ਨਗਰ ਕੀਰਤਨ ਦੀ ਸ਼ੋਭਾ ਬਹੁਤ ਹੀ ਨਿਰਾਲੀ ਸੀ।

ਸਿੱਖ ਖਬਰਾਂ

ਇਟਲੀ ਵਿਖੇ ਖਾਲਸਾ ਸਾਜਨਾ ਦਿਵਸ ਨੂੰ ਸਮਰਪਿਤ ਸਾਲਾਨਾ ਮਹਾਨ ਨਗਰ ਕੀਰਤਨ ਸਜਾਇਆ ਗਿਆ

By ਸਿੱਖ ਸਿਆਸਤ ਬਿਊਰੋ

April 25, 2016

ਮਿਲਾਨ 24 ਅਪ੍ਰੈਲ 2016 (ਬਲਵਿੰਦਰ ਸਿੰਘ ਢਿੱਲੋ): ਇਟਲੀ ਦੇ ਵਿਚੈਸਾ ਜਿਲੇ ਵਿੱਚ ਸਥਿੱਤ ਗੁਰਦੁਆਰਾ ਸਿੰਘ ਸਭਾ ਕਾਸਤਲਗੌਮਬੈਰਤੋ ਵੱਲੋਂ ਖਾਲਸਾ ਪੰਥ ਦੇ ਸਾਜਨਾ ਦਿਵਸ ਨੁੰ ਸਮੱਰਪਿਤ ਸਾਲਾਨਾ ਮਹਾਨ ਨਗਰ ਕੀਰਤਨ ਸਜਾਇਆ ਗਿਆ। ਜਿਸ ਵਿਚ ਸਿੱਖ ਸੰਗਤਾਂ ਪੂਰੀ ਇਟਲੀ ਦੇ ਕੋਨੇ ਕੋਨੇ ਤੋ ਵੱਡੀ ਗਿਣਤੀ ਵਿਚ ਪੁੱਜੀਆ, ਸਿੱਖੀ ਪ੍ਰੰਪਰਾਵਾਂ ਤੇ ਪੂਰਨ ਗੁਰ ਮਰਿਯਾਦਾ ਅਨੁਸਾਰ ਨਗਰ ਕੀਰਤਨ ਦੀ ਆਰੰਭਤਾ ਬਾਅਦ ਦੁਪਿਹਰ 2 ਵਜੇ ਕੀਤੀ ਗਈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਨੂੰ ਫੁੱਲਾ ਨਾਲ ਸਜਾਈ ਇਕ ਗੱਡੀ ਵਿਚ ਸੁਸ਼ੋਬਿਤ ਕੀਤਾ ਗਿਆ ਨਗਰ ਕੀਰਤਨ ਦੀ ਅਗਵਾਈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ-ਛਾਇਆ ਹੇਠ ਪੰਜ ਪਿਆਰਿਆਂ ਤੇ ਪੰਜ ਨਿਸ਼ਾਨਚੀ ਸਿੰਘਾਂ ਦੁਆਰਾ ਕੀਤੀ ਗਈ।

ਨਗਰ ਕੀਰਤਨ ਦੀ ਸ਼ੋਭਾ ਬਹੁਤ ਹੀ ਨਿਰਾਲੀ ਸੀ। ਸਮੁੱਚਾ ਕਸਤਲਗੋਮਬੈਰਤੋ ਸ਼ਹਿਰ ਖਾਲਸਾਈ ਪਹਿਰਾਵਿਆਂ ਵਾਲੇ ਸੱਜੇ ਸਿੰਘ ਸਿੰਘਣੀਆਂ ਨਾਲ ਖਾਲਸਾਈ ਰੰਗ ਵਿੱਚ ਰੰਗਿਆ ਨਜਰ ਆ ਰਿਹਾ ਸੀ, ਨਗਰ ਕੀਰਤਨ ਗੁਰਦੁਆਰਾ ਸਾਹਿਬ ਤੋ ਸੁਰੂ ਹੋ ਕੇ ਕਸਤਲਗੋਮਬੈਰਤੋ ਸ਼ਹਿਰ ਦੇ ਵੱਖ-ਵੱਖ ਹਿੱਸਿਆ ਵਿਚੋ ਹੁੰਦਾ ਹੋਇਆ ਪੰਡਾਲ ਵਿਚ ਪੰਹੁਚਿਆ, ਜਿੱਥੇ ਸੰਗਤਾ ਵਾਸਤੇ ਗੁਰੂ ਦੇ ਲੰਗਰ ਦਾ ਵਿਸੇਸ਼ ਪ੍ਰਬੰਧ ਕੀਤਾ ਹੋਇਆ ਸੀ, ਨਗਰ ਕੀਰਤਨ ਵਿੱਚ ਵਿਸ਼ੇਸ਼ ਤੌਰ ‘ਤੇ ਇਟਲੀ ਪਹੁੰਚੇ ਪੰਥ ਦੇ ਪ੍ਰਸਿਧ ਢਾਡੀ ਭਾਈ ਗੁਰਮੇਜ ਸਿੰਘ ਬਾਦਲ ਤੇ ਗਿਆਨੀ ਪੂਰਨ ਸਿੰਘ ਦਿੱਲੀ ਵਾਲਿਆ ਦੁਆਰਾ ਵਡਮੁੱਲਾ ਇਤਿਹਾਸ ਸਰਵਣ ਕਰਵਾਇਆ ਗਿਆ।

ਬਾਬਾ ਅਜੀਤ ਸਿੰਘ ਜੁਝਾਰ ਸਿੰਘ ਗੁਰਮਤਿ ਗਤਕਾ ਅਕੈਡਮੀ ਬ੍ਰੇਸ਼ੀਆ ਦੇ ਸਿੰਘਾ ਵਲੋ ਗਤਕੇ ਦੇ ਹੈਰਤਅੰਗੈਜ ਕਰਨ ਵਾਲੇ ਕਰਤਵ ਦਿਖਾ ਕੇ ਇਟਾਲੀਅਨ ਲੋਕਾਂ ਦੇ ਮਨਾਂ ‘ਤੇ ਸਿੱਖਾਂ ਦੀ ਇਸ ਨਿਵੇਕਲੀ ਖੇਡ ਦਾ ਗਹਿਰਾ ਪ੍ਰਭਾਵ ਛੱਡਿਆ ਗਿਆ। ਨਗਰ ਕੀਰਤਨ ਵਿੱਚ ਗੁਰਦੁਆਰਾ ਗੁਰੂ ਰਾਮ ਦਾਸ ਨਿਵਾਸ ਕਿਆਂਪੋ, ਗੁਰਦੁਆਰਾ ਬਾਬਾ ਜੋਰਾਵਰ ਸਿੰਘ ਜੀ ਬਾਬਾ ਫਤਹਿ ਸਿੰਘ ਜੀ ਸੇਵਾ ਸੋਸਾਇਟੀ ਲੋਨੀਗੋ, ਗੁਰਦੁਆਰਾ ਸੰਨਬੋਨੀਫਾਚੋ ਦੀ ਪ੍ਰਬੰਧਕ ਕਮੇਟੀਆਂ ਤੇ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਸ਼ਿਰਕਤ ਕੀਤੀ।

ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਯੂਰਪ ਦੇ ਪ੍ਰਧਾਨ ਭਾਈ ਚੈਨ ਸਿੰਘ ਫਰਾਂਸ, ਗੁਰਦੁਆਰਾ ਗੁਰੂ ਕਲਗੀਧਰ ਮਾਨਤੋਵਾ ਤੋ ਭਾਈ ਸੁਖਜਿੰਦਰ ਸਿੰਘ, ਕਸ਼ਮੀਰ ਸਿੰਘ ਖਾਲਸਾ, ਕਥਾਵਾਚਕ ਭਾਈ ਬਲਜਿੰਦਰ ਸਿੰਘ, ਕਥਾਵਾਚਕ ਭਾਈ ਸੁਰਜੀਤ ਸਿੰਘ ਖੰਡੇਵਾਲੇ, ਸਤਵਿੰਦਰ ਸਿੰਘ ਬਾਜਵਾ ਪੋਰਦੀਨੋਨੇ ਵਾਲਿਆ ਨੇ ਸ਼ਿਰਕਤ ਕੀਤੀ। ਸਮਾਪਤੀ ਤੇ ਮੁੱਖ ਪ੍ਰਬੰਧਕ ਭਾਈ ਹਰਵੰਤ ਸਿੰਘ ਦਾਦੂਵਾਲ ਦੁਆਰਾ ਖਾਲਸਾ ਸਾਜਨਾ ਦਿਵਸ ਦੀ ਵਧਾਈ ਦਿੰਦਿਆ ਸਮੁੱਚੀਆਂ ਸੰਗਤਾਂ ਤੇ ਪ੍ਰਬੰਧਕ ਕਮੇਟੀਆਂ ਦਾ ਧੰਨਵਾਦ ਕੀਤਾ ਗਿਆ। ਪ੍ਰਮੁੱਖ ਸ਼ਖਸ਼ੀਅਤਾਂ ਨੂੰ ਸਿਰੋਪਾਓ ਸਾਹਿਬ ਦੀ ਬਖਸ਼ਿਸ਼ ਨਾਲ਼ ਸਨਮਾਨਿਤ ਕੀਤਾ ਗਿਆ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: