21 ਜੂਨ ਨੂੰ ਗੱਤਕਾ ਖੇਡਦੇ ਸਿੰਘ

ਵਿਦੇਸ਼

ਨਰਿੰਦਰ ਮੋਦੀ ਨੇ ਜਾਣ ਬੁੱਝ ਕੇ ਯੋਗਾ ਕਰਨ ਲਈ ਚੰਡੀਗੜ੍ਹ ਨੂੰ ਚੁਣਿਆ: ਯੂਨਾਈਟਿਡ ਖਾਲਸਾ ਦਲ ਯੂ.ਕੇ.

By ਸਿੱਖ ਸਿਆਸਤ ਬਿਊਰੋ

June 22, 2016

ਲੰਡਨ: ਜਦੋਂ ਤੋਂ ਹਿੰਦੂਤਵੀਆਂ ਦੀ ਭਾਰਤੀ ਜਨਤਾ ਪਾਰਟੀ ਦੇ ਨਾਮ ਹੇਠ ਮੁਤੱਸਬੀ ਸਰਕਾਰ ਨੇ ਭਾਰਤ ਦੀ ਰਾਜ ਸੱਤਾ ਤੇ ਕਬਜ਼ਾ ਕੀਤਾ ਹੈ ਉਦੋਂ ਤੋਂ ਹੀ ਭਾਰਤ ਦੀਆਂ ਵਸਨੀਕ ਸਮੂਹ ਘੱਟ ਗਿਣਤੀਆਂ ਨੂੰ ਭਗਵੇਂ ਰੰਗ ਵਿੱਚ ਰੰਗਣ ਦੀਆਂ ਕੁਚਾਲਾਂ ਜਾਰੀ ਹਨ। ਪਿਛਲੇ ਦਿਨੀਂ ਯੋਗ ਦਿਵਸ ਦੇ ਬਹਾਨੇ ਇਹਨਾਂ ਨੇ ਆਪਣਾ ਹਿੰਦੂਤਵੀ ਪ੍ਰਭਾਵ ਦਿਖਾਉਣ ਦਾ ਕੋਝਾ ਯਤਨ ਕੀਤਾ। ਪਰ ਸਿੱਖ ਕੌਮ ਨੇ ਇਸ ਨੂੰ ਬੁਰੀ ਤਰਾਂ ਨਕਾਰਦਿਆਂ ਇਸ ਦਿਨ ਗੱਤਕਾ ਦਿਵਸ ਵਜੋਂ ਮਨਾ ਕੇ ਅਜ਼ਾਦ ਸਿੱਖ ਮਾਨਸਿਕਤਾ ਦਾ ਪ੍ਰਗਟਾਵਾ ਕੀਤਾ ਗਿਆ। ਜੋ ਕਿ ਬਹੁਤ ਹੀ ਸ਼ਲਾਘਾਯੋਗ ਕਦਮ ਹੈ।

ਯੂਨਾਈਟਿਡ ਖਾਲਸਾ ਦਲ ਯੂ.ਕੇ. ਵਲੋਂ ਦਲ ਦੇ ਪ੍ਰਧਾਨ ਭਾਈ ਨਿਰਮਲ ਸਿੰਘ ਸੰਧੂ ਅਤੇ ਜਰਨਲ ਸਕੱਤਰ ਭਾਈ ਲਵਸ਼ਿੰਦਰ ਸਿੰਘ ਡੱਲੇਵਾਲ ਨੇ ਸਮੂਹ ਸਿੱਖ ਜਥੇਬੰਦੀਆਂ ਅਤੇ ਦੇਸ਼ ਵਿਦੇਸ਼ ਦੀਆਂ ਸੰਗਤਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹਨਾਂ ਵਲੋਂ ਪਿੰਡ ਚੱਬਾ ਵਿਖੇ ਹੋਏ ਇਕੱਠ ਵਿਚ ਥਾਪੇ ਜਥੇਦਾਰਾਂ ਦੁਆਰਾ ਦਿੱਤੇ ਗਏ ਇਸ ਸੱਦੇ ‘ਤੇ ਪਹਿਰਾ ਦੇਣ ਨੂੰ ਕੌਮੀ ਅਜ਼ਾਦੀ ਦੇ ਸੰਘਰਸ਼ ਪ੍ਰਤੀ ਚੰਗਾ ਕਦਮ ਹੈ। ਉੱਥੇ ਹਿੰਦੂਤਵੀਆਂ ਦੇ ਮੂੰਹ ‘ਤੇ ਕਰਾਰੀ ਚਪੇੜ ਦੀ ਨਿਆਂਈ ਹੈ ਜਿਹਨਾਂ ਨੇ ਇਸ ਬਹਾਨੇ ਸਿੱਖਾਂ ਦੀ ਅੱਡਰੀ ਹੋਂਦ ਪ੍ਰਤੀ ਨਵਾਂ ਭੰਬਲਭੂਸਾ ਪੈਦਾ ਕਰਨ ਦੀ ਕੁਚਾਲ ਚੱਲੀ ਸੀ।

“ਸਿੱਖ ਜਗਤ ਨੇ ਗਤਕਾ ਦਿਵਸ ਮਨਾ ਕੇ ਹਿੰਦੂਤਵੀਆਂ ਦੀ ਕੁਚਾਲ ਨੂੰ ਚਕਨਾਚੂਰ ਕਰ ਦਿੱਤਾ”

ਭਾਰਤੀ ਪ੍ਰਧਾਨ ਮੰਤਰੀ ਵਲੋਂ ਜਾਣ ਬੁੱਝ ਕੇ ਆਪਣੇ ਲਈ ਯੋਗਾ ਸਥਾਨ ਚੰਡੀਗੜ੍ਹ ਰੱਖਿਆ ਗਿਆ ਤਾਂ ਕਿ ਆਪਣੇ ਗੁਲਾਮ ਬਾਦਲਕਿਆਂ ਤੋਂ ਯੋਗਾ ਕਰਵਾ ਕੇ ਇਹ ਪ੍ਰਭਾਵ ਦਿੱਤਾ ਜਾ ਸਕੇ ਕਿ ਸਿੱਖ ਵੀ ਸਾਡੇ ਨਾਲ ਯੋਗਾ ਕਰਨ ਵਿੱਚ ਸ਼ਾਮਲ ਹਨ। ਪਰ ਇਸੇ ਸ਼ਹਿਰ ਸਮੇਤ ਪੰਜਾਬ ਭਰ ਵਿੱਚ ਅਤੇ ਪੂਰੇ ਭਾਰਤ ਦੇਸ਼ ਵਿੱਚ ਸਿੱਖਾਂ ਨੇ ਥਾਂ-ਥਾਂ ‘ਤੇ ਗੱਤਕਾ ਖੇਡ ਕੇ ਸਪੱਸ਼ਟ ਸੰਕੇਤ ਦਿੱਤਾ ਕਿ ਸਿੱਖ ਕਦੇ ਵੀ ਕਿਸੇ ਦੀ ਅਧੀਨਗੀ ਕਬੂਲ ਨਹੀਂ ਕਰਨਗੇ। ਅੱਜ ਲੋੜ ਹੈ ਕਿ ਵੀਹਵੀਂ ਸਦੀ ਦੇ ਮਹਾਨ ਸ਼ਹੀਦ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਵਲੋਂ ਅਰੰਭੇ ਹੋਏ ਅਜ਼ਾਦ ਸਿੱਖ ਰਾਜ ਖਾਲਿਸਤਾਨ ਲਈ ਯਤਨ ਤੇਜ਼ ਕੀਤੇ ਜਾਣ। ਖਾਲਿਸਤਾਨ ਤੋਂ ਬਗੈਰ ਸਿੱਖ ਸਮੱਸਿਆਵਾਂ ਦਾ ਕੋਈ ਵੀ ਹੱਲ ਨਹੀਂ ਹੈ ਅਤੇ ਨਾ ਹੀ ਸਿੱਖ ਧਾਰਮਿਕ, ਰਾਜਨੀਤਕ, ਆਰਥਿਕ ਅਤੇ ਸੱਭਿਆਚਾਰ ਪੱਖੋਂ ਸੁਰੱਖਿਅਤ ਰਹਿ ਸਕਦੇ ਹਨ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: