Site icon Sikh Siyasat News

ਬੈਂਸ ਭਰਾਵਾਂ ਦੀ ਆਮਦ ਨਾਲ ‘ਆਪ’ ਦੀ ਲੁਧਿਆਣਾ ਇਕਾਈ ‘ਚ ਦਰਾਰ; ਦਫਤਰ ‘ਤੇ ਕਬਜ਼ੇ ਲਈ ਟਕਰਾਅ

ਲੁਧਿਆਣਾ: ਬੈਂਸ ਭਰਾਵਾਂ ਦੀ ਆਮ ਆਦਮੀ ਪਾਰਟੀ ਵਿਚ ਆਮਦ ਨਾਲ ‘ਆਪ’ ਦੀ ਲੁਧਿਆਣਾ ਇਕਾਈ ਦੋ ਹਿੱਸਿਆਂ ‘ਚ ਵੰਡੀ ਗਈ ਹੈ। ਪਾਰਟੀ ਦੇ ਸਰਾਭਾ ਨਗਰ ਵਿਚਲੇ ਦਫਤਰ ‘ਤੇ ਕਬਜ਼ੇ ਲਈ ਦੋ ਧੜਿਆਂ ‘ਚ ਟਕਰਾਅ ਸਾਹਮਣੇ ਆਇਆ ਹੈ।

ਇੰਡੀਅਨ ਐਕਸਪ੍ਰੈਸ ਮੁਤਾਬਕ ਪਾਰਟੀ ਦੇ ਲੁਧਿਆਣਾ ਜ਼ੋਨ ਦੇ ਕੋ ਆਰਡੀਨੇਟਰ ਸੀ.ਐਮ. ਲਖਨਪਾਲ ਨੇ ਬੈਂਸ ਭਰਾਵਾਂ ਨਾਲ ਗਠਜੋੜ ਤੋਂ ਬਾਅਦ ਅਸਤੀਫਾ ਦੇ ਦਿੱਤਾ ਸੀ, ਨੇ ਦੋਸ਼ ਲਾਇਆ ਕਿ ਲੁਧਿਆਣਾ ਪੱਛਮੀ ਦੇ ਕੋਆਰਡੀਨੇਟਰ ਅਹਿਬਾਬ ਗਰੇਵਾਲ ਅਤੇ ਉਸਦੇ ਸਮਰਥਕਾਂ ਨੇ ਪਾਰਟੀ ਦਫਤਰ ‘ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਅਤੇ ਉਨ੍ਹਾਂ ਨੂੰ ਧਮਕੀ ਦਿੱਤੀ ਹੈ।

21 ਨਵੰਬਰ, 2016 ਨੂੰ ਲੋਕ ਇਨਸਾਫ ਪਾਰਟੀ ਨਾਲ ਗਠਜੋੜ ਵੇਲੇ ‘ਆਪ’ ਆਗੂ ਸੰਜੈ ਸਿੰਘ ਅਤੇ ਬੈਂਸ ਭਰਾ (ਫੋਟੋ: ਜੈਪਾਲ ਸਿੰਘ; ਇੰਡੀਅਨ ਐਕਸਪ੍ਰੈਸ)

ਲਖਨਪਾਲ ਨੇ ਅੱਗੇ ਕਿਹਾ ਕਿ ਬੈਂਸ ਭਰਾਵਾਂ, ਜੋ ਕਿ ਪਹਿਲਾਂ ਬਾਦਲ ਦਲ ‘ਚ ਸਨ, ਨੂੰ ਸ਼ਾਮਲ ਕਰਕੇ ‘ਆਪ’ ਨੇ ਆਪਣੇ ਸਿਧਾਂਤਾਂ ਨੂੰ ਛਿੱਕੇ ਟੰਗ ਦਿੱਤਾ ਹੈ।

ਇੰਡੀਅਨ ਐਕਪ੍ਰੈਸ ਮੁਤਾਬਕ ਲਖਨਪਾਲ ਨੇ ਕਿਹਾ, “ਗਰੇਵਾਲ ਦਰਸ਼ਨ ਸੰਕਰ ਨਾਲ ਪਾਰਟੀ ਦਫਤਰ ‘ਚ ਘੁਸਿਆ ਅਤੇ ਚਾਬੀਆਂ ਮੰਗਣ ਲੱਗਿਆ। ਜਦਕਿ ਮੈਂ ਇਹ ਦਫਤਰ ਚੋਣਾਂ ਲਈ ਕਿਰਾਏ ‘ਤੇ ਲਿਆ ਸੀ, ਇਸਦਾ ਕਿਰਾਇਆ ਮੈਂ ਦਿੱਤਾ ਹੈ। ਜਦੋਂ ਮੈਂ ਪਾਰਟੀ ‘ਚੋਂ ਅਸਤੀਫਾ ਹੀ ਦੇ ਦਿੱਤਾ ਹੈ ਅਤੇ ਪਾਰਟੀ ਦੇ ਝੰਡੇ ਇਥੋਂ ਹਟਾ ਦਿੱਤੇ ਹਨ ਤਾਂ ਇਸ ਥਾਂ ਦਾ ਪਾਰਟੀ ਨਾਲ ਕੋਈ ਲੈਣਾ-ਦੇਣਾ ਨਹੀਂ।”

ਗਰੇਵਾਲ ਨੇ ਇਨ੍ਹਾਂ ਦੋਸ਼ਾਂ ਦਾ ਖੰਡਨ ਕੀਤਾ ਅਤੇ ਕਿਹਾ ਕਿ ਲਖਨਪਾਲ ਝੂਠ ਬੋਲ ਰਿਹਾ ਹੈ। ਲੁਧਿਆਣਾ ਆਬਜ਼ਰਵਰ ਦਰਸ਼ਨ ਸ਼ੰਕਰ ਨੇ ਵੀ ਗਰੇਵਾਲ ਦੀ ਹਾਂ ‘ਚ ਹਾਂ ਮਿਲਾਈ ਅਤੇ ਕਿਹਾ, “ਅਸੀਂ ਕਾਫੀ ਦਿਨਾਂ ਤੋਂ ਲਖਨਪਾਲ ਨਾਲ ਮਿਲਣ ਦੀ ਕੋਸ਼ਿਸ਼ ਕਰ ਰਹੇ ਹਾਂ, ਉਹ ਨਾ ਸਾਨੂੰ ਮਿਲ ਰਿਹਾ ਹੈ ਨਾ ਹੀ ਸਾਨੂੰ ਕਾਗਜ਼ਾਤ ਸੌਂਪ ਰਿਹਾ ਹੈ। ਅਸੀਂ ਕਦੇ ਵੀ ਕਬਜ਼ਾ ਲੈਣ ਨਹੀਂ ਗਏ।”

ਇਸ ਖ਼ਬਰ ਨੂੰ ਵਿਸਥਾਰ ਸਹਿਤ ਅੰਗ੍ਰੇਜ਼ੀ ਵਿਚ ਪੜ੍ਹਨ ਲਈ:

Induction of Bains Brothers Creates Rift in Ludhiana unit of AAP; Two factions clash over office control …

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version