ਖਾਸ ਖਬਰਾਂ » ਸਿਆਸੀ ਖਬਰਾਂ

ਸਿੱਖਾਂ ਦੇ ਕਾਤਲਾਂ ਤੇ ਦੋਖੀਆਂ ਨੂੰ ਸ਼ਰਧਾਂਜਲੀਆਂ ਪਰ ਸਿੱਖ ਸ਼ਹੀਦਾਂ ਬਾਰੇ ਪੰਜਾਬ ਵਿਧਾਨ ਸਭਾ ਚੁੱਪ: ਖਾਲੜਾ ਮਿਸ਼ਨ

August 25, 2018 | By

ਚੰਡੀਗੜ੍ਹ: ਖਾਲੜਾ ਮਿਸ਼ਨ ਆਰਗੇਨਾਈਜ਼ੇਸ਼ਨ ਦੇ ਆਗੂਆਂ ਵੱਲੋ ਜਾਰੀ ਪੈ੍ਰਸ ਬਿਆਨ ਵਿੱਚ ਕਿਹਾ ਕਿ ਪੰਜਾਬ ਵਿਧਾਨ ਸਭਾ ਵਿੱਚ ਮਨੁਖਤਾ ਦੇ ਕਾਤਲਾਂ ਇੰਦਰਾ ਗਾਧੀਂ, ਗਵਰਨਰ ਰੇਅ, ਕੇ.ਪੀ.ਐਸ.ਗਿੱਲ, ਬੇਅੰਤ ਸਿੰਘ ਵਰਗਿਆਂ ਨੂੰ ਸ਼ਰਧਾਜਲੀਆਂ ਪਰ ਫੌਜੀ ਹਮਲੇ ਅਤੇ ਝੂਠੇ ਮੁਕਾਬਆਂਿ ਵਿੱਚ ਸ਼ਹੀਦ ਹੋਣ ਵਾਲਿਆ ਬਾਰੇ ਸਾਜਿਸ਼ੀ ਚੁਪ ਚਿੰਤਾਜਨਕ ਹੈ।

ਉਨਾਂ ਕਿਹਾ ਕਿ ਬਰਨਾਲਾ ਸਰਕਾਰ ਸਮੇਂ ਇੰਦਰਾ ਗਾਧੀ ਨੂੰ ਸ਼ਰਧਾਜਲੀ ਭੇਟ ਕੀਤੀ ਗਈ ਜਿਸਨੇ ਜੂਨ 1984 ਵਿੱਚ ਸ੍ਰੀ ਦਰਬਾਰ ਸਾਹਿਬ ਤੇ ਹਮਲਾ ਕਰਕੇ ਹਜਾਰਾਂ ਨਿਰਦੋਸ਼ ਸਿੱਖਾਂ ਨੂੰ ਸ਼ਹੀਦ ਕੀਤਾ।ਇਸ ਪਾਪੀ ਕਾਰਵਾਈ ਵਿੱਚ ਬਾਦਲ ਦਲ ਵੀ ਸ਼ਾਮਲ ਸੀ।

ਪੰਜਾਬ ਵਿਧਾਨ ਸਭਾ (ਪ੍ਰਤੀਕਾਤਮਕ ਤਸਵੀਰ)

ਉਨਾਂ ਕਿਹਾ ਕਿ ਬਾਦਲ ਸਰਕਾਰ ਸਮੇਂ ਗਵਰਨਰ ਰੇਅ ਨੂੰ ਸ਼ਰਧਾਜਲੀ ਦਿੱਤੀ ਗਈ ਜਿਸ ਨੇ ਪੰਜਾਬ ਦੀ ਜਵਾਨੀ ਦਾ ਝੂਠੇ ਮੁਕਾਬਲਿਆਂ ਵਿੱਚ ਘਾਣ ਕੀਤਾ। ਕੇ.ਪੀ.ਐਸ ਗਿੱਲ ਵਰਗਿਆਂ ਨੂੰ ਕਾਂਗਰਸ ਤੇ ਆਮ ਆਦਮੀ ਪਾਰਟੀ ਨੇ ਸ਼ਰਧਾਂਜਲੀ ਦਿੱਤੀ।

