ਜੰਮੂ ਕਸ਼ਮੀਰ ਦੇ ਜ਼ਿਲ੍ਹਾ ਬਾਂਦੀਪੋਰਾ ਦੇ ਹਾਜਿਨ ਇਲਾਕੇ ਵਿੱਚ ਵੀਰਵਾਰ ਨੂੰ ਭਾਰਤੀ ਬੀਐਸਐਫ ਦੇ ਮੁਲਾਜ਼ਮ ਮੁਹੰਮਦ ਰਮਜ਼ਾਨ ਪਾਰੇ ਦੀਆਂ ਅੰਤਿਮ ਰਸਮਾਂ ਮੌਕੇ ਵਿਰਲਾਪ ਕਰਦੀ ਹੋਈ ਉਸ ਦੀ ਇਕ ਰਿਸ਼ਤੇਦਾਰ

ਆਮ ਖਬਰਾਂ

ਕਸ਼ਮੀਰ: ਛੁੱਟੀ ‘ਤੇ ਘਰ ਆਏ ਭਾਰਤੀ ਬੀਐਸਐਫ ਮੁਲਾਜ਼ਮ ਦਾ ਅਣਪਛਾਤੇ ਹਮਲਾਵਰਾਂ ਵਲੋਂ ਕਤਲ

By ਸਿੱਖ ਸਿਆਸਤ ਬਿਊਰੋ

September 29, 2017

ਸ੍ਰੀਨਗਰ: ਜੰਮੂ ਕਸ਼ਮੀਰ ਦੇ ਜ਼ਿਲ੍ਹਾ ਬਾਂਦੀਪੋਰਾ ਵਿੱਚ ਬੁੱਧਵਾਰ ਦੀ ਰਾਤ ਅਣਪਛਾਤੇ ਹਮਲਾਵਰਾਂ ਨੇ ਭਾਰਤੀ ਬੀਐਸਐਫ ਦੇ ਮੁਲਾਜ਼ਮ ਨੂੰ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ। ਜੰਮੂ ਕਸ਼ਮੀਰ ਪੁਲਿਸ ਨੇ ਇਸ ਹਮਲੇ ਲਈ ਲਸ਼ਕਰ-ਏ-ਤੋਇਬਾ ਨੂੰ ਜ਼ਿੰਮੇਵਾਰ ਦੱਸਿਆ ਹੈ।

ਡੀਆਈਜੀ (ਉੱਤਰੀ ਕਸ਼ਮੀਰ) ਨਿਤੀਸ਼ ਕੁਮਾਰ ਨੇ ਦੱਸਿਆ ਕਿ ਲਸ਼ਕਰ-ਏ-ਤੋਇਬਾ ਦੇ ਤਿੰਨ ਤੋਂ ਚਾਰ ਹਥਿਆਰਬੰਦ ਹਮਲਾਵਰਾਂ ਨੇ ਬਾਂਦੀਪੋਰਾ ਦੇ ਹਾਜਿਨ ਇਲਾਕੇ ਦੇ ਪਾਰੇ ਮੁਹੱਲੇ ਵਿੱਚ ਬੀਐਸਐਫ ਮੁਲਾਜ਼ਮ ਮੁਹੰਮਦ ਰਮਜ਼ਾਨ ਪਾਰੇ ਦੇ ਘਰ ’ਚ ਦਾਖ਼ਲ ਹੋ ਕੇ ਉਸ ਨੂੰ ਗੋਲੀਆਂ ਮਾਰੀਆਂ। ਪੁਲਿਸ ਅਧਿਕਾਰੀਆਂ ਦੇ ਦੱਸਣ ਮੁਤਾਬਕ ਹਮਲਾਵਰਾਂ ਨੇ ਪਹਿਲਾਂ ਬੀਐਸਐਫ ਮੁਲਾਜ਼ਮ ’ਤੇ ਚਾਕੂ ਨਾਲ ਹਮਲਾ ਕੀਤਾ ਤੇ ਬਾਅਦ ਵਿੱਚ ਗੋਲੀਆਂ ਗੋਲੀਆਂ ਮਾਰੀਆਂ, ਜਿਸ ਕਾਰਨ ਮੁਹੰਮਦ ਰਮਜ਼ਾਨ ਦੀ ਮੌਤ ਹੋ ਗਈ।

ਸਬੰਧਤ ਖ਼ਬਰ: 17 ਸਾਲ ਬਾਅਦ ਵੀ ਛੱਤੀਸਿੰਘਪੁਰਾ ਸਿੱਖ ਕਤਲੇਆਮ ਦਾ ਇਨਸਾਫ ਨਹੀਂ: ਸਿੱਖ ਜਥੇਬੰਦੀ ਨੇ ਦੁਬਾਰਾ ਜਾਂਚ ਮੰਗੀ …

ਮੀਡੀਆ ਰਿਪੋਰਟਾਂ ਮੁਤਾਬਕ ਹਮਲੇ ਵਿੱਚ ਬੀਐਸਐਫ ਮੁਲਾਜ਼ਮ ਦਾ ਪਿਓ, ਦੋ ਭਰਾ ਅਤੇ ਇੱਕ ਔਰਤ ਰਿਸ਼ਤੇਦਾਰ ਵੀ ਜ਼ਖ਼ਮੀ ਹੋਈ ਹੈ।

ਸਬੰਧਤ ਖ਼ਬਰ: ਤਰਾਲ (ਕਸ਼ਮੀਰ) ‘ਚ ਹੋਏ ਗ੍ਰਨੇਡ ਹਮਲੇ ਨੂੰ ਹਿਜ਼ਬੁਲ ਮੁਜਾਹਦੀਨ ਨੇ ਭਾਰਤੀ ਏਜੰਸੀਆਂ ਦਾ ਕੰਮ ਦੱਸਿਆ …

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: