ਸਿੱਖ ਖਬਰਾਂ

ਨਨਕਾਣਾ ਸਾਹਿਬ ਤੋਂ ਆਇਆ ਨਗਰ ਕੀਰਤਨ ਦੀ ਮਹਾਰਾਸ਼ਟਰ ਤੋਂ ਤੇਲੰਗਾਨਾ ਲਈ ਰਵਾਨਗੀ

By ਸਿੱਖ ਸਿਆਸਤ ਬਿਊਰੋ

September 16, 2019

ਅੰਮ੍ਰਿਤਸਰ: ਪਹਿਲੇ ਪਾਤਿਸ਼ਾਹ ਗੁਰੂ ਨਾਨਕ ਜੀ ਦੇ 550 ਸਾਲਾ ਪ੍ਰਕਾਸ਼ ਗੁਰਪੁਰਬ ਮੌਕੇ ਗੁਰਦੁਆਰਾ ਜਨਮ ਅਸਥਾਨ, ਨਨਕਾਣਾ ਸਾਹਿਬ ਤੋਂ ਸ਼ੁਰੂ ਹੋਇਆ ਨਗਰ ਕੀਰਤਨ ਬੀਤੇ ਕੱਲ੍ਹ ਨਾਗਪੁਰ (ਮਹਾਂਰਾਸ਼ਟਰਾ) ਤੋਂ ਤੇਲੰਗਾਨਾ ਦੇ ਨਿਜ਼ਾਮਾਬਾਦ ਤੋਂ ਅਗਲੇ ਪੜਾਅ ਲਈ ਰਵਾਨਾ ਹੋ ਗਿਆ।

ਨਾਗਪੁਰ ਵਿਚ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਵਿਖੇ ਧਾਰਮਿਕ ਦੀਵਾਨ ਸਜਾਏ ਗਏ, ਜਿਸ ਮਗਰੋਂ ਅਰਦਾਸ ਨਾਲ ਨਗਰ ਕੀਰਤਨ ਦੀ ਅੱਗੇ ਰਵਾਨਗੀ ਹੋਈ।

ਦੱਸਣਯੋਗ ਹੈ ਕਿ ਨਗਰ ਕੀਰਤਨ ਹੁਣ ਮਹਾਰਾਸ਼ਟਰ ਤੋਂ ਬਾਅਦ ਤੇਲੰਗਾਨਾ ਵਿਖੇ ਦੋ ਦਿਨ ਰਹੇਗਾ। ਇਸ ਮਗਰੋਂ ਕਰਨਾਟਕ ਅੰਦਰ ਦਾਖ਼ਲ ਹੋਵੇਗਾ। ਨਗਰ ਕੀਰਤਨ ਪ੍ਰਤੀ ਸੰਗਤ ਅੰਦਰ ਉਤਸ਼ਾਹ ਨਿਰੰਤਰ ਜਾਰੀ ਹੈ ਅਤੇ ਨਾਗਪੁਰ ਤੋਂ ਰਵਾਨਗੀ ਸਮੇਂ ਵੀ ਵੱਡੀ ਗਿਣਤੀ ਵਿਚ ਸੰਗਤ ਨੇ ਸ਼ਮੂਲੀਅਤ ਕੀਤੀ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: