ਕੌਮਾਂਤਰੀ ਖਬਰਾਂ

ਕੈਨੇਡਾ ਵਿਚ ਬਰੈਂਪਟਨ (ਪੂਰਬੀ) ਹਲਕੇ ਦੀ ਚੋਣ ਗੁਰਰਤਨ ਸਿੰਘ ਨੇ ਜਿੱਤੀ

By ਸਿੱਖ ਸਿਆਸਤ ਬਿਊਰੋ

June 08, 2018

ਬਰੈਂਪਟਨ: ਕੈਨੇਡਾ ਵਿਚ ਬਰੈਂਪਟਨ (ਪੂਰਬੀ) ਹਲਕੇ ਦੀ ਖੇਤਰੀ ਅਸੈਂਬਲੀ ਚੋਣ ਵਿਚ ਗੁਰਰਤਨ ਸਿੰਘ ਨੇ ਜਿੱਤ ਹਾਸਿਲ ਕੀਤੀ ਹੈ। ਸਾਹਮਣੇ ਆਏ ਚੋਣ ਨਤੀਜਿਆਂ ਮੁਤਾਬਿਕ ਕੁੱਲ ਪਈਆਂ 20 ਹਜ਼ਾਰ 11 ਵੋਟਾਂ ਵਿਚੋਂ ਗੁਰਰਤਨ ਸਿੰਘ 9 ਹਜ਼ਾਰ 76 ਵੋਟਾਂ ਹਾਸਿਲ ਕਰਕੇ ਜੇਤੂ ਰਹੇ ਹਨ। ਗੁਰਰਤਨ ਸਿੰਘ ਨੇ ਇਹ ਚੋਣ ਨੈਸ਼ਨਲ ਡੈਮੋਕਰੈਟਿਕ ਪਾਰਟੀ (ਐਨਡੀਪੀ) ਵਲੋਂ ਲੜੀ ਸੀ।

ਜ਼ਿਕਰਯੋਗ ਹੈ ਕਿ ਗੁਰਰਤਨ ਸਿੰਘ ਕੈਨੇਡਾ ਵਿਚ ਐਨਡੀਪੀ ਪਾਰਟੀ ਦੇ ਮੁੱਖ ਆਗੂ ਅਤੇ ਪ੍ਰਧਾਨ ਮੰਤਰੀ ਅਹੁਦੇ ਦੇ ਦਾਅਵੇਦਾਰ ਜਗਮੀਤ ਸਿੰਘ ਦੇ ਭਰਾ ਹਨ।

ਨਤੀਜਿਆਂ ਦੇ ਐਲਾਨ ਮਗਰੋਂ ਗੁਰਰਤਨ ਸਿੰਘ ਅਤੇ ਜਗਮੀਤ ਸਿੰਘ ਵਲੋਂ ਸਮਰਥਕਾਂ ਦਾ ਧੰਨਵਾਦ ਕੀਤਾ ਗਿਆ।

ਇਸ ਚੋਣ ਵਿਚ ਦੂਜੇ ਸਥਾਨ ‘ਤੇ ਰਹੇ ਕੰਨਜ਼ਰਵੇਟਿਵ ਪਾਰਟੀ ਦੇ ਸੰਦੀਪ ਵਰਮਾ ਨੂੰ 6,834 ਵੋਟਾਂ ਪਈਆਂ, ਤੀਜੇ ਸਥਾਨ ਤੇ ਰਹੇ ਲਿਬਰਲ ਪਾਰਟੀ ਦੇ ਪਰਮਿੰਦਰ ਸਿੰਘ ਨੂੰ 3,461 ਵੋਟਾਂ ਪਈਆਂ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: