ਵਿਦੇਸ਼ » ਸਿੱਖ ਖਬਰਾਂ

ਪਹਿਲੇ ਪਾਤਿਸ਼ਾਹ ਗੁਰੂ ਨਾਨਕ ਦੇ 550ਵੇਂ ਪ੍ਰਕਾਸ਼ ਪੁਰਬ ‘ਤੇ ਰੁਸ਼ਨਾਏਗਾ ਮੈਲਬਰਨ; ਆਸਟਰੇਲੀਆ ‘ਚ ਵੱਡੇ ਸਰਕਾਰੀ ਸਮਾਗਮਾਂ ਦਾ ਐਲਾਨ

September 21, 2019 | By

ਮੈਲਬਰਨ : ਪਹਿਲੇ ਪਾਤਿਸ਼ਾਹ ਗੁਰੂ ਨਾਨਕ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਆਸਟਰੇਲੀਆ ਦੇ ਸੂਬੇ ਵਿਕਟੋਰੀਆ ਦੀ ਸਰਕਾਰ ਨੇ ਵੱਡੇ ਪੱਧਰ ‘ਤੇ ਮਨਾਉਣ ਦਾ ਐਲਾਨ ਕੀਤਾ ਹੈ ਜਿਸ ਤਹਿਤ ਮੈਲਬਰਨ ਦੇ ਪ੍ਰਮੁੱਖ ਸਥਾਨ ਵਿਸ਼ੇਸ਼ ਰੌਸ਼ਨੀਆਂ ਨਾਲ ਰੁਸ਼ਨਾਏ ਜਾਣਗੇ।

ਵਿਕਟੋਰੀਆ ਸਰਕਾਰ ਦੇ ਐਲਾਨ ਮੁਤਾਬਕ 12 ਨਵੰਬਰ ਮੈਲਬਰਨ ਮਿਊਜ਼ੀਅਮ , ਆਰਟਸ ਸੈੰਟਰ ਨੂੰ ਸ਼ਹਿਰ ਦੇ ਐਮੀ ਸਟੇਡੀਅਮ , ਬੋਲਟੀ ਬ੍ਰਿਜ ਸਮੇਤ ਕਈ ਹੋਰ ਵਿਸ਼ੇਸ਼ ਸਥਾਨ ਰੁਸ਼ਨਾਏ ਜਾਣਗੇ ਆਸਟਰੇਲੀਆ ਪੱਧਰ ‘ਤੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਕਿਸੇ ਸੂਬਾਈ ਸਰਕਾਰ ਦਾ ਇਹ ਵੱਡਾ ਉਪਰਾਲਾ ਹੋਵੇਗਾ ਇਸੇ ਵਿਉਂਤਬੰਦੀ ਤਹਿਤ ਸੂਬੇ ਦੀਆਂ 18 ਸੰਸਥਾਵਾਂ ਨੂੰ 2 ਲੱਖ ਆਸਟਰੇਲੀਆਈ ਡਾਲਰ ਦੀ ਰਕਮ ਵੀ ਜਾਰੀ ਕੀਤੀ ਜਾ ਰਹੀ ਹੈ ਜਿਸ ਨਾਲ ਵੱਖ ਵੱਖ ਸਥਾਨਾਂ ‘ਤੇ ਸਮਾਗਮ ਹੋਣਗੇ ਇਨ੍ਹਾਂ ‘ਚ ਸ਼ਹਿਰੀ ਇਲਾਕਿਆਂ ਤੋਂ ਇਲਾਵਾ ਖੇਤਰੀ ਹਲਕੇ ਜੀਲੌਂਗ , ਬੈੰਡਿਗੋ ਅਤੇ ਸ਼ੈਪਰਟਨ ਵੀ ਆਪਣੀ ਪੱਧਰ ‘ਤੇ ਪ੍ਰੋਗਰਾਮ ਕਰਨਗੇ।

ਬਹੁ-ਸਭਿਅਕ ਮਾਮਲਿਆਂ ਬਾਰੇ ਮੰਤਰੀ ਰਿਚਰਡ ਵੇਅਨ ਨੇ ਮੁਕਾਮੀ ਰੇਡੀਓ ਨਾਲ ਗੱਲਬਾਤ ਕਰਦਿਆਂ ਕਿਹਾ ਕਿ “ਅਕਤੂਬਰ – ਨਵੰਬਰ ਮਹੀਨੇ ਪ੍ਰਕਾਸ਼ ਪੁਰਬ ਦੇ ਸਮਾਗਮ ਹੋਣਗੇ , ਅਸੀੰ ਹਰ ਇੱਕ ਨੂੰ ਸੱਦਾ ਦਿੰਦੇ ਹਾਂ ਕਿ ਆਉ ਆਪਣੇ ਨੇੜੇ ਹੋ ਰਹੇ ਸਮਾਗਮਾਂ ‘ਚ ਪਹੁੰਚ ਕੇ ਗੁਰੂ ਸਾਹਿਬ ਬਾਰੇ ਜਾਣੀਏ”।

ਇਸ ਸੰਬੰਧ ‘ਚ ਬੈਡਿੰਗੋ ‘ਚ ਪਹਿਲੀ ਵਾਰ 20 ਅਕਤੂਬਰ ਨੂੰ ਕੇਂਦਰੀ ਇਲਾਕੇ ‘ਚ ਨਗਰ ਕੀਰਤਨ ਕੱਢਿਆ ਜਾ ਰਿਹਾ ਹੈ , ਮੈਲਬਰਨ ਅਤੇ ਜੀਲੌਂਗ ਖੇਤਰ ‘ਚ ਮਨੁੱਖਤਾ ਨੂੰ ਸਮਰਪਿਤ ਮਾਰਚ ‘ਹਿਊਮੈਨਟੀ ਵਾਕ’ ਰੱਖਿਆ ਗਿਆ ਹੈ , ਸ਼ੈਪਰਟਨ ‘ਚ ਵੀ ਹਫ਼ਤਾ ਭਰ ਸਮਾਗਮ ਰੱਖੇ ਗਏ ਹਨ ਇਸੇ ਤਰ੍ਹਾ ਸਥਾਨਕ ਆਰ.ਐਮ.ਆਈ.ਟੀ ਯੂਨੀਵਰਸਿਟੀ ‘ਚ ਗੁਰੂ ਸਾਹਿਬ ਦੀਆਂ ਯਾਤਰਾਵਾਂ ਅਤੇ ਸਿੱਖਿਆਵਾਂ ਨਾਲ ਸੰਬੰਧਿਤ ਪ੍ਰਦਰਸ਼ਨੀ ਵੀ ਇੰਨ੍ਹਾਂ ਸੂਬਾਈ ਸਮਾਗਮਾਂ ਦਾ ਹਿੱਸਾ ਹੈ ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , ,