ਕੌਮਾਂਤਰੀ ਖਬਰਾਂ

ਇਰਾਨ ਵਲੋਂ ਇਰਾਕ ਵਿਚ ਅਮਰੀਕੀ ਫੌਜੀ ਟਿਕਾਣਿਆਂ ‘ਤੇ ਮਿਜ਼ਾਇਲ ਹਮਲੇ ਦਾ ਖਿੱਤੇ ਦੇ ਹਾਲਾਤ ਉੱਤੇ ਕੀ ਅਸਰ ਪੈ ਸਕਦੈ?

January 9, 2020 | By

ਚੰਡੀਗੜ੍ਹ: ਇਰਾਨ ਵੱਲੋਂ ਇਰਾਕ ਵਿੱਚ ਅਮਰੀਕੀ ਫੌਜ ਦੇ ਟਿਕਾਣਿਆਂ ਉੱਤੇ ਕੀਤੇ ਗਏ ਮਿਜ਼ਾਈਲ ਹਮਲੇ ਤੋਂ ਬਾਅਦ ਅਜਿਹੇ ਆਸਾਰ ਬਣ ਸਕਦੇ ਹਨ ਕਿ ਖਿੱਤੇ ਵਿੱਚ ਵਧ ਰਿਹਾ ਤਣਾਅ ਅਤੇ ਟਕਰਾਅ ਜੰਗ ਦਾ ਰੂਪ ਅਖਤਿਆਰ ਨਾ ਕਰੇ। ਦਰਅਸਲ ਇਰਾਕੀ ਫੌਜ ਦੇ ਉੱਚ ਅਫਸਰ ਕਾਸਿਮ ਸੁਲੇਮਾਨੀ ਨੂੰ ਹਵਾਈ ਹਮਲੇ ਵਿੱਚ ਮਾਰਨਾ ਅਮਰੀਕਾ ਵੱਲੋਂ ਇਰਾਨ ਵਿਰੁੱਧ ਕੀਤੀ ਗਈ ਇੱਕ ਅਜਿਹੀ ਜੰਗੀ ਕਾਰਵਾਈ ਸੀ ਜਿਸ ਦੇ ਜਵਾਬ ਵਿੱਚ ਇਰਾਨ ਉਕਤ ਮਿਜ਼ਾਈਲ ਹਮਲੇ ਤੋਂ ਵੀ ਸਖਤ ਕਦਮ ਚੁੱਕ ਸਕਦਾ ਸੀ।

ਅਮਰੀਕੀ ਰਾਸ਼ਟਰਪਤੀ ਡੌਨਾਲਡ ਟਰੰਪ ਅਤੇ ਇਰਾਨੀ ਰਾਸ਼ਟਰਪਤੀ ਹਸਨ ਰੁਹਾਨੀ

ਇਰਾਕ ਵਿੱਚ ਅਮਰੀਕੀ ਫੌਜੀ ਟਿਕਾਣਿਆਂ ਉੱਪਰ ਹੋਏ ਈਰਾਨ ਦੇ ਮਿਜ਼ਾਈਲ ਹਮਲੇ ਤੋਂ ਬਾਅਦ ਅਮਰੀਕੀ ਰਾਸ਼ਟਰਪਤੀ ਨੇ ਆਮ ਪੱਧਰ ਦਾ ਮੁੱਢਲਾ ਪ੍ਰਤੀਕਰਮ ਦਿੱਤਾ ਅਤੇ ਕਿਹਾ ਕਿ ਉਹ ਸਵੇਰੇ ਇਸ ਬਾਬਤ ਬਕਾਇਦਾ ਬਿਆਨ ਜਾਰੀ ਕਰੇਗਾ। ਅਮਰੀਕੀ ਵਿਚ ਬੁੱਧਵਾਰ ਨੂੰ ਟਰੰਪ ਨੇ ਜੋ ਕਰੀਬ 10 ਮਿਨਟ ਦਾ ਬਿਆਨ ਦਿੱਤਾ ਉਸ ਵਿਚ ਵੀ ਇਹੀ ਇਰਾਨ ਦੇ ਪ੍ਰਤੀਕਰਮ ਨੂੰ ਉਕਸਾਹਟ ਨਹੀਂ ਗਰਦਾਨਿਆ ਸਗੋਂ ਟਰੰਪ ਨੇ ਕਿਹਾ ਕਿ ਇਹ ਚੰਗੀ ਗੱਲ ਹੈ ਕਿ ਇਰਾਨੀ ਟਕਰਾਅ ਤੋਂ ਪਿੱਛੇ ਹਟ ਰਹੇ ਹਨ।

ਜਨਰਲ ਸੁਲੇਮਾਨੀ ਨੂੰ ਅਮਰੀਕਾ ਵੱਲੋਂ ਕਤਲ ਕਰਨ ਦੀ ਕਾਰਵਾਈ ਈਰਾਨ ਵਿਰੁੱਧ ਚੁੱਕਿਆ ਗਿਆ ਅਜਿਹਾ ਕਦਮ ਹੈ ਜਿਸ ਬਾਰੇ ਈਰਾਨ ਮੌਕੇ ਮੇਲ ਮੁਤਾਬਕ ਅਮਰੀਕਾ ਨੂੰ ਜਵਾਬ ਜ਼ਰੂਰ ਦੇਣਾ ਚਾਹੇਗਾ ਪਰ ਮਿਜ਼ਾਈਲ ਹਵਾਈ ਹਮਲੇ ਨਾਲ ਈਰਾਨ ਕੋਲ ਕਿੰਨੀ ਕੁ ਵਿਖਾਉਣ ਯੋਗ ਕਾਰਵਾਈ ਹੋ ਗਈ ਹੈ ਕਿ ਉਹ ਹਾਲ ਦੀ ਘੜੀ ਅਮਰੀਕਾ ਨਾਲ ਆਪਣੇ ਟਕਰਾਅ ਨੂੰ ਇਸ ਹੱਦ ਤੱਕ ਨਾ ਵਧਾਵੇ ਜਿਸ ਨਾਲ ਕਿ ਇਸ ਖਿੱਤੇ ਵਿੱਚ ਵਿਆਪਕ ਜੰਗ ਹੀ ਸ਼ੁਰੂ ਹੋ ਜਾਵੇ।

⊕ ਅਮਰੀਕਾ-ਇਮਰਾਨ ਤਣਾਅ ਨੂੰ ਸਮਝਣ ਲਈ ਇਹ ਲਿਖਤ ਪੜ੍ਹੋ – Understanding the Escalation in US-Iran Affairs

https://sikhsiyasat.net/2020/01/09/understanding-the-escalation-in-us-iran-affairs/

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: