ਆਮ ਖਬਰਾਂ » ਸਿਆਸੀ ਖਬਰਾਂ

ਮੈਂ ਤਾਂ ਡੇਰੇ ਸਿਰਸਾ ਵਿੱਚ ਜਾਂਦਾ ਰਹਾਂਗਾ: ਹਰਿਆਣਾ ਕੈਬਨਿਟ ਮੰਤਰੀ ਅਨਿਲ ਵਿੱਜ

September 9, 2017 | By

ਚੰਡੀਗੜ: ਬਲਾਤਕਾਰ ਕੇਸ ‘ਚ ਸਿਰਸਾ ਮੁੱਖੀ ਨੂੰ ਸੀ. ਬੀ. ਆਈ. ਅਦਾਲਤ ਵੱਲੋ 20 ਸਾਲਾ ਸਜ਼ਾ ਸੁਣਾਏ ਜਾਣ ਤੋਂ ਬਾਅਦ ਰਾਮ ਰਹੀਮ ਰੋਹਤਕ ਜੇਲ੍ਹ ਵਿੱਚ ਸਜ਼ਾ ਭੁਗਤ ਰਿਹਾ ਹੈ।ਮੀਡੀਏ ਤੋਂ ਮਿਲੀ ਜਾਣਕਾਰੀ ਅਨੁਸਾਰ ਹਰਿਆਣਾ ਦੇ ਭਾਜਪਾ ਆਗੂ ਅਨਿਲ ਵਿੱਜ ਤੋਂ ਪੁੱਛੇ ਸਵਾਲ ਕਿ ਸਿਰਸਾ ਮੁਖੀ ਰਾਮ ਰਹੀਮ ਨੂੰ ਆਪਣੇ ਅਖਤਿਆਰੀ ਫੰਡ ਵਿੱਚੋਂ 50 ਲੱਖ ਰੁਪਏ ਦੀ ਗਰਾਂਟ ਦੇਣ ਦੇ ਜਵਾਬ ’ਤੇ ਹਰਿਆਣਾ ਦੇ ਕੈਬਨਿਟ ਮੰਤਰੀ ਵਿੱਜ ਭੜਕ ਪਏ ਅਤੇ ਕਿਹਾ ਕਿ ‘‘ਮੈਂ ਡੇਰਾ ਮੁਖੀ ਰਾਮ ਰਹੀਮ ਨੂੰ ਨਹੀਂ ਡੇਰੇ ਨੂੰ ਗਰਾਂਟ ਦਿੱਤੀ ਹੈ।’’ ਹਰਿਆਣਾ ਦੇ ਸਿਹਤ ਅਤੇ ਖੇਡ ਮੰਤਰੀ ਅਨਿਲ ਵਿੱਜ ਨੇ ਕਿਹਾ ਕਿ ਸਿਰਸਾ ਡੇਰਾ ਮੁੱਖੀ ਰਾਮ ਰਹੀਮ ਬਲਾਤਕਾਰ ਦੇ ਮਾਮਲੇ ਵਿੱਚ ਜ਼ੇਲ ਗਿਆ ਹੈ, ਨਾ ਕਿ ਹਰਿਆਣਾ ਸਰਕਾਰ ਨੇ ਡੇਰੇ ਨੂੰ ਗੈਰਕਾਨੂੰਨੀ ਐਲਾਨਿਆ ਹੈ, ਇਸ ਲਈ ਡੇਰੇ ਵਿੱਚ ਜਾਣ ਦੀ ਮਨਾਹੀ ਨਹੀਂ।Ram Rahim blessing Anil Vij

ਵਿੱਜ ਨੇ ਕਿਹਾ ਕਿ ਡੇਰਾ ਪਹਿਲਾਂ ਵੀ ਚਲਦਾ ਰਿਹਾ ਹੈ ਅਤੇ ਅੱਗੇ ਵੀ ਚਲਦਾ ਰਹੇਗਾ। ਡੇਰੇ ਵਿੱਚ ਜਾਣ ਬਾਰੇ ਸ੍ਰੀ ਵਿੱਜ ਨੇ ਕਿਹਾ ਕਿ ਕਿੱਥੇ ਜਾਣਾ ਹੈ, ਕਿੱਥੇ ਨਹੀਂ ਜਾਣਾ, ਇਹ ਮੰਤਰੀਆਂ ਦਾ ਨਿੱਜੀ ਮਾਮਲਾ ਹੈ।

ਗਰਾਂਟ ਦੇਣ ਬਾਰੇ ਵਿੱਜ ਨੇ ਕਿਹਾ ਕਿ ਉਹ ਖੇਡ ਮੰਤਰੀ ਹਨ ਅਤੇ ਉਨ੍ਹਾਂ ਡੇਰਾ ਮੁਖੀ ਵੱਲੋਂ ਬਣਾਏ ਜਾਣ ਵਾਲੇ ਖੇਡ ਗਰਾਮ ਲਈ ਗਰਾਂਟ ਦਿੱਤੀ ਹੈ।

ਡੇਰੇ ਕੋਲੋਂ ਵੋਟਾਂ ਮੰਗਣ ਦੇ ਸੰਦਰਭ ਵਿੱਚ ਵਿੱਜ ਨੇ ਕਿਹਾ ਕਿ ਉਹ ਤਾਂ ਇਕ ਇਕ ਵੋਟ ਮੰਗਣ ਲਈ ਜਾਂਦੇ ਹਨ ਅਤੇ ਉਹ ਡੇਰੇ ਵਿੱਚ ਵੀ ਪ੍ਰੇਮੀਆਂ ਦੀਆਂ ਵੋੋਟਾਂ ਮੰਗਣ ਜਾਣਗੇ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , ,