ਚੰਡੀਗੜ੍ਹ: ਭਾਵੇਂ ਪੰਜਾਬ ਦੇ ਪਾਣੀਆਂ ਦਾ ਮਸਲਾ ਹੋਵੇ ਭਾਵੇਂ ਚੰਡੀਗੜ੍ਹ ਦਾ, ਪੰਜਾਬ ਦੇ ਹਿੰਦ ਨਵਾਜ਼ ਸਿਆਸੀ ਆਗੂ ਇਹਨਾਂ ਮਸਲਿਆਂ ‘ਤੇ ਬਿਆਨਬਾਜ਼ੀਆਂ ਕਰਕੇ ਆਪਣੀਆਂ ਸਿਆਸੀ ਰੋਟੀਆਂ ਤਾਂ ਕਈ ਦਹਾਕਿਆਂ ਤੋਂ ਸੇਕਦੇ ਰਹੇ ਹਨ, ਪਰ ਕਿਸੇ ਵੀ ਸਿਆਸੀ ਆਗੂ ਦੀਆਂ ਲੱਤਾਂ ਨੇ ਇਨ੍ਹਾਂ ਮਸਿਲਆਂ ‘ਤੇ ਭਾਰਤੀ ਕੇਂਦਰੀ ਹਕੂਮਤ ਨਾਲ ਿਸੱਧੀ ਟੱਕਰ ਲੈਣ ਜੋਗਾ ਭਾਰ ਨਹੀਂ ਚੁੱਿਕਆ। ਪੰਜਾਬ ਤੋਂ ਸਾਰਾ ਕੁਝ ਲੁੱਟ ਿਲਆ ਿਗਆ ਤੇ ਪੰਜਾਬ ਦੇ ਿਸਆਸੀ ਆਗੂ ਮਹਿਜ਼ ਿਬਆਨਬਾਜ਼ੀਆਂ ਜਾ ਿੲਕ ਦੂਜੇ ਉੱਤੇ ਤੋਹਮਤਾਂ ਲਾਉਣ ਜੋਗੇ ਹੀ ਰਹੇ। ਹੁਣ ਜਦੋਂ ਚੰਡੀਗੜ੍ਹ ਉਪਰ ਪੰਜਾਬ ਦੇ ਹੱਕਾਂ ਨੂੰ ਖਤਮ ਕਰਨ ਲਈ ਭਾਰਤ ਸਰਕਾਰ ਵੱਲੋਂ ਿੲਕ ਹੋਰ ਤਾਜ਼ਾ ਨੋਟੀਫਿਕੇਸ਼ਨ ਜਾਰੀ ਕੀਤਾ ਿਗਆ ਹੈ ਤਾਂ ਿੲਹ ਿਸਆਸੀ ਆਗੂ ਭਾਰਤ ਸਰਕਾਰ ਿਖਲਾਫ ਮੋਰਚਾ ਖੋਲ੍ਹਣ ਦੀ ਬਜਾਏ ਆਪਸੀ ਤੋਹਮਤਬਾਜ਼ੀਆਂ ਿਵਚ ਲੱਗ ਗਏ ਹਨ।
ਅਿਜਹੀ ਿੲਕ ਤੋਹਮਤ ਲਾਉਂਿਦਆਂ ਪੰਜਾਬ ਦੇ ਕੈਬਿਨਟ ਮੰਤਰੀ ਤੇ ਕਾਂਗਰਸੀ ਆਗੂ ਸੁਖਿਜੰਦਰ ਿਸੰਘ ਬਰੰਧਾਵਾ ਨੇ ਇਸ ਮਾਮਲੇ ਉਪਰ ਕੇਂਦਰ ਵਿੱਚ ਭਾਈਵਾਲ ਅਕਾਲੀ ਦਲ (ਬਾਦਲ) ਅਤੇ ਭਾਜਪਾ ਦੀ ਸੂਬਾਈ ਿੲਕਾਈ ਨੂੰ ਆਪਣਾ ਸਟੈਂਡ ਸਪੱਸ਼ਟ ਕਰਨ ਲਈ ਕਿਹਾ ਹੈ।
ਅੱਜ ਇਥੇ ਜਾਰੀ ਪ੍ਰੈਸ ਬਿਆਨ ਵਿੱਚ ਰੰਧਾਵਾ ਨੇ ਕਿਹਾ, “ਭਾਜਪਾ ਅਤੇ ਅਕਾਲੀ ਦਲ (ਬਾਦਲ) ਦਾ ਪੰਜਾਬ ਵਿਰੋਧੀ ਚਿਹਰਾ ਹੁਣ ਨੰਗਾ ਹੋ ਗਿਆ ਹੈ ਅਤੇ ਤਾਜ਼ਾ ਜਾਰੀ ਨੋਟੀਫਿਕੇਸ਼ਨ ਨੇ ਸਿੱਧ ਕਰ ਦਿੱਤਾ ਹੈ ਕਿ ਅਕਾਲੀ ਦਲ ਸਿਰਫ ਰਾਜਸੀ ਰੋਟੀਆਂ ਸੇਕਣ ਲਈ ਪੰਜਾਬ ਦੇ ਹਿੱਤਾਂ ਲਈ ਅਖੌਤੀ ਆਵਾਜ਼ ਉਠਾਉਂਦਾ ਰਿਹਾ ਹੈ।”
ਉਨ੍ਹਾਂ ਕਿਹਾ, “ਜਿਹੜੀ ਕੇਂਦਰ ਸਰਕਾਰ ਨੇ ਚੰਡੀਗੜ੍ਹ ਬਾਰੇ ਤਾਜ਼ਾ ਨੋਟੀਫਿਕੇਸ਼ਨ ਜਾਰੀ ਕਰ ਕੇ 60:40 ਅਨੁਪਾਤ ਨੂੰ ਖਤਮ ਕਰਨ ਦਾ ਫੈਸਲਾ ਕੀਤਾ ਹੈ, ਉਸ ਵਿੱਚ ਬਾਦਲ ਪਰਿਵਾਰ ਦੀ ਨੂੰਹ ਹਰਸਿਮਰਤ ਕੌਰ ਬਾਦਲ ਕੇਂਦਰੀ ਮੰਤਰੀ ਹੈ।” ਉਨ੍ਹਾਂ ਕਿਹਾ ਕਿ ਅਕਾਲੀ ਦਲ ਵੱਲੋਂ ਇਸ ਮਾਮਲੇ ਉਤੇ ਵੱਟੀ ਚੁੱਪ ਇਹ ਸਾਬਤ ਕਰ ਰਹੀ ਹੈ ਕਿ ਬਾਦਲਾਂ ਨੇ ਆਪਣੇ ਪਰਿਵਾਰਕ ਹਿੱਤਾਂ ਖਾਤਰ ਪੰਜਾਬ ਦੇ ਹਿੱਤਾਂ ਨੂੰ ਕੇਂਦਰ ਵਿੱਚ ਸੱਤਾ ‘ਤੇ ਕਾਬਜ਼ ਭਾਜਪਾ ਕੋਲ ਗਹਿਣੇ ਰੱਖ ਦਿੱਤਾ ਹੈ। ਉਨ੍ਹਾਂ ਕਿਹਾ ਕਿ ਅਕਾਲੀ ਦਲ ਨੂੰ ਸਿਰਫ ਹਰਸਿਮਰਤ ਦੀ ਕੁਰਸੀ ਨਜ਼ਰ ਆਉਂਦੀ ਹੈ ਜਿਸ ਕਾਰਨ ਉਸ ਨੇ ਪੰਜਾਬ ਦੇ ਹਿੱਤਾਂ ਨੂੰ ਤਿਲਾਂਜਲੀ ਦੇ ਦਿੱਤੀ ਹੈ।
ਰੰਧਾਵਾ ਨੇ ਕਿਹਾ ਕਿ ਅਕਾਲੀ ਦਲ (ਬਾਦਲ) ਦੇ ਟਕਸਾਲੀ ਆਗੂਆਂ ਨੇ ਵੀ ਚੰਡੀਗੜ੍ਹ ਦੇ ਮੁੱਦੇ ਉਤੇ ਭਾਜਪਾ ਨਾਲੋਂ ਨਾਤਾ ਤੋੜਨ ਦੀ ਗੱਲ ਕਹੀ ਹੈ। ਕੀ ਹੁਣ ਬਾਦਲ ਪਰਿਵਾਰ ਇਸ ਮੁੱਦੇ ਉਤੇ ਭਾਜਪਾ ਨੂੰ ਅੱਖਾਂ ਦਿਖਾਏਗਾ ਜਾਂ ਫੇਰ ਆਪਣੀ ਕੁਰਸੀ ਖਾਤਰ ਪੰਜਾਬ ਦੇ ਹਿੱਤਾਂ ਨੂੰ ਕੁਰਬਾਨ ਕਰ ਦੇਵੇਗਾ। ਉਨ੍ਹਾਂ ਕਿਹਾ ਕਿ ਭਾਰਤ ਸਰਕਾਰ ਵੱਲੋਂ ਜਾਰੀ ਤਾਜ਼ਾ ਨੋਟੀਫਿਕੇਸ਼ਨ ਨਾਲ ਚੰਡੀਗੜ੍ਹ ਉਪਰ ਪੰਜਾਬ ਦੇ ਹੱਕਾਂ ਨੂੰ ਖਤਮ ਕਰਨ ਦੀ ਸ਼ੁਰੂਆਤ ਕੀਤੀ ਹੈ ਜਿਸ ਨਾਲ ਚੰਡੀਗੜ੍ਹ ਵਿੱਚ ਪੰਜਾਬ ਦੇ ਅਫਸਰਾਂ ਦੀ ਤਾਇਨਾਤੀ ਖਤਮ ਹੋ ਜਾਵੇਗੀ।
ਰੰਧਾਵਾ ਨੇ ਕਿਹਾ ਕਿ ਭਾਜਪਾ ਦਾ ਸੂਬਾ ਯੂਨਿਟ ਹਰ ਛੋਟੀ ਜਿਹੀ ਗੱਲ ‘ਤੇ ਵੱਡੇ-ਵੱਡੇ ਬਿਆਨ ਦੇਣ ਲਈ ਤਾਂ ਅੱਗੇ ਆ ਜਾਂਦਾ ਹੈ ਪਰ ਹੁਣ ਉਹ ਇਸ ਮੁੱਦੇ ਉਪਰ ਕਿਉਂ ਚੁੱਪ ਹੈ। ਉਨ੍ਹਾਂ ਕਿਹਾ ਕਿ ਭਾਜਪਾ ਦਾ ਸੂਬਾ ਪ੍ਰਧਾਨ ਹੁਣ ਕਿਉਂ ਨਹੀਂ ਬੋਲਦਾ, ਉਹ ਹੁਣ ਕੇਂਦਰ ਸਰਕਾਰ ਖਿਲਾਫ ਧਰਨਾ ਲਾਵੇ।
ਿਜ਼ਕਰਯੋਗ ਹੈ ਿਕ ਭਾਰਤ ਦੇ ਕੇਂਦਰੀ ਿਵਚ ਿਜਹੜੀ ਮਰਜ਼ੀ ਸਰਕਾਰ ਰਹੀ ਹੋਵੇ, ਭਾਵੇਂ ਕਾਂਗਰਸ ਦੀ ਜਾ ਭਾਜਪਾ ਦੀ, ਹਰ ਸਰਕਾਰ ਨੇ ਪੰਜਾਬ ਨਾਲ ਧੱਕਾ ਹੀ ਕੀਤਾ ਹੈ ਤੇ ਪੰਜਾਬ ਦੇ ਹੱਕਾਂ ਦਾ ਘਾਣ ਕੀਤਾ ਹੈ। ਪਰ ਪੰਜਾਬ ਦੇ ਿਸਆਸੀ ਆਗੂ ਆਪਣੀਆਂ ਕੁਰਸੀਆਂ ਅਤੇ ਚੌਧਰਾਂ ਖਾਤਰ ਲਗਾਤਾਰ ਪੰਜਾਬ ਦੇ ਹੱਕਾਂ ਨੂੰ ਵੇਚਦੇ ਆਏ ਹਨ, ਫੇਰ ਭਾਵੇਂ ਉਹ ਬਾਦਲ ਦਲ ਨਾਲ ਸਬੰਿਧਤ ਹੋਣ ਭਾਵੇਂ ਕਾਂਗਰਸ ਨਾਲ।