ਉਨਾਂ ਕਿਹਾ ਅਟਲ ਬਿਹਾਰੀ ਬਾਜਪਾਈ ਜੂਨ 1984 ਵਿੱਚ ਸ੍ਰੀ ਦਰਬਾਰ ਸਾਹਿਬ ਤੇ ਫੌਜੀ ਹਮਲੇ ਦੀ ਯੋਯਨਾਬੰਦੀ ਵਿੱਚ ਸ਼ਾਮਲ ਸੀ, ਉਸਦੇ ਰਾਜ ਸਮੇਂ ਸਿੰਘਪੁਰਾ ਵਿਖੇ ਨਿਰਦੋਸ਼ ਸਿੱਖਾਂ ਦਾ ਕਤਲੇਆਮ ਹੋਇਆ, ਉਨਾਂ ਨਵੰਬਰ 1984 ਦੇ ਸਿੱਖ ਕਤਲੇਆਮ ਲਈ ਨਾਨਾਵਤੀ ਕਮਿਸ਼ਨ ਬਣਾ ਕੇ ਮੁੱਖ ਦੋਸ਼ੀ ਰਾਜੀਵ ਗਾਧੀ ਨੂੰ ਬਰੀ ਕੀਤਾ ਅਤੇ ਗੁਜਰਾਤ ਕਤਲੇਆਮ ਸਮੇ ਦੋਸੀਆਂ ਖਿਲਾਫ ਕਾਰਵਾਈ ਕੋਈ ਕਾਰਵਾਈ ਨਾ ਕੀਤੀ।

ਉਨਾਂ ਕਿਹਾ ਕਿ ਰਾਹੁਲ ਗਾਧੀ ਗੁਰੂ ਨਾਨਕ ਸਾਹਿਬ ਦੀ ਸੋਚ ਤੇ ਚਲਣ ਬਾਰੇ ਖੇਖਨ ਕਰ ਰਿਹਾ ਹੈ ਜਦੋ ਕਿ ਅਸਲਿਅਤ ਹੈ ਕਿ ਕਾਂਗਰਸ ਪਾਰਟੀ ਆਰ. ਐਸ.ਐਸ ਅਤੇ ਭਾਜਪਾ ਗੁਰੂ ਸਾਹਿਬਾਨ ਦੀ ਸੇਧ ਦੀਆ ਦੁਸ਼ਮਨ ਧਿਰਾਂ ਹਨ ਅਤੇ ਇਹਨਾ ਧਿਰਾਂ ਨੇ 1947, 1984 ਅਤੇ 2002 ਵਿੱਚ ਵੱਡੀ ਪੱਧਰ ਤੇ ਮਨੁਖਤਾ ਦਾ ਕਤਲੇਆਮ ਕਰਾਇਆ।

ਉਨਾਂ ਕਿਹਾ ਕਿ ਬਾਦਲਕਿਆਂ ਨੇ ਬਾਬਾ ਬੁਝਾ ਸਿੰਘ ਵਰਗਿਆ ਦੇ ਝੂਠੇ ਮੁਕਾਬਲੇ ਬਣਾਏ, ਨਿਰੰਕਾਰੀ ਕਾਂਡ ਕੀਤਾ, ਫੌਜੀ ਹਮਲੇ ਅਤੇ ਝੂਠੇ ਮੁਕਾਬਲਿਆਂ ਦੀ ਯੋਜਨਾਬੰਦੀ ਵਿੱਚ ਸ਼ਾਮਲ ਹੋਏ ਅਤੇ ਜਵਾਨੀ ਦਾ ਨਸ਼ਿਆ ਰਾਹੀ ਅਤੇ ਕਿਸਾਨੀ ਦਾ ਖੁਦਕਸੀਆ ਰਾਹੀ ਘਾਣ ਕੀਤਾ ਅਤੇ ਆਖਿਰ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀਆ ਵਰਗੇ ਅਪਰਾਧ ਕਰਦਿਆਂ ਕਾਬੂ ਆ ਗਏ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , , ,