Site icon Sikh Siyasat News

ਆਮ ਆਦਮੀ ਪਾਰਟੀ ਕਿਸੇ ਡੇਰੇਦਾਰ ਤੋਂ ਵੋਟ ਨਹੀਂ ਮੰਗੇਗੀ, ਕੇਜ਼ਰੀਵਾਲ 25 ਤੋਂ ਚਾਰ ਦਿਨਾਂ ਪੰਜਾਬ ਫੇਰੀ ‘ਤੇ ਆਉਣਗੇ: ਭਗਵੰਤ ਮਾਨ

ਬਰਨਾਲਾ ( 18 ਜਨਵਰੀ, 2016): ਆਮ ਆਦਮੀ ਪਾਰਟੀ ਦੇ ਮੁਖੀ ਅਰਵਿੰਦ ਕੇਜ਼ਰੀਵਾਲ 25 ਫਰਵਰੀ ਤੋਂ ਚਾਰ ਦਿਨਾਂ ਪੰਜਾਬ ਫੇਰੀ ‘ਤੇ ਆ ਰਹੇ ਹਨ ਅਤੇ ਪੰਜਾਬ ਵੱਖ-ਵੱਖ ਸ਼ਹਿਰਾਂ ਕਸਬਿਆਂ ਵਿੱਚ ਪੰਜਾਬ ਦੇ ਲੋਕਾਂ ਨੂੰ ਮਿਲਣਗੇ। ਇਸ ਦੌਰਾਨ ਉਹ ਮੰਡੀ ਗੋਬਿੰਦ ਗੜ ਵਿਖੇ ਨਸ਼ੇ ਦਾ ਸ਼ਿਕਾਰ ਨੌਜਵਾਨਾਂ, ਗਰੀਬ ਕਿਸਾਨਾ ਅਤੇ ਉਦਯੋਗਪਤੀਆਂ ਨਾਲ ਇੱਕ ਦਿਨ ਰਹਿ ਕੇ ਉਨ੍ਹਾਂ ਦੀਆਂ ਮੁਸ਼ਕਲਾਂ ਸੁਨਣਗੇ।

ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਭਗਵੰਤ ਮਾਨ

ਇਹ ਵਿਚਾਰ ਪੁਨਰਜੋਤ ਸਕੂਲ ਫਾਰ ਸਪੈਸ਼ਲ ਚਿਲਡਰਨ ਦੇ ਸਾਲਾਨਾ ਸਮਾਗਮ ਵਿੱਚ ਸ਼ਾਮਲ ਹੋਣ ਆਏ ਮੈਂਬਰ ਪਾਰਲੀਮੈਂਟ ਭਗਵੰਤ ਮਾਨ ਨੇ ਸਾਂਝੇ ਕੀਤੇ।

ਆਮ ਆਦਮੀ ਪਾਰਟੀ ਵੱਲੋਂ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੇ ਜਨਮ ਦਿਨ ਮਨਾਉਣ ਸਬੰਧੀ ਸ਼ੋਸ਼ਲ ਮੀਡੀਆ ‘ਤੇ ਜਾਰੀ ਕੀਤੇ ਇਸਤਿਹਾਰ ਬਾਰੇ ਉਨ੍ਹਾਂ ਕਿਹਾ ਕਿ ਇਹ ਪਾਰਟੀ ਵੱਲੋਨ ਜਾਰੀ ਨਹੀਂ ਕੀਤੇ ਗਏ।

ਪੱਤਰਕਾਰਾਂ ਵੱਲੋਂ ਕੀਤੇ ਸਵਾਲ ’ਤੇ ਉਨ੍ਹਾਂ ਕਿਹਾ ਕਿ ‘ਆਪ’ 2017 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਕਿਸੇ ਧਾਰਮਿਕ ਬਾਬੇ ਅਤੇ ਕਿਸੇ ਡੇਰੇ ਤੋਂ ਵੋਟਾਂ ਮੰਗਣ ਨਹੀਂ ਜਾਵੇਗੀ ਅਤੇ ਨਾ ਹੀ ਡੇਰਾ ਸਿਰਸਾ ਮੁਖੀ ਨਾਲ ਵੋਟਾਂ ਸਬੰਧੀ ਕੋਈ ਰਾਬਤਾ ਕਾਇਮ ਕੀਤਾ ਜਾਵੇਗਾ।

ਉਨ੍ਹਾਂ ਕਿਹਾ ਕਿ ਜੇ ਪਾਰਟੀ ਉਨ੍ਹਾਂ ਦੀ ਡਿਊਟੀ ਪਾਰਟੀ ਤੋਂ ਰੁੱਸੇ ਹੋਏ ਦੋ ਮੈਂਬਰਾਂ ਡਾ.ਧਰਮਵੀਰ ਗਾਂਧੀ ਅਤੇ ਹਰਿੰਦਰ ਸਿੰਘ ਖ਼ਾਲਸਾ ਨੂੰ ਵਾਪਸ ਪਾਰਟੀ ਵਿੱਚ ਲਿਆਉਣ ਦੀ ਲਗਾਉਂਦੀ ਹੈ ਤਾਂ ਉਹ ਇਹ ਕੰਮ ਬਾਖ਼ੂਬੀ ਕਰ ਸਕਦੇ ਹਨ। ਦੂਜੀਆਂ ਪਾਰਟੀਆਂ ਵਿੱਚੋਂ ਆ ਰਹੇ ਆਗੂਆਂ ਨੂੰ ਪਾਰਟੀ ਵਿੱਚ ਸ਼ਾਮਲ ਕਰਨ ਬਾਰੇ ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਵਿੱਚ ਹਰ ਬੁੱਧੀਜੀਵੀ ਦਾ ਸਵਾਗਤ ਹੈ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version