ਕੈਪਟਨ ਅਮਰਿੰਦਰ ਸਿੰਘ

ਪੰਜਾਬ ਦੀ ਰਾਜਨੀਤੀ

ਕੇਜ਼ਰੀਵਾਲ ਪੰਜਾਬ ਦੇ ਪਾਣੀਆਂ ਬਾਰੇ ਆਪਣਾ ਪੱਖ ਸਪੱਸ਼ਟ ਕਰੇ: ਕੈਪਟਨ

By ਸਿੱਖ ਸਿਆਸਤ ਬਿਊਰੋ

March 01, 2016

ਪਟਿਆਲਾ (29 ਫਰਵਰੀ, 2016): ਆਮ ਆਦਮੀ ਪਾਰਟੀ ਦੇ ਮੁਖੀ ਅਰਵਿੰਦਰ ਕੇਜ਼ਰੀਵਾਲ ਵੱਲੋਂ ਪੰਜਾਬ ਪ੍ਰਤੀ ਵਿਖਾਈ ਜਾ ਰਹੀ ਹਮਦਰਦੀ ‘ਤੇ ਸਵਾਲ ਖੜਾ ਕਰਦਿਆਂ ਪੰਜਾਬ ਕਾਂਗਰਸ ਦੇ ਪ੍ਰਧਾਨ ਅਤੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਅਰਵਿੰਦ ਕੇਜਰੀਵਾਲ ਹਰਿਆਣਾ ਨੂੰ ਪਾਣੀ ਦੇਣ ਦੇ ਮੁੱਦੇ ‘ਤੇ ਆਪਣਾ ਸਟੈਂਡ ਸਪਸ਼ਟ ਕਰਨ ਕਿ ਪੰਜਾਬ ਦੇ ਪਾਣੀਆਂ ‘ਚੋਂ ਹਰਿਆਣਾ ਨੂੰ ਪਾਣੀ ਜਾਣਾ ਚਾਹੀਦਾ ਹੈ ਜਾਂ ਨਹੀਂ ।

ਇਹ ਗੱਲ ਕੈਪਟਨ ਅਮਰਿੰਦਰ ਸਿੰਘ ਨੇ ਪਟਿਆਲਾ ਵਿਖੇ ਨਾਭਾ ਤੋਂ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਕੁਲਦੀਪ ਸਿੰਘ ਨੱਸੂਪੁਰ ਨੂੰ ਕਾਂਗਰਸ ‘ਚ ਸ਼ਾਮਿਲ ਕਰਵਾਉਣ ਮੌਕੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਕਹੀ ।

ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦਾ ਪੰਜਾਬ ‘ਚ ਉਹੀ ਹਾਲ ਹੀ ਹੋਵੇਗਾ ਜੋ 2012 ਦੀਆਂ ਵਿਧਾਨ ਸਭਾਈ ਚੋਣਾਂ ‘ਚ ਪੰਜਾਬ ਪੀਪਲਜ਼ ਪਾਰਟੀ (ਪੀ.ਪੀ.ਪੀ.) ਦਾ ਹੋਇਆ ਸੀ ।

ਉਨ੍ਹਾਂ ਨੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਉਨ੍ਹਾਂ ਦੇ ਜੱਦੀ ਹਲਕੇ ‘ਚ ਜਾ ਕੇ ਹਰਾਉਣ ਦਾ ਦਾਅਵਾ ਤਾਂ ਕੀਤਾ ਪਰੰਤੂ ਦੁਬਾਰਾ ਪੁੱਛੇ ਜਾਣ ਤੋਂ ਉਹ ਇਹ ਕਹਿੰਦਿਆਂ ਮੁੱਕਰ ਗਏ ਕਿ ਸ: ਬਾਦਲ ਮੇਰੇ ਮੁਕਾਬਲੇ ਪਟਿਆਲਾ ਆ ਕੇ ਲੜ ਕੇ ਦਿਖਾਉਣ । ਇਸ ਮੌਕੇ ਵਿਧਾਇਕ ਪ੍ਰਨੀਤ ਕੌਰ, ਸਾਧੂ ਸਿੰਘ ਧਰਮਸੋਤ, ਹਰਦਿਆਲ ਸਿੰਘ ਕੰਬੋਜ, ਨਿਰਮਲ ਸਿੰਘ ਸ਼ੁਤਰਾਣਾ, ਮਨਰੇਗਾ ਵਰਕਰ ਯੂਨੀਅਨ ਦੇ ਪ੍ਰਧਾਨ ਦਵਿੰਦਰਪਾਲ ਸਿੰਘ ਵਾਲੀਆ, ਮਦਨ ਲਾਲ ਜਲਾਲਪੁਰ, ਹਰਿੰਦਰਪਾਲ ਸਿੰਘ ਹੈਰੀ ਮਾਨ ਤੇ ਹੋਰ ਵੱਡੀ ਗਿਣਤੀ ‘ਚ ਆਗੂ ਤੇ ਵਰਕਰ ਹਾਜ਼ਰ ਸਨ ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: