ਸਿਆਸੀ ਖਬਰਾਂ

ਭਾਰਤ ਦੇ ਇਤਰਾਜ਼ਾਂ ਦੇ ਬਾਵਜੂਦ ਪਾਕਿ ਵਜ਼ੀਰ ਨੇ ਅਜ਼ਾਦੀ ਪੱਖੀ ਕਸ਼ਮੀਰੀ ਆਗੂ ਨਾਲ ਗੱਲ ਕੀਤੀ

By ਸਿੱਖ ਸਿਆਸਤ ਬਿਊਰੋ

February 04, 2019

ਚੰਡੀਗੜ੍ਹ: ਲੰਘੇ ਦਿਨੀਂ ਜਦੋਂ ਪਾਕਿਸਤਾਨ ਦੇ ਵਿਦੇਸ਼ ਮਾਮਲਿਆਂ ਦੇ ਵਜ਼ੀਰ ਸ਼ਾਹ ਮਹਿਮੂਦ ਕੁਰੈਸ਼ੀ ਨੇ ਅਜ਼ਾਦੀ ਪੱਖੀ ਕਸ਼ਮੀਰੀ ਆਗੂ ਮੀਰਵਾਈਜ਼ ਉਮਰ ਫਾਰੂਕ ਨਾਲ ਫੋਨ ਰਾਹੀਂ ਗੱਲਬਾਤ ਕੀਤੀ ਸੀ ਤਾਂ ਭਾਰਤ ਸਰਕਾਰ ਨੇ ਇਸ ਉੱਤੇ ਖਾਸਾ ਇਤਰਾਜ਼ ਜਤਾਇਆ ਸੀ। ਪਰ ਲੰਘੇ ਸ਼ਨਿੱਚਰਵਾਰ ਪਾਕਿ ਵਜ਼ੀਰ ਨੇ ਭਾਰਤ ਸਰਕਾਰ ਦੇ ਇਤਰਾਜ਼ਾਂ ਨੂੰ ਨਜ਼ਰਅੰਦਾਜ਼ ਕਰਦਿਆਂ ਮੁੜ ਇਕ ਹੋਰ ਅਜ਼ਾਦੀ ਪਸੰਦ ਕਸ਼ਮੀਰੀ ਆਗੂ ਨਾਲ ਫੋਨ ਉੱਤੇ ਗੱਲਬਾਤ ਕੀਤੀ।

ਕਸ਼ਮੀਰ ਦੀਆਂ ਅਜ਼ਾਦੀ ਪੱਖੀ ਧਿਰਾਂ ਦੀ ਸਾਂਝੀ ਜਥੇਬੰਦੀ ਆਲ ਪਾਰਟੀ ਹੁਰੀਅਤ ਕਾਨਫਰੰਸ ਨੇ ਇਕ ਲਿਖਤੀ ਬਿਆਨ ਵਿਚ ਕਿਹਾ ਹੈ ਕਿ ਸ਼ਨਿੱਚਰਵਾਰ ਦੇਰ ਸ਼ਾਮ ਪਾਕਿਸਤਾਨ ਦੇ ਵਜ਼ੀਰ ਸ਼ਾਹ ਮਹਿਮੂਦ ਕੁਰੈਸ਼ੀ ਨੇ ਹੁਰੀਅਤ ਦੇ ਮੁਖੀ ਸੱਈਅਦ ਅਲੀ ਗਿਲਾਨੀ ਨਾਲ ਗੱਲਬਾਤ ਕੀਤੀ। ਹੁਰੀਅਤ ਨੇ ਕਿਹਾ ਹੈ ਕਿ ਪਾਕਿਸਤਾਨ ਦੇ ਵਜ਼ੀਰ ਇਸ ਗੱਲਬਾਤ ਦੌਰਾਨ ਕਸ਼ਮੀਰੀ ਆਗੂਆਂ ਨੂੰ “ਨੈਤਿਕ, ਸਿਆਸੀ ਅਤੇ ਸ਼ਫਾਰਤੀ” ਪੱਧਰ ਤੇ ਹਿਮਾਇਤ ਜਾਰੀ ਰੱਖਣ ਦਾ ਭਰੋਸਾ ਦਿਵਾਇਆ ਹੈ।

⊕ ਵਧੇਰੇ ਵਿਸਤਾਰ ਲਈ ਇਹ ਖਬਰ ਅੰਗਰੇਜ਼ੀ ਵਿਚ ਪੜ੍ਹੋ –  IGNORING INDIA’S OBJECTIONS, PAKISTANI FOREIGN MINISTER CALLS ANOTHER PRO-FREEDOM KASHMIRI LEADER

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: