ਸ. ਹਰਵਿੰਦਰ ਸਿੰਘ ਫੂਲਕਾ

ਆਮ ਖਬਰਾਂ

ਮੇਰੇ ਨਾਲ ਖੜ੍ਹਨ ਦੀ ਥਾਂਵੇ ਮੇਰੀ ਪਾਰਟੀ ਹੋਈ ਮੇਰੇ ਹੀ ਵਿਰੁੱਧ : ਹਰਵਿੰਦਰ ਸਿੰਘ ਫੂਲਕਾ

By ਸਿੱਖ ਸਿਆਸਤ ਬਿਊਰੋ

October 13, 2018

ਚੰਡੀਗੜ੍ਹ : ਪੰਜਾਬ ਸਰਕਾਰ ਵਲੋਂ ਜਸਟਿਸ ਰਣਜੀਤ ਸਿੰਘ ਕਮੀਸ਼ਨ ਦਾ ਜਾਂਚ ਲੇਖਾ ਵਿਧਾਨ ਸਭਾ ਵਿੱਚ ਪੇਸ਼ ਹੋਣ ਤੋਂ ਬਾਅਦ ਵੀ ਬਰਗਾੜੀ ਗੋਲੀਕਾਂਡ ਦੇ ਦੋਸ਼ੀਆਂ ਦੀ ਸੂਚੀ ਵਿੱਚ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਸਾਬਕਾ ਪੁਲਿਸ ਮੁਖੀ ਸੁਮੇਧ ਸੈਣੀ ਦੇ ਨਾਂਵਾਂ ਨੁੰ ਦਰਜ ਨਾ ਕਰਨ ਦੇ ਰੋਸ ਵਜੋਂ ਬੀਤੇ ਕਲ੍ਹ (12 ਅਕਤੂਬਰ) ਦਾਖਾ ਹਲਕੇ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਹਰਵਿੰਦਰ ਸਿੰਘ ਫੂਲਕਾ ਨੇ ਆਪਣੀ ਵਿਧਾਇਕੀ ਤੋਂ ਅਸਤੀਫਾ ਦੇ ਦਿੱਤਾ ਸੀ ।ਅਸਤੀਫੇ ਤੋਂ ਇੱਕ ਦਿਨ ਬਾਅਦ, ਅੱਜ ਸਾਬਕਾ ਵਿਧਾਇਕ ਨੇ ਪੱੱਤਰਕਾਰ ਵਾਰਤਾ ਵਿੱਚ ਬੋਲਦਿਆਂ ਕਿਹਾ ਕਿ ਮੇਰੇ ਅਸਤੀਫਾ ਦੇਣ ਉੱਤੇ ਵਿਰੋਧੀ ਪਾਰਟੀਆਂ ਤਾਂ ਮੇਰਾ ਵਿਰੋਧ ਕਰ ਹੀ ਰਹੀਆਂ ਨੇ ਸਗੋਂ ਮੇਰੀ ਆਪਣੀ ਪਾਰਟੀ ਦੇ ਬੰਦੇ ਵੀ ਮੇਰੇ ਖਿਲਾਫ ਹੋ ਗਏ ਹਨ।

ਸੁਖਪਾਲ ਸਿੰਘ ਖਹਿਰਾ ਵਲੋਂ ਸ.ਫੂਲਕਾ ਦੇ ਅਸਤੀਫੇ ਬਾਰੇ ਅਣਜਾਣਤਾ ਦਿਖਾਉਣ ਉੱਤੇ ਉਹਨਾਂ ਕਿਹਾ “,ਮੈਂ 9 ਅਕਤੂਬਰ ਦੀ ਰਾਤ ਨੂੰ ਸੁਖਪਾਲ ਖਹਿਰਾ ਨੂੰ ਬਰਗਾੜੀ ਵਿਖੇ ਹੋਏ ਭਾਰੀ ਇਕੱਠ ਬਾਰੇ ਵਧਾਈ ਦੇਣ ਲਈ ਫੋਨ ਕੀਤਾ ਤਾਂ ਮੇਰੀ ੳੇੁਹਨਾਂ ਨਾਲ ਅਸਤੀਫੇ ਬਾਰੇ ਵੀ ਗੱਲ ਹੋਈ ਸੀ”,

ਉਹਨਾਂ ਕਿਹਾ ਕਿ ਮੇਰੀ ਵਿਰੋਧਤਾ ਕਰਨ ਦੀ ਥਾਵੇਂ ਮੇਰੇ ਸਾਥੀਆਂ ਨੂੰ ਚਾਹੀਦਾ ਸੀ ਕਿ ਉਹ ਮੇਰਾ ਸਾਥ ਦਿੰਦਿਆਂ ਕਾਂਗਰਸ ਦੇ ਪੰਜ ਮੰਤਰੀਆਂ – ਤ੍ਰਿਪਤ ਰਜਿੰਦਰ ਬਾਜਵਾ,ਮਨਪ੍ਰੀਤ ਸਿੰਘ ਬਾਦਲ, ਨਵਜੋਤ ਸਿੰਘ ਸਿੱਧੂ, ਚਰਨਜੀਤ ਚੰਨੀ, ਸੁਖਜਿੰਦਰ ਰੰਧਾਵਾ ਦੇ ਅਸਤੀਫੇ ਲਈ ਜ਼ੋਰ ਪਾਉਂਦੇ।

ਉਹਨਾਂ ਕਿਹਾ ਕਿ ਮੇਰੇ ਲਈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਤਿਕਾਰ ਦੇ ਅੱਗੇ ਵਿਧਾਨ ਸਭਾ ਦੀ ਮੈੰਬਰੀ ਕੋਈ ਮਹੱਤਵ ਨਹੀਂ ਰੱਖਦੀ ।

ਉਹਨਾਂ ਇਸ ਮੌਕੇ ਕੜਕੜਡੂਮਾ ਅਦਾਲਤ ਵਿੱਚ ਸੱਜਣ ਕੁਮਾਰ ਅਤੇ ਜਗਦੀਸ਼ ਟਾਈਟਲਰ ਉੱਤੇ ਚਲ ਰਹੇ ਸਿੱਖ ਕਤਲੇਆਮ ਦੇ ਮੁਕੱਦਮਿਆਂ ਦੀ ਤਾਜਾ ਸਥਿਤੀ ਬਾਰੇ ਵੀ ਜਾਣਕਾਰੀ ਦਿੱਤੀ ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: