ਇਰੋਮ ਸ਼ਰਮੀਲਾ( ਪੁਰਾਣੀ ਤਸਵੀਰ)

ਖਾਸ ਖਬਰਾਂ

ਮਨੁੱਖੀ ਹੱਕਾਂ ਦੀ ਲੜ੍ਹਾਈ ਲੜਨ ਵਾਲੀ ਮਨੀਪੁਰ ਦੀ ਬਹਾਦਰ ਧੀ ਇਰੋਮ ਸ਼ਰਮੀਲਾ ਮੁੜ ਗ੍ਰਿਫਤਾਰ

By ਸਿੱਖ ਸਿਆਸਤ ਬਿਊਰੋ

March 02, 2016

ਇੰਫਾਲ (1 ਮਾਰਚ, 2016): ਮਨੀਪੁਰ ਦੀ ਬਹਾਦਰ ਧੀ ਅਤੇ ਮਨੁੱਖੀ ਅਧਿਕਾਰ ਕਾਰਕੁਨ ਇਰੋਮ ਸ਼ਰਮੀਲਾ ਵੱਲੋਂ ਸੂਬੇ ਵਿੱਚ ਲਾਗੂ ਹਥਿਆਰਬੰਦ ਫ਼ੋਰਸ ਵਿਸ਼ੇਸ਼ ਅਧਿਕਾਰ ਕਾਨੂੰਨ (ਅਫ਼ਸਪਾ) ਹਟਾਉਣ ਦੀ ਮੰਗ ਨੂੰ ਲੈ ਕੇ ਇੱਥੇ ਇਤਿਹਾਸਕ ਸ਼ਹੀਦ ਮੀਨਾਰ ਕੋਲ ਅਣਮਿੱਥੇ ਸਮੇਂ ਲਈ ਮੁੜ ਭੁੱਖ ਹਡ਼ਤਾਲ ਸ਼ੁਰੂ ਕਰਨ ਕਾਰਨ ਫਿਰ ਗ੍ਰਿਫਤਾਰ ਕਰ ਲਿਆ ਹੈ।

ਈਰੋਮ ਸ਼ਰਮੀਲਾ ਦੀ ਮਨੀਪੁਰ ਪੁਸਿਲ ਵੱਲੋਂ ਫਿਰ ਗ੍ਰਿਫਤਾਰੀ ਦੀ ਨਿੰਦਿਆ ਕਰਦਿਆਂ ਐਮਨੇਸਟੀ ਇੰਟਰਨੇਸ਼ਨਲ ਨੇ ਕਿਹਾ ਕਿ ਈਰੋਮ ਸ਼ਰਮੀਲਾ ਦੀ ਅਦਾਲਤ ਦੀਆਂ ਹਦਾਇਤਾਂ ਦੇ ਬਾਵਜੂਦ ਫਿਰ ਗ੍ਰਿਫਤਾਰੀ ਮਨੀਪੁਰ ਸਰਕਾਰ ਦੀ ਮਨੁੱਖੀ ਹੱਕਾਂ ਨੂੰ ਕੁਚਲਣ ਦੀ ਦਮਨਕਾਰੀ ਨੀਤੀ ਦੀ ਪ੍ਰਤੱਖ ਉਦਾਹਰਨ ਹੈ। ਸ਼ਰਮੀਲਾ ਨੇ ਇਸ ‘ਅਫਸਪਾ’ ਨੂੰ ਸਖ਼ਤ ਕਾਨੂੰਨ ਦੱਸਦੇ ਹੋਏ ਇਸ ਨੂੰ ਹਟਾੳੁਣ ਲਈ 2002 ਤੋਂ ਅੰਦੋਲਨ ਸ਼ੁਰੂ ਕੀਤਾ ਸੀ।

ਮਨੀਪੁਰ ਦੀ ਆਇਰਨ ਲੇਡੀ ਅਤੇ ਮਨੁੱਖੀ ਅਧਿਕਾਰ ਕਾਰਕੁਨ ਇਰੋਮ ਚਾਨੂ ਸ਼ਰਮੀਲਾ ਨੂੰ ਇੱਥੋਂ ਦੀ ਇੱਕ ਅਦਾਲਤ ਦੇ ਹੁਕਮ ‘ਤੇ ਕੱਲ ਹੀ ਰਿਹਾਅ ਕੀਤਾ ਸੀ। ਸ਼ਰਮੀਲਾ ਖ਼ੁਦਕੁਸ਼ੀ ਦੀ ਕੋਸ਼ਿਸ਼ ਕਰਨ ਦੇ ਦੋਸ਼ ‘ਚ ਪਿਛਲੇ ਕਈ ਸਾਲਾਂ ਤੋਂ ਪੁਲਿਸ ਹਿਰਾਸਤ ‘ਚ ਹੈ। ਸ਼ਰਮੀਲਾ ਨੂੰ ਹਰ ਸਾਲ ਰਿਹਾਅ ਕਰ ਦਿਤਾ ਜਾਂਦਾ ਹੈ ਅਤੇ ਫਿਰ ਗ੍ਰਿਫ਼ਤਾਰ ਕਰ ਲਿਆ ਜਾਂਦਾ ਹੈ ਕਿਉਂਕਿ ਕਾਨੂੰਨ ਸਿਰਫ਼ 364 ਦਿਨਾਂ ਲਈ ਹਿਰਾਸਤ ‘ਚ ਲੈਣ ਦੀ ਇਜਾਜ਼ਤ ਦਿੰਦਾ ਹੈ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: