ਆਮ ਖਬਰਾਂ

ਅਮਰਨਾਥ ਯਾਤਰਾ ਨਾ ਸ਼ੁਰੂ ਹੋਈ ਤਾਂ ਜੰਮੂ ਤੋਂ ਕੋਈ ਗੱਡੀ ਪੰਜਾਬ ਨਹੀਂ ਵੜਨ ਦਵਾਂਗੇ: ਹਿੰਦੂ ਜਥੇਬੰਦੀਆਂ

July 10, 2016 | By

ਚੰਡੀਗੜ੍ਹ: ਕਸ਼ਮੀਰੀ ਮੁਜਾਹਦੀਨ ਬੁਰਹਾਨ ਵਾਨੀ ਦੀ ਪੁਲਿਸ ਮੁਕਾਬਲੇ ਵਿਚ ਹੋਈ ਮੌਤ ਤੋਂ ਬਾਅਦ ਸਾਰੇ ਕਸ਼ਮੀਰ ਵਿਚ ਹਾਲਾਤ ਬੇਕਾਬੂ ਹੋ ਗਏ ਹਨ। ਹਾਲਾਤਾਂ ਦੇ ਮੱਦੇਨਜ਼ਰ ਸਰਕਾਰ ਨੇ ਅਮਰਨਾਥ ਯਾਤਰਾ ਰੋਕ ਦਿੱਤੀ ਅਤੇ ਇੰਟਰਨੈਟ, ਫੋਨ ਸੇਵਾਵਾਂ ਬੰਦ ਕਰ ਦਿੱਤੀਆਂ ਹਨ।

ਅਮਰਨਾਥ ਯਾਤਰਾ ਰੋਕੇ ਜਾਣ ਦਾ ਵਿਰੋਧ ਕਰਦੇ ਹੋਏ ਹਿੰਦੂ ਜਥੇਬੰਦੀਆਂ ਦੇ ਮੈਂਬਰ

ਅਮਰਨਾਥ ਯਾਤਰਾ ਰੋਕੇ ਜਾਣ ਦਾ ਵਿਰੋਧ ਕਰਦੇ ਹੋਏ ਹਿੰਦੂ ਜਥੇਬੰਦੀਆਂ ਦੇ ਮੈਂਬਰ

ਅਮਰਨਾਥ ਯਾਤਰਾ ਰੁਕਣ ‘ਤੇ ਹਿੰਦੂ ਜਥੇਬੰਦੀਆਂ ਨੇ ਪਠਾਨਕੋਟ-ਜੰਮੂ ਹਾਈਵੇ ਜਾਮ ਕਰ ਕੇ ਸਰਕਾਰ ਨੂੰ ਧਮਕੀ ਦਿੱਤੀ ਕਿ ਜੇਕਰ ਕਲ ਤਕ ਅਰਮਨਾਥ ਯਾਤਰਾ ਫਿਰ ਤੋਂ ਸ਼ੁਰੂ ਨਾ ਕੀਤੀ ਤਾਂ ਜੰਮੂ ਤੋਂ ਆ ਰਹੀਆਂ ਗੱਡੀਆਂ ਨੂੰ ਪੰਜਾਬ ਵਿਚ ਨਹੀਂ ਵੜਨ ਦਿੱਤਾ ਜਾਵੇਗਾ।

ਜੰਮੂ ਤੋਂ ਆ ਰਹੀਆਂ ਸਾਰੀਆਂ ਗੱਡੀਆਂ ਨੂੰ ਹਾਈਵੇ ‘ਤੇ ਰੋਕ ਲਿਆ ਗਿਆ ਅਤੇ ਸੜਕਾਂ ‘ਤੇ ਟਾਇਰਾਂ ਨੂੰ ਅੱਗਾਂ ਲਾ ਰਾਹ ਰੋਕੇ ਗਏ।

ਜ਼ਿਕਰਯੋਗ ਹੈ ਕਿ ਹਿਜ਼ਬੁਲ ਮੁਜਾਹਦੀਨ ਦੇ ਕਮਾਂਡਰ ਬੁਰਹਾਨ ਵਾਨੀ ਦੀ ਮੌਤ ਤੋਂ ਬਾਅਦ ਸਾਰੇ ਕਸ਼ਮੀਰ ਵਿਚ ਵੱਡੇ ਪੱਧਰ ‘ਤੇ ਰੋਸ ਪ੍ਰਦਰਸ਼ਨ, ਅੱਗਜਨੀ ਅਤੇ ਪੱਥਰਬਾਜ਼ੀ ਹੋ ਰਹੀ ਹੈ ਅਤੇ ਸਥਾਨਕ ਲੋਕਾਂ ਅਤੇ ਪੁਲਿਸ ਵਿਚਾਲੇ ਝੜਪਾਂ ਜਾਰੀ ਹਨ। ਪੁਲਿਸ ਫਾਇਰਿੰਗ ‘ਚ ਹੁਣ ਤਕ 18 ਕਸ਼ਮੀਰੀਆਂ ਦੇ ਮਾਰੇ ਜਾਣ ਦੇ ਖਬਰ ਹੈ। ਰੇਲ ਗੱਡੀਆਂ ਵੀ ਬੰਦ ਕਰ ਦਿੱਤੀਆਂ ਗਈਆਂ ਹਨ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: