ਸਿੱਖ ਖਬਰਾਂ

ਇੰਡੀਅਨ ਮੁਜਾਹਿਦੀਨ ਦੇ ਸਹਿ-ਸੰਸਥਾਪਕ ਯਾਸੀਨ ਭਟਕਲ ਨੇ ਤਿਹਾੜ ਜੇਲ ਪ੍ਰਸ਼ਾਸ਼ਨ ‘ਤੇ ਲਾਏ ਜਾਨਵਰਾਂ ਵਾਂਗ ਸਲੂਕ ਕਰਨ ਦੇ ਦੋਸ਼

By ਸਿੱਖ ਸਿਆਸਤ ਬਿਊਰੋ

July 22, 2014

ਨਵੀਂ ਦਿੱਲੀ (21 ਜੁਲਾਈ 2014):  ਭਾਰਤ ਵਿਚ ਕਈ ਜਗ੍ਹਾ ‘ਤੇ ਹੋਏ ਬੰਬ ਧਮਾਕਿਆਂ ਵਿੱਚ ਸ਼ਾਮਿਲ ਹੋਣ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਇੰਡੀਅਨ ਮੁਜਾਹਿਦੀਨ (ਆਈ. ਐੱਮ.) ਦੇ ਸਹਿ-ਸੰਸਥਾਪਕ ਯਾਸੀਨ ਭਟਕਲ ਨੇ ਅੱਜ ਇਕ ਸਥਾਨਕ ਅਦਾਲਤ ਵਿਚ ਕਿਹਾ ਕਿ ਤਿਹਾੜ ਜੇਲ ਵਿਚ ਉਸ ਨਾਲ ਜਾਨਵਰਾਂ ਨਾਲੋਂ ਵੀ ਮਾੜਾ ਸਲੂਕ ਕੀਤਾ ਜਾਂਦਾ ਹੈ।

ਅਖਬਾਰੀ ਰਿਪੋਰਟਾਂ ਮੁਤਾਬਿਕ ਭਟਕਲ ਨੇ ਜੇਲ ਪ੍ਰਸ਼ਾਸ਼ਨ ‘ਤੇ ਇੱਕ ਕੈਦੀ ਦੇ ਮਨੁੱਖੀ ਹੱਕਾਂ ਦੀ ਉਲੰਘਣਾ ਦਾ ਦੋਸ਼ ਲਾਉਦਿਆਂ ਕਿਹਾ ਕਿ ਰਾਮਜ਼ਾਨ ਮੁਸਲਮਾਨਾਂ ਦਾ ਪਵਿੱਤਰ ਪਵਿੱਤਰ ਮਹੀਨਾ ਹੈ ਅਤੇ ਇਹ ਰਮਜ਼ਾਨ ਦਾ ਮਹੀਨੇ ਵਿੱਚ ਮੁਸਲਮਾਨ ਸੂਬਾ ਸਵੇਰੇ ਪਹੁ ਫੁਟਾਲੇ ਤੋਂ ਅਤੇ ਦੇਰ ਰਾਤ ਨੂੰ ਖਾਣਾ ਖਾਂਦੇ ਹਨ। ਪਰ ਉਸਨੂੰ  ਰਮਜ਼ਾਨ ਦੇ ਮਹੀਨੇ ਵਿਚ ਉਸ ਨੂੰ ਸਹੀ ਢੰਗ ਨਾਲ ਖਾਣਾ ਵੀ ਮੁਹੱਈਆ ਨਹੀਂ ਕਰਾਇਆ ਜਾ ਰਿਹਾ। ਵਧੀਕ ਸੈਸ਼ਨ ਜੱਜ ਰਾਜ ਕਪੂਰ ਨੇ ਤਿਹਾੜ ਜੇਲ ਦੇ ਅਧਿਕਾਰੀਆਂ ਨੂੰ 23 ਜੁਲਾਈ ਤਕ ਰਿਪੋਰਟ ਦਾਖਲ ਕਰਨ ਦੇ ਹੁਕਮ ਦਿੱਤੇ ਹਨ।

ਭਟਕਲ ਨੇ ਕਿਹਾ ਹੈ ਕਿ ਉਸ ਨੂੰ ਜੇਲ ਵਿਚ ਸਾਰਿਆਂ ਨਾਲੋਂ ਵੱਖ ਰੱਖਿਆ ਜਾਂਦਾ ਹੈ ਅਤੇ ਆਪਣੇ ਸੈੱਲ ਵਿਚੋਂ ਬਾਹਰ ਨਿਕਲਣ ਦੀ ਇਜਾਜ਼ਤ ਨਹੀਂ ਦਿੱਤੀ ਜਾਂਦੀ। ਉਸ ਨੇ ਕਿਹਾ ਕਿ ਅਦਾਲਤ ਵਿਚ ਪੇਸ਼ ਕੀਤੇ ਜਾਣ ਦੇ ਸਮੇਂ ਤੋਂ ਇਲਾਵਾ ਉਹ ਕਦੇ ਸੂਰਜ ਦੀ ਰੌਸ਼ਨੀ ਵੀ ਨਹੀਂ ਦੇਖ ਪਾਉਂਦਾ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: