ਸਿਆਸੀ ਖਬਰਾਂ

ਭਾਰਤ ਵਿੱਚ ਹਿੰਦੂਤਵ ਦਾ ਪ੍ਰਚਾਰ ਸਿਖਰਾਂ ‘ਤੇ, ਦਿੱਲੀ ‘ਚ 800 ਸਾਲ ਬਾਅਦ ਹਿੰਦੂ ਸਵੈਅਭਿਮਾਨ ਦੇ ਹੱਥ ਆਈ ਸੱਤਾ: ਸਿੰਘਲ

November 22, 2014 | By

ਨਵੀਂ ਦਿੱਲੀ (21 ਨਵੰਬਰ, 2014): ਭਾਰਤ ਦੇ ਕੇਂਦਰ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਿੱਚ ਭਾਜਪਾ ਦੀ ਸਰਕਾਰ ਹੋਂਦ ਵਿੱਚ ਆਉਣ ਤੋਂ ਬਾਅਦ ਬਾਰਤ ਵਿੱਚ ਹਿੰਦੂਤਵੀ ਜੱਥੇਬੰਦੀਆਂ ਵੱਲੋਂ ਹਿੰਦੂਤਵ ਦਾ ਪ੍ਰਚਾਰ ਪੂਰਾ ਪ੍ਰਚੰਡ ਕਰ ਦਿੱਤਾ ਹੈ।

ਵਿਸ਼ਵ ਹਿੰਦੂ ਪ੍ਰੀਸ਼ਦ ਦਿੱਲੀ ਵਿੱਚ ਵਿਸ਼ਵ ਹਿੰਦੂ ਕਾਂਗਰਸ 2014 ਦਾ ਸੰਮੇਲਨ ਕਰਵਾ ਰਹੀ ਹੈ। ਇਸਦੇ ੳੇਦਘਾਟਨ ਸਮਾਰੋਹ ਵਿੱਚ ਵੀ.ਐਚ.ਪੀ. ਨੇਤਾ ਅਸ਼ੋਕ ਸਿੰਘਲ ਨੇ ਇਕ ਵਿਵਾਦਿਤ ਬਿਆਨ ਦਿੱਤਾ ਹੈ। ਉਨ੍ਹਾਂ ਨੇ ਕਿਹਾ ਕਿ ਦਿੱਲੀ ‘ਚ 800 ਸਾਲ ਬਾਅਦ ਹਿੰਦੂ ਸਵੈਅਭਿਮਾਨ ਦੇ ਹੱਥ ਸੱਤਾ ਆਈ ਹੈ। ਦਿੱਲੀ ‘ਚ ਪਿ੍ਥਵੀਰਾਜ ਚੌਹਾਨ ਤੋਂ ਬਾਅਦ ਪਹਿਲੀ ਵਾਰ ਹਿੰਦੂਆਂ ਹੱਥ ਸੱਤਾ ਆਈ ਹੈ।

Ashok-Singhal-e1416595278637

ਅਸ਼ੋਕ ਸਿੰਘਲ

ਸਿੰਘਲ ਨੇ ਇਹ ਬਿਆਨ ਦੇ ਕੇ ਵਿਵਾਦ ਨੂੰ ਹਵਾ ਦੇ ਦਿੱਤੀ ਹੈ।  ਇਸ ਤੋਂ ਇਲਾਵਾ ਆਰ.ਐਸ.ਐਸ. ਮੁਖੀ ਮੋਹਨ ਭਾਗਵਤ ਨੇ ਆਪਣੇ ਸੰਬੋਧਨ ‘ਚ ਕਿਹਾ ਕਿ ਹਿੰਦੂ ਦੀ ਹੋਂਦ ਸਭ ਤੋਂ ਪੁਰਾਣੀ ਹੈ ।ਭਾਗਵਤ ਨੇ ਕਿਹਾ ਕਿ ਹਿੰਦੂਤਵ ਨਾਲ ਨਵਾਂ ਰਸਤਾ ਮਿਲੇਗਾ । ਉਨ੍ਹਾਂ ਹਿੰਦੂਆਂ ਨੂੰ ਇਕਜੁੱਟ ਹੋਣ ਦਾ ਸੱਦਾ ਦਿੰਦਿਆਂ ਕਿਹਾ ਕਿ ਹਿੰਦੂ ਦਾ ਅਰਥ ਅਨੇਕਤਾ ‘ਚ ਏਕਤਾ ਹੈ।

ਦੁਨੀਆ ਨੂੰ ਸਿਖਾਉਣ ਦਾ ਸਹੀ ਸਮਾਂ ਹੈ, ਕਿਉਂਕਿ 2000 ਸਾਲ ਤੋਂ ਸਹੀ ਰਸਤਾ ਨਹੀਂ ਮਿਲਿਆ ਹੈ।  ਉਨ੍ਹਾਂ ਨੇ ਕਿਹਾ ਕਿ ਹਿੰਦੂਆਂ ਨੂੰ ਸਿਖਾਉਣ ਦੀ ਜ਼ਿੰਮੇਵਾਰੀ ਹਿੰਦੂਆਂ ਦੀ ਹੈ । ਦੁਨੀਆਂ ‘ਚ ਗਿਆਨ ਦੇਣ ਲਈ ਹਿੰਦੂਆਂ ਨੂੰ ਭੇਜਿਆ ਗਿਆ ਹੈ।  ਇਹ ਪ੍ਰੋਗਰਾਮ 23 ਨਵੰਬਰ ਤੱਕ ਚੱਲੇਗਾ ।

ਵਿਸ਼ਵ ਹਿੰਦੂ ਫਾਊਾਡੇਸ਼ਨ ਤਿੰਨ ਦਿਨਾ ਵਿਸ਼ਵ ਹਿੰਦੂ ਕਾਂਗਰਸ 2014 ਦਾ ਅਯੋਜਨ ਕਰਵਾ ਰਹੀ ਹੈ। ਇਸ ਸੰਮੇਲਨ ‘ਚ 40 ਤੋਂ ਵੱਧ ਦੇਸ਼ਾਂ ਦੇ ਕਰੀਬ 1500 ਨੇਤਾ ਭਾਗ ਲੈ ਸਕਦੇ ਹਨ । ਇਹ ਹਿੰਦੂ ਸਮਾਜ ਨੂੰ ਦੁਨੀਆ ਭਰ ਤੋਂ ਮਿਲਣ ਵਾਲੀਆਂ ਚੁਣੌਤੀਆਂ ਦੇ ਹੱਲ ਲੱਭਣ ਲਈ ਵਿਸ਼ਵ ਮੰਚ ਪ੍ਰਦਾਨ ਕਰੇਗਾ।

ਇਸ ਸਮੇਂ ਅਸ਼ੋਕ ਸਿੰਘਲ ਨੇ ਕਿਹਾ ਕਿ ਸੰਸਕ੍ਰਿਤ ਭਾਰਤ ਦੀ ਰਾਸ਼ਟਰੀ ਭਾਸ਼ਾ ਹੈ ਅਤੇ ਇਸਨੂੰ ਭਾਰਤ ਦੇ ਹਰ ਸਕੂਲ ਵਿੱਚ ਲਾਗੂ ਕਰਨਾ ਚਾਹੀਦਾ ਹੈ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , , ,