ਖਾਸ ਖਬਰਾਂ

‘ਸੰਵਾਦ’ ਵਲੋਂ ਉਪਮਹਾਂਦੀਪ ਦੀਆਂ ਬੋਲੀਆਂ ਅਤੇ ਭਾਰਤੀ ਰਾਸ਼ਟਰ ਦੀ ਉਸਾਰੀ ਵਿਸ਼ੇ ‘ਤੇ ਸੈਮੀਨਾਰ 24 ਨੂੰ

By ਸਿੱਖ ਸਿਆਸਤ ਬਿਊਰੋ

July 16, 2016

ਚੰਡੀਗੜ੍ਹ: ‘ਸਰਬੱਤ ਦੇ ਭਲੇ’ ਦੇ ਉਦੇਸ਼ ਲਈ ਬਣੇ ਵਿਚਾਰ ਮੰਚ ‘ਸੰਵਾਦ’ ਵਲੋਂ “ਉਪ-ਮਹਾਂਦੀਪ ਦੀਆਂ ਬੋਲੀਆਂ ਅਤੇ ਭਾਰਤੀ ਰਾਸ਼ਟਰ ਦੀ ਉਸਾਰੀ” ਵਿਸ਼ੇ ਉੱਪਰ ਸੈਮੀਨਾਰ ਕਰਵਾਇਆ ਜਾ ਰਿਹਾ ਹੈ। ‘ਸੰਵਾਦ’ ਵਲੋਂ ਕਰਵਾਏ ਜਾ ਰਹੇ ਇਸ ਸੈਮੀਨਾਰ ਨੂੰ ਦੋ ਭਾਗਾ ਵਿਚ ਵੰਡਿਆ ਗਿਆ ਹੈ ਪਹਿਲਾ ਭਾਗ ਸਵੇਰੇ 10 ਵਜੇ ਤੋਂ 12:30 ਤਕ ਹੋਵੇਗਾ ਜਿਸ ਦੀ ਪ੍ਰਧਾਨਗੀ ਕੌਮਾਂਤਰੀ ਪੰਜਾਬੀ ਸ਼ਾਇਰ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ, ਫਤਹਿਗੜ੍ਹ ਸਾਹਿਬ ਦੇ ਪ੍ਰੋਫੈਸਰ ਡਾ. ਸੁਰਜੀਤ ਪਾਤਰ ਕਰਨਗੇ।

24 ਜੁਲਾਈ ਨੂੰ ਪੰਜਾਬੀ ਭਵਨ, ਲੁਧਿਆਣਾ ਵਿਖੇ ਕਰਵਾਏ ਜਾ ਰਹੇ ਸੈਮੀਨਾਰ ਦੇ ਪਹਿਲੇ ਭਾਗ ਦੀ ਸਮਾਪਤੀ ਤੋਂ ਬਾਅਦ ਪ੍ਰਸ਼ਾਦੇ ਦਾ ਪ੍ਰਬੰਧ ਕੀਤਾ ਗਿਆ ਹੈ। ਪਹਿਲੇ ਭਾਗ ਦੇ ਬੁਲਾਰੇ ਡਾ. ਦੀਪਕ ਪਵਾਰ, ਮੁੰਬਈ ਯੂਨੀਵਰਸਿਟੀ; ਮੁੰਬਈ, ਡਾ. ਗਰਗਾ ਚੈਟਰਜੀ (ਪੀ-ਐਚ.ਡੀ. ਹਾਰਵਰਡ), ਇੰਡੀਅਨ ਸਟੈਟਿਸਟੀਕਲ ਇੰਸਟੀਚਿਊਟ, ਕਲਕੱਤਾ, ਸ੍ਰੀ ਸਕੇਤ ਸਾਹੂ, ਕੋਸਾਈ ਪੱਤ੍ਰਿਕਾ ‘ਬੇਨੀ’ ਦੇ ਸੰਪਾਦਕ ਅਤੇ ਕੋਸਾਲੀ ਕਵੀ, ਵਾਰਤਾਕਾਰ, ਬਰਗੜ, ਉੜੀਸਾ, ਡਾ. ਸਿਕੰਦਰ ਸਿੂੰਘ, ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ, ਫਤਹਿਗੜ੍ਹ ਸਾਹਿਬ ਹੋਣਗੇ।

ਦੂਜੇ ਭਾਗ ਦੀ ਸ਼ੁਰੂਆਤ ਦੁਪਹਿਰ 1:15 ਵਜੇ ਹੋਵੇਗੀ, ਜਿਸ ਦੀ ਪ੍ਰਧਾਨਗੀ ਡਾ. ਜੋਗਾ ਸਿੰਘ, ਪੰਜਾਬੀ ਯੂਨੀਵਰਸਿਟੀ ਪਟਿਆਲਾ ਕਰਨਗੇ। ਇਸ ਵਿਚ ਸ੍ਰੀ ਸੇਂਥਾਲੀ ਨਾਥਨ, ਕੰਪੇਅਨ ਫਾਰ ਲੈਂਗੂਏਜ ਇਕੁਐਲਿਟੀ ਐਂਡ ਰਾਈਟਸ, ਚੇਨਈ, ਡਾ. ਕੰਵਲਜੀਤ ਸਿੰਘ, ਸ੍ਰੀ ਗੁਰੂ ਅੰਗਦ ਦੇਵ ਕਾਲਜ, ਖਡੂਰ ਸਾਹਿਬ, ਡਾ. ਸੇਵਕ ਸਿੰਘ, ਇਟਰਨਲ ਯੂਨੀਵਰਸਿਟੀ, ਬੜੂ ਸਾਹਿਬ, ਹਿਮਾਚਲ ਪ੍ਰਦੇਸ, ਬੁਲਾਰੇ ਵਜੋਂ ਭਾਗ ਲੈਣਗੇ। ਸੈਮੀਨਾਰ ਦੀ ਸਮਾਪਤੀ ਸ਼ਾਮ 4:00 ਵਜੇ ਹੋਵੇਗੀ।

ਸੈਮੀਨਾਰ ਸਬੰਧੀ ਹੋਰ ਜਾਣਕਾਰੀ ‘ਸੰਵਾਦ’ ਦੇ ਪ੍ਰਬੰਧਕਾਂ ਕੋਲੋਂ +91-98150-68904, +91-98554-01843 ਨੰਬਰਾਂ ’ਤੇ ਲਈ ਜਾ ਸਕਦੀ ਹੈ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: