ਸੁਖਵੰਤ ਕੌਰ ਆਪਣੇ ਪਰਿਵਾਰ ਨਾਲ। ਉਸ ਦੇ ਸਹੁਰੇ ਪਰਿਵਾਰ ਦੇ ਮੈਂਬਰਾਂ ਦੀ ਪੀਲੀਭੀਤ ਜੇਲ੍ਹ ਵਿੱਚ ਕੁੱਟਮਾਰ ਕੀਤੀ ਗਈ ਸੀ। ਉਨ੍ਹਾਂ ’ਚੋਂ ਇੱਕ ਦੀ ਮੌਤ ਹੋ ਗਈ ਸੀ ਤੇ ਦੂਜੇ ਨੂੰ ਰਿਹਾਅ ਹੋਣ ਮਗਰੋਂ ਅੰਮ੍ਰਿਤਸਰ ਤਬਦੀਲ ਕੀਤਾ ਗਿਆ ਸੀ। ਉਸ ਦੇ ਪਤੀ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਸੀ

ਸਿੱਖ ਖਬਰਾਂ

ਹਾਈ ਕੋਰਟ ਨੇ ਪੁੱਛਿਆ ਕਿ ਯੂਪੀ ਸਰਕਾਰ ਦੱਸੇ ਕਿ ਉਸਨੇ ਪੀਲੀਭੀਤ ਜੇਲ੍ਹ ਕਤਲੇਆਮ ਕੇਸ ਵਾਪਸ ਕਿਉਂ ਲਿਆ

By ਸਿੱਖ ਸਿਆਸਤ ਬਿਊਰੋ

July 21, 2016

ਲਖਨਊ: ਅਲਾਹਾਬਾਦ ਹਾਈ ਕੋਰਟ ਨੇ ਉੱਤਰ ਪ੍ਰਦੇਸ਼ ਸਰਕਾਰ ਨੂੰ ਚਾਰ ਹਫਤਿਆਂ ਦਾ ਸਮਾਂ ਦਿੱਤਾ ਕਿ ਉਹ ਜਵਾਬ ਦੇਵੇ ਕਿ ਉਸਨੇ ਪੀਲੀਭੀਤ ਜੇਲ੍ਹ ਦੇ 42 ਮੁਲਾਜ਼ਮਾਂ ਦੇ ਖਿਲਾਫ ਟਾਡਾ ਅਧੀਨ ਬੰਦ 7 ਸਿੱਖਾਂ ਦੇ ਕਤਲ ਅਤੇ 21 ਜ਼ਖਮੀ ਕਰਨ ਵਾਲਾ ਕੇਸ ਵਾਪਸ ਕਿਉਂ ਲਿਆ।

ਪੀਲੀਭੀਤ ਜੇਲ੍ਹ ਦੇ ਤਸ਼ੱਦਦ ‘ਚੋਂ ਬਚੇ ਸ਼ਾਹਜਹਾਂਪੁਰ ਦੇ ਸੁਖਵੀਰ ਸਿੰਘ (45) ਦੀ ਅਰਜ਼ੀ ਦੀ ਸੁਣਵਾਈ ਕਰਦੇ ਹੋਏ ਜਸਟਿਸ ਵੀ.ਕੇ. ਬਿਰਲਾ ਨੇ ਸੁਖਵੀਰ ਸਿੰਘ ਅਤੇ ਪੀਲੀਭੀਤ ਦੇ ਹਰਜਿੰਦਰ ਸਿੰਘ ਕਾਹਲੋਂ ਨੇ 11 ਹੋਰਾਂ ਵਲੋਂ ਦਾਇਰ ਅਰਜ਼ੀ ਨੂੰ ਇਕੱਠਿਆਂ ਕਰ ਦਿੱਤਾ।

ਬੇਨਤੀਕਰਤਾ ਸਰਦੂਲ ਸਿੰਘ, ਪ੍ਰਗਤੀ ਸਿੰਘ ਅਤੇ ਮਹਿੰਦਰ ਸਿੰਘ ਨੂੰ ਉਸ ਰਾਤ ਕਈ ਸੱਟਾਂ ਲੱਗੀਆਂ ਸਨ।

ਸਬੰਧਤ ਖਬਰਾਂ: ਪੀਲੀਭੀਤ ਵਿਚ ਸਿੱਖਾਂ ਉੱਤੇ ਹੋਏ ਵਹਿਸ਼ੀ ਜੁਲਮਾਂ ਦਾ ਇਕ ਹੋਰ ਮਾਮਲਾ ਸਾਹਮਣੇ ਆਇਆ ਪੀਲੀਭੀਤ ਜੇਲ੍ਹ ਵਿੱਚ ਵਾਪਰੇ ਕਹਿਰ ਦੀ ਭੁੱਲੀ ਵਿਸਰੀ ਦਾਸਤਾਨ

ਹਰਭਜਨ ਸਿੰਘ ਨੂੰ ਨਾ ਸਿਰਫ ਉਸ ਗੰਭੀਰ ਸੱਟਾਂ ਲੱਗੀਆਂ ਸਗੋਂ ਉਸਨੇ ਆਪਣਾ ਭਰਾ ਜੀਤ ਸਿੰਘ ਵੀ ਜੇਲ੍ਹ ਸਟਾਫ ਦੇ ਹੱਥੋਂ ਖੋਇਆ। ਉਸਦੇ ਤੀਜੇ ਭਰਾ ਗੁਰਮੀਤ ਸਿੰਘ ਦੀ ਇਸ ਘਟਨਾ ਤੋਂ ਬਾਅਦ ਸਦਮੇ ਵਿਚ ਮੌਤ ਹੋ ਗਈ ਸੀ।।

ਇਹ ਕੇਸ 7 ਸਿੱਖਾਂ ਦੇ ਹਿਰਾਸਤੀ ਕਤਲ ਦਾ ਹੈ ਜੋ 8-9 ਨਵੰਬਰ 1994 ਦੀ ਰਾਤ ਨੂੰ ਪੀਲੀਭੀਤ ਦੀ ਬੈਰਕ ਨੰਬਰ 7 ਵਿਚ ਬੰਦ ਸੀ। ਸਰਕਾਰੀ ਵਕੀਲ ਕੌਸ਼ਲ ਕੁਮਾਰ ਗੰਗਵਾਰ ਨੇ ਜਨਵਰੀ 2007 ਵਿਚ ਕੇਸ ਵਾਪਸ ਲੈ ਲਿਆ ਸੀ।

ਇਸ ਖਬਰ ਨੂੰ ਅੰਗ੍ਰੇਜ਼ੀ ਵਿਚ ਪੜ੍ਹਨ ਲਈ:  http://bit.ly/29QW7qu

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: