆਂ ਦੀਆਂ ਪੇਸ਼ਕਸਾਂ ਨੂੰ ਜੁੱਤੀ ਤੇ ਠੁਕਰਾਉਣ ਵਾਲੇ ਅਤੇ ਖਾਲਿਸਤਾਨ ਦੇ ਨਿਸ਼ਾਨੇ ਪ੍ਰਤੀ ਦ੍ਰਿੜਤਾ ਨਾਲ ਪਹਿਰਾ ਦਿੰਦਿਆਂ ਸਾਰਥਕ ਢੰਗ ਨਾਲ ਯਤਨ ਕਰ ਰਹੇ ਵੀਰਾਂ ਦਾ ਤਹਿਿਦਲੋਂ ਧੰਨਵਾਦ ਕੀਤਾ ਗਿਆ ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: ,