Site icon Sikh Siyasat News

ਬਾਦਲ ਦੇ ਭਾਸ਼ਣ ‘ਚ ਰੁਕਾਵਟ ਪਾਉਣ ਕਰਕੇ ਬੈਂਸ ਭਰਾਵਾਂ ਨੂੰ ਵਿਧਾਨ ਸਭਾ ’ਚੋਂ ਬਾਹਰ ਕੱਢਿਆ ਗਿਆ

ਚੰਡੀਗੜ੍ਹ: ਲੁਧਿਆਣਾ ਤੋਂ ਆਜ਼ਾਦ ਵਿਧਾਇਕ ਭਰਾਵਾਂ ਬਲਵਿੰਦਰ ਸਿੰਘ ਬੈਂਸ ਅਤੇ ਸਿਮਰਜੀਤ ਸਿੰਘ ਬੈਂਸ ਨੂੰ ਸ਼ੁੱਕਰਵਾਰ ਮਾਰਸ਼ਲਾਂ ਨੇ ਚੁੱਕ ਕੇ ਪੰਜਾਬ ਵਿਧਾਨ ਸਭਾ ’ਚੋਂ ਬਾਹਰ ਕੱਢ ਦਿੱਤਾ। ਸਦਨ ਵਿੱਚ ਜਦੋਂ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਬੋਲਣ ਲਈ ਖੜ੍ਹੇ ਹੋਏ ਤਾਂ ਸਿਮਰਜੀਤ ਸਿੰਘ ਬੈਂਸ ਨੇ ਰਾਜਸਥਾਨ ਨੂੰ ਪੰਜਾਬ ਤੋਂ ਜਾਂਦੇ ਪਾਣੀ ਦੇ ਮੁੱਦੇ ’ਤੇ ਬੋਲਣ ਦੀ ਇਜਾਜ਼ਤ ਮੰਗੀ ਪਰ ਸਪੀਕਰ ਚਰਨਜੀਤ ਸਿੰਘ ਅਟਵਾਲ ਨੇ ਆਜ਼ਾਦ ਵਿਧਾਇਕ ਨੂੰ ਬੋਲਣ ਦੀ ਆਗਿਆ ਨਾ ਦਿੱਤੀ।

ਲੁਧਿਆਣਾ ਤੋਂ ਆਜ਼ਾਦ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੂੰ ਪੰਜਾਬ ਵਿਧਾਨ ਸਭਾ ’ਚੋਂ ਬਾਹਰ ਲਿਜਾਂਦੇ ਹੋਏ ਮਾਰਸ਼ਲ

ਬੈਂਸ ਨੇ ਜਦੋਂ ਬੋਲਣਾ ਜਾਰੀ ਰੱਖਿਆ ਤਾਂ ਸਪੀਕਰ ਨੇ ਉਨ੍ਹਾਂ ਨੂੰ ਸਦਨ ’ਚੋਂ ਬਾਹਰ ਜਾਣ ਦਾ ਹੁਕਮ ਦਿੱਤਾ। ਬੈਂਸ ਸਪੀਕਰ ਦੇ ਹੁਕਮਾਂ ਤੋਂ ਬਾਅਦ ਵੀ ਆਪਣੀ ਗੱਲ ਕਹਿਣ ’ਤੇ ਅੜੇ ਰਹੇ ਤਾਂ ਅਟਵਾਲ ਦੇ ਨਿਰਦੇਸ਼ਾਂ ’ਤੇ ਮਾਰਸ਼ਲਾਂ ਨੇ ਸਿਮਰਜੀਤ ਸਿੰਘ ਬੈਂਸ ਅਤੇ ਉਨ੍ਹਾਂ ਦੇ ਭਰਾ ਬਲਵਿੰਦਰ ਸਿੰਘ ਬੈਂਸ, ਜੋ ਰੋਸ ਪ੍ਰਗਟਾਉਣ ਲਈ ਸਪੀਕਰ ਦੇ ਆਸਣ ਸਾਹਮਣੇ ਬੈਠੇ ਸਨ, ਨੂੰ ਚੁੱਕ ਕੇ ਬਾਹਰ ਕੱਢ ਦਿੱਤਾ।

ਕਾਂਗਰਸੀ ਮੈਂਬਰਾਂ ਨੇ ਹਮਾਇਤ ਤਾਂ ਕੀਤੀ ਪਰ ਜ਼ਿਆਦਾ ਖੁੱਲ੍ਹ ਕੇ ਆਜ਼ਾਦ ਵਿਧਾਇਕਾਂ ਦੇ ਪੱਖ ’ਚ ਨਾ ਆਏ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version